ਚੰਡੀਗੜ੍ਹ ਯੂਨੀਵਰਸਿਟੀ (CU) ਦੇ ਵਿਦਿਆਰਥੀ ਪਵਨ ਕੁਮਾਰ ਸੇਹਰਾਵਤ, ਭਾਰਤੀ ਕਬੱਡੀ ਟੀਮ ਦੇ ਕਪਤਾਨ, ਨੂੰ ਸੋਮਵਾਰ (9 ਜਨਵਰੀ) ਨੂੰ ਭਾਰਤ ਦੇ ਦੂਜੇ ਸਭ ਤੋਂ ਉੱਚੇ ਐਥਲੈਟਿਕ ਸਨਮਾਨ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪਵਨ ਨੂੰ ਭਾਰਤੀ ਕਬੱਡੀ ਵਿੱਚ ਸ਼ਾਨਦਾਰ ਯੋਗਦਾਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਵੱਕਾਰੀ ਅਰਜੁਨ ਪੁਰਸਕਾਰ ਮਿਲਿਆ। ਪਵਨ, ਜਿਸ ਦੀ ਅਗਵਾਈ ਵਿੱਚ ਭਾਰਤੀ ਕਬੱਡੀ ਟੀਮ ਨੇ ਅੱਠ ਸਾਲਾਂ (2014) ਬਾਅਦ ਏਸ਼ੀਆਈ ਖੇਡਾਂ 2023 ਵਿੱਚ ਗੋਲਡ ਮੈਡਲ ਨਾਲ ਜਿੱਤੀ, ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ।
ਕਬੱਡੀ ਵਿੱਚ ਉੱਤਮਤਾ ਹਾਸਲ ਕਰਨ ਵਿੱਚ ਉਸਦੀ ਮਦਦ ਕਰਨ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਭੂਮਿਕਾ ਲਈ ਧੰਨਵਾਦ ਕਰਦਿਆਂ ਪਵਨ ਨੇ ਕਿਹਾ, “ਯੂਨੀਵਰਸਿਟੀ ਨੇ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਹੈ, ਜਿਸ ਕਾਰਨ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਯੋਗ ਹੋਏ ਹਨ”। ਉਸਨੇ ਅੱਗੇ ਕਿਹਾ,“ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਹੂਲਤਾਂ ਅਤੇ ਮਾਰਗਦਰਸ਼ਨ ਨੇ ਏਸ਼ੀਅਨ ਖੇਡਾਂ 2023 ਵਿੱਚ ਮੇਰੇ ਪ੍ਰਦਰਸ਼ਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।” ਉਸਨੇ ਅੱਗੇ ਕਿਹਾ ਕਿ, “ਅਰਜੁਨ ਪੁਰਸਕਾਰ ਭਾਰਤ ਦੇ ਸਾਰੇ ਖਿਡਾਰੀਆਂ ਲਈ ਸਭ ਤੋਂ ਵੱਡਾ ਪੁਰਸਕਾਰ ਹੈ ਅਤੇ ਇਸ ਪੁਰਸਕਾਰ ਨੇ ਮੈਨੂੰ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹ ਦਿੱਤਾ ਹੈ।”
ਪਵਨ ਕੁਮਾਰ ਨੂੰ ਅਰਜੁਨ ਅਵਾਰਡ ਮਿਲਣ ‘ਤੇ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਪਵਨ ਸੇਹਰਾਵਤ ਨੇ ਖੇਡ ਜਗਤ ਵਿੱਚ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਨਾਂ ਸਿਰਫ਼ ਚੰਡੀਗੜ੍ਹ ਯੂਨੀਵਰਸਿਟੀ ਨੂੰ ਮਾਣ ਮਹਿਸੂਸ ਕਰਵਾਇਆ ਹੈ, ਬਲਕਿ ਭਾਰਤ ਲਈ ਅੰਤਰ-ਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਿਆ ਹੈ।
ਇਹ ਵੀ ਪੜ੍ਹੋ : ਅੰਬਾਲਾ ‘ਚ ਬਿਜਲੀ ਨਿਗਮ ਦਾ CA 18 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਉਹਨਾਂ ਦੱਸਿਆ ਕਿ ਪਵਨ ਸੇਹਰਾਵਤ ਭਾਰਤੀ ਕਬੱਡੀ ਟੀਮ ਦਾ ਉਮਦਾ ਕੈਪਟਨ ਸਿੱਧ ਹੋਇਆ ਹੈ। ਉਸਦੀ ਕੈਪਟੈਂਸੀ ਅੰਦਰ ਭਾਰਤੀ ਕਬੱਡੀ ਟੀਮ ਨੇ 2023 ਵਿੱਚ ਤਿੰਨ ਵਾਰ, ਏਸ਼ੀਅਨ ਗੇਮਜ਼ ਹਾਂਗਜ਼ੌ, ਚੀਨ; ਬੁਸਾਨ, ਦੱਖਣੀ ਕੋਰੀਆ ਵਿੱਚ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਅਤੇ 2019 ਵਿੱਚ ਕਾਠਮੰਡੂ, ਨੇਪਾਲ ਵਿੱਚ ਹੋਈਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤੇ ਹਨ।”
ਚਾਂਸਲਰ ਨੇ ਅੱਗੇ ਕਿਹਾ,“ ਸੇਹਰਾਵਤ ਇਸ ਲਈ ਵੀ ਪ੍ਰਸ਼ੰਸਾ ਦਾ ਹੱਕਦਾਰ ਹੈ ਕਿਉਂਕਿ ਉਹ ਆਪਣੇ ਗੋਡੇ ਦੀ ਸਰਜਰੀ ਦੇ ਬਾਵਜੂਦ ਇੰਨ੍ਹਾ ਚੰਗਾ ਖੇਡਿਆ ਅਤੇ 2023 ਵਿੱਚ 3 ਗੋਲਡ ਮੈਜਲ ਜਿਤਾਏ। ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਲਈ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ 22 ਖਿਡਾਰੀਆਂ (ਭਾਰਤੀ ਦਲ ਦੇ 653 ਖਿਡਾਰੀਆਂ ਵਿੱਚੋਂ 3.36 ਫੀਸਦੀ) ਕਿਸੇ ਵੀ ਯੂਨੀਵਰਸਿਟੀ ਦੇ ਸਭ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਅਤੇ 10 ਖਿਡਾਰੀਆਂ ਨੇ ਭਾਰਤ ਲਈ ਵੱਖ-ਵੱਖ ਖੇਡਾਂ ਵਿੱਚ ਤਮਗੇ ਜਿੱਤੇ।
ਪਵਨ, ਜੋ ਮੂਲ ਰੂਪ ਵਿੱਚ ਦਿੱਲੀ ਦਾ ਰਹਿਣ ਵਾਲਾ ਹੈ, ਚੰਡੀਗੜ੍ਹ ਯੂਨੀਵਰਸਿਟੀ ਵਿੱਚ ਐਮਏ ਅੰਗਰੇਜ਼ੀ-ਪਹਿਲੇ ਸਾਲ ਦਾ ਵਿਦਿਆਰਥੀ ਹੈ। ਇੱਕ ਉਮਦਾ ਰੇਡਰ, 27 ਸਾਲਾ ਪਵਨ ਪ੍ਰੋ ਕਬੱਡੀ ਲੀਗ (PKL) ਟੀਮ ਤੇਲਗੂ ਟਾਇਟਨਸ ਲਈ ਖੇਡਦਾ ਹੈ। ਉਸ ਨੇ ਪੀਕੇਐਲ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੂੰ ਤੇਲਗੂ ਟਾਈਟਨਸ ਨੇ 2.60 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਇਹ ਵੀ ਪੜ੍ਹੋ : ‘ਪੰਜਾਬੀਆਂ ਨੂੰ ਤੀਰਥਯਾਤਰਾ ਕਰਾਉਣ ਲਈ ਹਵਾਈ ਜਹਾਜ਼ ਬੁੱਕ ਕਰ ਲਏ ਨੇ’- ਸੰਗਰੂਰ ‘ਚ ਬੋਲੇ CM ਮਾਨ
ਜ਼ਿਕਰਯੋਗ ਹੈ ਕਿ ਅਰਜੁਨ ਅਵਾਰਡ, ਪਿਛਲੇ ਚਾਰ ਸਾਲਾਂ ਦੇ ਦੌਰਾਨ ਚੰਗੇ ਪ੍ਰਦਰਸ਼ਨ ਦੇ ਨਾਲ-ਨਾਲ ਲੀਡਰਸ਼ਿਪ, ਖੇਡ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਨ ਲਈ ਦਿੱਤਾ ਜਾਂਦਾ ਹੈ। ਕੇਂਦਰੀ ਖੇਡ ਮੰਤਰਾਲੇ ਨੇ ਦਸੰਬਰ ਵਿੱਚ ਬੈਡਮਿੰਟਨ ਖਿਡਾਰੀਆਂ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਲਈ ਵੱਕਾਰੀ ਖੇਡ ਰਤਨ ਸਨਮਾਨ ਅਤੇ 26 ਖਿਡਾਰੀਆਂ ਲਈ ਅਰਜੁਨ ਪੁਰਸਕਾਰ ਦੀ ਪੁਸ਼ਟੀ ਕਰਦੇ ਹੋਏ ਸਾਲਾਨਾ ਖੇਡ ਪੁਰਸਕਾਰਾਂ ਲਈ ਨਾਮਜ਼ਦ ਵਿਅਕਤੀਆਂ ਦੀ ਘੋਸ਼ਣਾ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ –