ਫਲਾਈਟ ਵਿੱਚ ਦੇਰੀ ਦੇ ਬਾਅਦ ਕੁਝ ਯਾਤਰੀਆਂ ਵੱਲੋਂ ਮੁੰਬਈ ਹਵਾਈ ਅੱਡੇ ਦੇ ਨੇੜੇ ਬੈਠ ਕੇ ਖਾਣਾ ਖਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਹੁਣ ਸਖਤ ਐਕਸ਼ਨ ਲਿਆ ਗਿਆ ਹੈ। IndiGo ਨੂੰ ਜੁਰਮਾਨੇ ਵਜੋਂ 1.20 ਕਰੋੜ ਤੇ ਮੁੰਬਈ ਏਅਰਪੋਰਟ ਨੂੰ ਜੁਰਮਾਨੇ ਵਜੋਂ 90 ਲੱਖ ਰੁਪਏ ਅਦਾ ਕਰਨੇ ਪੈਣਗੇ। ਇਹ ਜੁਰਮਾਨਾ DGCA ਤੇ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (BCAS) ਨੇ ਲਗਾਇਆ ਹੈ। BCAS ਨੇ ਇੰਡੀਗੋ ਨੂੰ 1.2 ਕਰੋੜ ਰੁਪਏ ਤੇ ਮੁੰਬਈ ਏਅਰਪੋਰਟ ਨੂੰ 60 ਲੱਖ ਰੁਪਏ ਅਦਾ ਕਰਨ ਲਈ ਕਿਹਾ ਹੈ। ਮੁੰਬਈ ਏਅਰਪੋਰਟ ‘ਤੇ DGCA ਨੇ ਵੀ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤਰ੍ਹਾਂ ਮੁੰਬਈ ਹਵਾਈ ਅੱਡੇ ਦੋਨੋਂ ਬਾਡੀਜ਼ ਨੂੰ ਕੁੱਲ ਮਿਲਾ ਕੇ 90 ਲੱਖ ਰੁਪਏ ਦੇਵੇਗਾ।
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਮੁੰਬਈ ਏਅਰਪੋਰਟ ‘ਤੇ ਇੰਡੀਗੋ ਦੀ ਫਲਾਈਟ ਦੇ ਬਾਹਰ ਰਨਵੇ ਨੇੜੇ ਕੁਝ ਯਾਤਰੀ ਜ਼ਮੀਨ ‘ਤੇ ਬੈਠ ਕੇ ਖਾਣਾ ਖਾ ਰਹੇ ਸਨ। ਇਲਜ਼ਾਮ ਸੀ ਕਿ ਧੁੰਦ ਕਾਰਨ ਫਲਾਈਟ ਵਿੱਚ ਦੇਰੀ ਹੋ ਗਈ ਸੀ ਤੇ ਬਾਅਦ ਵਿੱਚ ਯਾਤਰੀਆਂ ਨੂੰ ਜ਼ਮੀਨ ‘ਤੇ ਬਿਠਾ ਕੇ ਖਾਣਾ ਖੁਆਇਆ ਗਿਆ। ਇਸ ਮਾਮਲੇ ‘ਤੇ ਬਾਅਦ ਵਿੱਚ ਇੰਡੀਗੋ ਨੇ ਮੁਆਫੀ ਵੀ ਮੰਗੀ ਸੀ। ਇੰਡੀਗੋ ਨੇ ਕਿਹਾ ਸੀ ਕਿ ਯਾਤਰੀ ਦਰਅਸਲ ਫਲਾਈਟ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਉੱਥੇ ਹੀ ਖਾਣਾ ਸਰਵ ਕੀਤਾ ਗਿਆ। ਜਿਸ ਕਾਰਨ ਇੰਡੀਗੋ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇੰਡੀਗੋ ਨੇ ਆਪਣੇ ਜਵਾਬ ਵਿੱਚ ਦੱਸਿਆ ਏਅਰਲਾਈਨ ਨੂੰ ਇਸ ਬਾਰੇ ਪਤਾ ਸੀ,ਪਰ ਉਸਨੇ ਕੋਈ ਉਚਿਤ ਐਕਸ਼ਨ ਨਹੀਂ ਲਿਆ। ਉੱਥੇ ਹੀ DGCA ਨੇ ਮੰਨਿਆ ਕਿ ਮੁੰਬਈ ਏਅਰਪੋਰਟ ਰਨਵੇ ਦੇ ਆਸ-ਪਾਸ ਅਨੁਸ਼ਾਸਨ ਬਣਾਈ ਰੱਖਣ ਵਿੱਚ ਅਸਫਲ ਰਿਹਾ। ਮੰਨਿਆ ਗਿਆ ਕਿ ਏਅਰਪੋਰਟ ਨੇ ਯਾਤਰੀਆਂ ਦੀ ਸੁਰੱਖਿਆ ਦੇ ਪ੍ਰਤੀ ਸਹੀ ਰਵਈਆ ਨਹੀਂ ਅਪਣਾਇਆ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਮੇਅਰ ਦੀ ਚੋਣ ਅਚਾਨਕ ਮੁਲਤਵੀ, ਚੋਣ ਅਧਿਕਾਰੀ ਦੀ ਖਰਾਬ ਸਿਹਤ ਦਾ ਦਿੱਤਾ ਹਵਾਲਾ
ਦੱਸ ਦੇਈਏ ਕਿ ਇਸ ਤੋਂ ਇਲਾਵਾ DGCA ਨੇ SpicJet ਤੇ Air India ‘ਤੇ ਵੀ ਜੁਰਮਾਨਾ ਲਗਾਇਆ ਹੈ। ਦੋਵਾਂ ਨੂੰ 30-30 ਲੱਖ ਰੁਪਏ ਭਰਨ ਨੂੰ ਕਿਹਾ ਗਿਆ ਹੈ। ਦਿੱਲੀ ਵਿੱਚ ਧੁੰਦ ਕਾਰਨ ਇਨ੍ਹਾਂ ਦੀਆਂ ਉਡਾਣਾਂ ਲੇਟ ਹੋਈਆਂ ਸਨ। ਧੁੰਦ ਨੂੰ ਲੈ ਕੇ ਇਨ੍ਹਾਂ ਦੀ ਤਿਆਰੀ ਨਹੀਂ ਸੀ, ਇਸ ਕਾਰਨ DGCA ਨੇ ਇਨ੍ਹਾਂ ‘ਤੇ ਜੁਰਮਾਨਾ ਲਗਾਇਆ ਹੈ। ਇਨ੍ਹਾਂ ਏਅਰਲਾਈਨਜ਼ ‘ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਧੁੰਦ ਦੇ ਦਿਨਾਂ ਵਿੱਚ CAT III ਪਾਇਲਟਾਂ ਨੂੰ ਡਿਊਟੀ ‘ਤੇ ਨਹੀਂ ਲਗਾਇਆ ਸੀ, ਜਿਨ੍ਹਾਂ ਨੂੰ ਘੱਟ ਰੌਸ਼ਨੀ ਵਿੱਚ ਵੀ ਫਲਾਈਟ ਉਡਾਉਣ ਦੀ ਟ੍ਰੇਨਿੰਗ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”