ਜੇਕਰ ਤੁਹਾਡਾ ਵੀ ਲੰਬੇ ਸਮੇਂ ਤੋਂ ਮੋਬਾਈਲ ‘ਤੇ ਬਿਨਾਂ ਇੰਟਰਨੈੱਟ ਵੀਡੀਓ ਦੇਖਣ ਦਾ ਸੁਪਨਾ ਹੈ ਤਾਂ ਤੁਹਾਡਾ ਇਹ ਸੁਪਨਾ ਜਲਦ ਹੀ ਪੂਰਾ ਹੋਣ ਵਾਲਾ ਹੈ। ਡਾਇਰੈਕਟ ਟੂ ਮੋਬਾਈਲ ਨੂੰ ਲੈ ਕੇ ਵੱਡੀ ਖਬਰ ਆਈ ਹੈ।
D2M ਬ੍ਰਾਡਕਾਸਟਿੰਗ ਟੈਕਾਨਾਲੋਜੀ ਨੂੰ ਲੈ ਕੇ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਸ ਨੂੰ ਅਗਲੇ ਸਾਲ ਲਈ ਉਪਲਬਧ ਕਰਾ ਦਿੱਤਾ ਜਾਵੇਗਾ। D2M ਟੈਕਨਾਲੋਜੀ ਦੀ ਮਦਦ ਨਾਲ ਮੋਬਾਈਲ ‘ਤੇ ਬਿਨਾਂ ਇੰਟਰਨੈੱਟ ਵੀਡੀਓਜ਼ ਤੇ ਹੋਰ ਮਲਟੀਮੀਡੀਆ ਕੰਟੈਂਟ ਦੇਖੇ ਜਾ ਸਕਦੇ ਹਨ।
ਰਿਪੋਰਟ ਮੁਤਾਬਕ D2M ਦਾ ਟ੍ਰਾਇਲ ਕਈ ਸ਼ਹਿਰਾਂ ਵਿਚ ਚੱਲ ਰਿਹਾ ਹੈ। ਵਿਗਿਆਨ ਤੇ ਉਦਯੋਗਿਕ ਵਿਭਾਗ ਦੇ ਸਕੱਤਰ ਅਭੈ ਕਰੰਦੀਕਰ ਨੇ ਬਿਆਨ ਵਿਚ ਕਿਹਾ ਕਿ ਸਾਨੂੰ D2M ਨੂੰ ਪੂਰੀ ਤਰ੍ਹਾਂ ਤੋਂ ਲਾਂਚ ਕਰਨ ਤੋਂ ਪਹਿਲਾਂ ਸਾਰੇ ਸ਼ਹਿਰਾਂ ਵਿਚ ਇਸਦਾ ਟ੍ਰਾਇਲ ਕਰਨਾ ਹੋਵੇਗਾ।
D2M ਇਕ ਡਾਇਰੈਕਟ ਟੂ ਮੋਬਾਈਲ ਬ੍ਰਾਡਕਾਸਟਿੰਗ ਟੈਕਨਾਲੋਜੀ ਹੈ ਜਿਸ ਲਈ ਇੰਟਰਨੈੱਟ ਦੀ ਲੋੜ ਨਹੀਂ ਹੈ। D2M ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਦੇ ਵੀਡੀਓਜ਼ ਦੇਖ ਸਕਦੇ ਹੋ।ਇਹ ਕਾਫੀ ਹੱਦ ਤੱਕ ਡਾਇਰੈਕਟ ਟੂ ਹੋਮ ਦੀ ਤਰ੍ਹਾਂ ਹੈ। ਇਸ ਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਉਨ੍ਹਾਂ ਇਲਾਕੇ ਦੇ ਯੂਜਰਸ ਵੀ ਓਟੀਟੀ ਐਪਸ ‘ਤੇ ਵੀਡੀਓਜ਼ ਦੇਖ ਸਕਣਗੇ ਜਿਥੇ ਇੰਟਰਨੈੱਟ ਦੀ ਪਹੁੰਚ ਨਹੀਂ ਹੈ।
ਇਹ ਵੀ ਪੜ੍ਹੋ : ED ਦੀ ਰਡਾਰ ‘ਤੇ ਜੰਗਲਾਤ ਵਿਭਾਗ ਦੇ ਇਕ ਦਰਜਨ ਤੋਂ ਵੱਧ ਅਧਿਕਾਰੀ, ਟਰਾਂਸਫਰ ਬਦਲੇ ਲੈਂਦੇ ਸੀ ਰਿਸ਼ਵਤ
D2M ਦੀ ਪਹੁੰਚ ਦੇਸ਼ ਦੇ ਕੋਨੇ-ਕੋਨੇ ਵਿਚ ਹੋਵੇਗੀ। D2M ਦੇ ਰਿਲੀਜ਼ ਹੋਣ ਦੇ ਬਾਅਦ ਹਾਈ ਸਪੀਡ ਇੰਟਨੈੱਟ ਦੀ ਲੋੜ ਘੱਟ ਤੋਂ ਘੱਟ ਵੀਡੀਓ ਦੇਖਣ ਲਈ ਖਤਮ ਹੋ ਜਾਵੇਗੀ ਪਰ ਇਸ ਦੇ ਨਾਲ ਹੀ ਵੱਡੀ ਦਿੱਕਤ ਇਹ ਹੈ ਕਿ ਇਸ ਸਮੇਂ ਜੋ ਫੋਨ ਬਾਜ਼ਾਰ ਵਿਚ ਮੌਜੂਦ ਹੈ, ਉਨ੍ਹਾਂ ‘ਚ ਇਹ ਸਪੋਰਟ ਨਹੀਂ ਕਰੇਗਾ।
D2M ਦੀ ਲਾਂਚਿੰਗ ਦੇ ਬਾਅਦ D2M ਸਪੋਰਟ ਵਾਲੇ ਨਵੇਂ ਫੋਨ ਵੀ ਲਾਂਚ ਹੋਣਗੇ। D2M ਸਪੋਰਟ ਲਈ ਸਾਰੇ ਮੋਬਾਈਲ ਬ੍ਰਾਂਡਸ ਨੂੰ ਆਪਣੇ ਫੋਨ ਵਿਚ ਇਕ D2M ਐਂਟੀਨਾ ਦੇਣਾ ਹੋਵੇਗਾ ਜੋ ਡੀਟੀਐੱਚ ਦੇ ਸੈੱਟਅੱਪ ਬਾਕਸ ਦੀ ਤਰ੍ਹਾਂ ਕੰਮ ਕਰੇਗਾ।