ਜੇਕਰ ਤੁਸੀਂ ਵੀ ਐਂਡ੍ਰਾਇਡ ਫੋਨ ਦਾ ਇਸਤੇਮਾਲ ਕਰਦੇ ਹੋ ਤੇ ਗੂਗਲ ਅਸਿਸਟੈਂਟ ਵੀ ਵਰਤਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਨਵੇਂ ਸਾਲ 2024 ਵਿਚ ਗੂਗਲ ਆਪਣੇ ਅਸਿਸਟੈਂਟ ਦੇ ਬਹੁਤ ਸਾਰੇ ਫੀਚਰਸ ਨੂੰ ਬੰਦ ਕਰਨ ਜਾ ਰਿਹਾ ਹੈ,ਜਿਨ੍ਹਾਂ ਵਿਚ ਵਾਇਸ ਕਮਾਂਡ ਵੀ ਸ਼ਾਮਲ ਹੈ। ਗੂਗਲ ਅਸਿਸਟੈਂਟ ਦੇ ਵਾਇਸ ਕਮਾਂਡ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੁੰਦਾ ਹੈ। ਸਾਲ 2024 ਵਿਚ ਗੂਗਲ ਅਸਿਸਟੈਂਟ ਦੇ ਕੁੱਲ 17 ਫੀਚਰਸ ਬੰਦ ਹੋ ਜਾਣਗੇ।
ਆਪਣੇ ਬਲਾਗ ਵਿਚ ਗੂਗਲ ਨੇ ਕਿਹਾ ਹੈ ਕਿ ਉਹ ਯੂਜਰਸ ਐਕਸਪੀਰੀਅੰਸ ਨੂੰ ਪਹਿਲ ਦੇ ਰਿਹਾ ਹੈ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਰਿਹਾ ਹੈ। ਗੂਗਲ ਨੇ ਕਿਹਾ ਹੈ ਕਿ ਉਹ ਉਨ੍ਹਾਂ ਟੈਕਨਾਲੋਜੀ ਵਿਚ ਨਿਵੇਸ਼ ਕਰ ਰਿਹਾ ਹੈ ਜਿਨ੍ਹਾਂ ਨੂੰ ਯੂਜਰਸ ਇਸਤੇਮਾਲ ਕਰ ਰਹੇ ਹਨ। ਅਸੀਂ ਯੂਜਰਸ ਦੇ ਐਕਸਪੀਰੀਅੰਸ ਨੂੰ ਹੋਰ ਬੇਹਤਰ ਬਣਾਉਣ ‘ਤੇ ਕੰਮ ਕਰ ਰਹੇ ਹਨ।
- ਹੁਣ ਤੁਸੀਂ ਆਪਣੇ ਫੋਨ ਤੋਂ ਆਡੀਓਬੁੱਕ ਨੂੰ ਕਾਸਟ ਤਾਂ ਕਰ ਸਕੋਗੇ ਪਰ ਪਲੇਅ ਜਾਂ ਕੰਟਰੋਲ ਨਹੀਂ ਕਰ ਸਕੋਗੇ।
- ਗੂਗਲ ਅਸਿਸਟੈਂਟ ਜ਼ਰੀਏ ਮੀਡੀਆ ਅਲਾਰਮ, ਰੇਡੀਓ ਅਲਾਰਮ, ਮਿਊਜ਼ਿਕ ਅਲਾਰਮ ਸੈੱਟ ਕਰਨ ਦੀ ਸਹੂਲਤ ਬੰਦ ਹੋਵੇਗੀ।
- ਗੂਗਲ ਅਸਿਸਟੈਂਟ ਜ਼ਰੀਏ ਕੁੱਕਬੁੱਕ ਦੀ ਰੈਸਿਪੀ ਨੂੰ ਇਕ ਤੋਂ ਦੂਜੀ ਡਿਵਾਇਸ ਵਿਚ ਟਰਾਂਸਫਰ ਨਹੀਂ ਕੀਤਾ ਜਾ ਸਕੇਗਾ ਪਰ ਤੁਸੀਂ ਯੂਟਿਊਬ ‘ਤੇ ਰੈਸਿਪੀ ਬਾਰੇ ਗੂਗਲ ਅਸਿਸਟੈਂਟ ਦੀ ਮਦਦ ਨਾਲ ਸਰਚ ਕਰ ਸਕੋਗੇ।
- ਸਮਾਰਟ ਸਪੀਕਰ ਤੇ ਸਮਾਰਟ ਡਿਵਾਈਸ ‘ਤੇ ਸਟਾਪਵਾਚ ਨੂੰ ਮੈਨੇਜ ਦੀ ਸਹੂਲਤ ਖਤਮ ਹੋਵੇਗੀ।
- ਵਾਇਸ ਕਮਾਂਡ ਜ਼ਰੀਏ ਈ-ਮੇਲ, ਵੀਡੀਓ ਤੇ ਆਡੀਓ ਮੈਸੇਜ ਨਹੀਂ ਭੇਜੇ ਜਾ ਸਕਣਗੇ ਪਰ ਕਾਲਿੰਗ ਤੇ ਟੈਕਸਟ ਮੈਸੇਜ ਦੀ ਸਹੂਲਤ ਮਿਲੇਗੀ।
- ਗੂਗਲ ਕੈਲੇਂਡਰ ਵਿਚ ਵਾਇਸ ਕਮਾਂਡ ਜ਼ਰੀਏ ਈਵੈਂਟ ਦੀ ਰੀ-ਸ਼ੈਡਿਊਲ ਕਰਨਾ ਬੰਦ ਹੋਵੇਗਾ।
- ਗੂਗਲ ਮੈਪਸ ਵਿਚ ਅਸਿਸਟੈਂਟ ਡਰਾਈਵਿੰਗ ਮੋਡ ਦਾ ਇਤੇਮਾਲ ਬੰਦ ਯਾਨੀ ਡਰਾਈਵਿੰਗ ਮੋਡ ਵਿਚ ਅਸਿਟਟੈਂਟ ਜ਼ਰੀਏ ਮੀਡੀਆ ਕੰਟਰੋਲ, ਕਾਲਿੰਗ ਤੇ ਮੈਸੇਜਿੰਗ ਬੰਦ
- ਇਸ ਤੋਂ ਇਲਾਵਾ Fitbit Sense ਤੇ Versa 3 ਡਿਵਾਈਸ ‘ਤੇ ਵਾਇਸ ਕਮਾਂਡ ਦਾ ਸਪੋਰਟ ਵੀ ਬੰਦ ਹੋਵੇਗਾ।
- ਸਪੀਕਰ ਤੇ ਸਮਾਰਟ ਡਿਸਪਲੇਅ ਜ਼ਰੀਏ ਕਾਲਿੰਗ ਹੋਵੇਗੀ ਪਰ ਕਾਲਰ ਆਈਡੀ ਨਹੀਂ ਦਿਖੇਗੀ।
- ਸਲੀਪ ਸਮਰੀ ਦੀ ਜਾਣਕਾਰੀ ਹੁਣ ਸਿਰਫ ਗੂਗ ਸਮਾਰਟ ਡਿਸਪਲੇਅ ‘ਤੇਹੀ ਮਿਲੇਗੀ।
- ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਫੀਚਰਸ ਬੰਦ ਹੋ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ –