ਫਿਰੋਜ਼ਪੁਰ ਸੈਂਟਰਲ ਜੇਲ੍ਹ ਵਿਚ ਬੰਦ ਪਤੀ ਨਾਲ ਮੁਲਾਕਾਤ ਕਰਨ ਆਈ ਪਤਨੀ ਤੋਂ ਜਾਂਚ ਦੌਰਾਨ ਜੇਲ੍ਹ ਸਟਾਫ ਨੂੰ 44.50 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੇ ਬਾਅਦ ਪਤਨੀ ਨੂੰ ਫੜ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਫਿਰੋਜ਼ਪੁਰ ਸਿਟੀ ਪੁਲਿਸ ਨੂੰ ਸੌਂਪ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਪੁਲਿਸ ਨੇ NDPS ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਹਾਇਕ ਸੁਪਰੀਡੈਂਟ ਜਸਵੀਰ ਸਿੰਘ ਨੇ ਦੱਸਿਆ ਕਿ ਕੈਦੀ ਬਲਵਿੰਦਰ ਸਿੰਘ ਪਿੰਡ ਹਸਤਾਕਲਾਂ ਦੀ ਪਤਨੀ ਊਸ਼ਾ ਰਾਣੀ ਉਰਫ ਮਨਜੀਤ ਕੌਰ ਉਸ ਨਾਲ ਮੁਲਾਕਾਤ ਕਰਨ ਆਈ ਸੀ। ਮੁਲਾਕਾਤ ਤੋਂ ਪਹਿਲਾਂ ਚੈਕਿੰਗ ਡਿਊਟੀ ‘ਤੇ ਤਾਇਨਾਤ ਜੇਲ੍ਹ ਸਟਾਫ ਮੈਟਰਨ ਗੁਰਦੀਪ ਕੌਰ ਵੱਲੋਂ ਜਦੋਂ ਊਸ਼ਾ ਰਾਣੀ ਦੀ ਤਲਾਸ਼ੀ ਲਈ ਗਈ ਤਾਂ ਉਹ ਆਪਣੇ ਪ੍ਰਾਈਵੇਟ ਪਾਰਟੀ ਵਿਚ ਕੁ ਲੁਕਾ ਕੇ ਲਿਆਈ ਸੀ।
ਮੈਟਰਨ ਵੱਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ 44.50 ਗ੍ਰਾਮ ਸਫੈਦ ਰੰਗ ਦਾ ਨਸ਼ੀਲਾ ਪਦਾਰਥ ਨਿਕਲਿਆ।ਪੁਲਿਸ ਨੇ ਊਸ਼ਾ ਰਾਣੀ ਤੇ ਉਸ ਦੇ ਪਤੀ ਬਲਵਿੰਦਰ ਸਿੰਘ ਖਿਲਾਫ ਜੇਲ੍ਹ ਐਕਟ ਤੇ NDPS ਐਕਟ ਦਾ ਪਰਚਾ ਦਰਜ ਕਰਕੇ ਊਸ਼ਾ ਰਾਣੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਦੇ ਹੱਥੇ ਚੜੇ 3 ਲੁਟੇਰੇ, ਮੁਲਜ਼ਮਾਂ ਨੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ‘ਤੋਂ ਲੁੱਟੇ ਸਨ 7.90 ਲੱਖ ਰੁਪਏ
ਫਿਰੋਜ਼ਪੁਰ ਸਿਟੀ ਥਾਣੇ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਮੁਲਜ਼ਮ ਮਹਿਲਾ ਨੂੰ ਨਾਮਜ਼ਦ ਕਰਦੇ ਹੋਏ NDPS ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿਛ ਲਈ ਰਿਮਾਂਡ ਹਾਸਲ ਕੀਤੀ ਜਾਵੇਗੀ।