ਜਲੰਧਰ-ਪਠਾਨਕੋਟ ਹਾਈਵੇਅ ‘ਤੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੀ ਬੱਸ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਦੇਰ ਸ਼ਾਮ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਗੁਰਦਾਸਪੁਰ ਦੇ ਰਹਿਣ ਵਾਲੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਪਤਨੀ ਦੁਖੀ ਹੋ ਕੇ ਰੋ ਰਹੀ ਹੈ। ਗੁਰਪ੍ਰੀਤ ਨੇ ਵਾਅਦਾ ਕੀਤਾ ਸੀ ਕਿ ਕਿ ਉਹ ਸਮੇਂ ‘ਤੇ ਵਾਪਸ ਪਰਤ ਕੇ ਪੁੱਤਰ ਦੇ ਪਹਿਲੇ ਜਨਮ ਦਿਨ ਦਾ ਕੇਕ ਕੱਟੇਗਾ।
ਕਮਲਜੀਤ ਕੌਰ ਆਪਣੇ ਪਤੀ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਫੋਟੋ ਨੂੰ ਛਾਤੀ ਨਾਲ ਲਾਏ ਰੋ ਰਹੀ ਸੀ। ਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਤੇਜਬੀਰ ਦਾ ਬੀਤੇ ਦਿਨ ਜਨਮ ਦਿਨ ਸੀ। ਗੁਰਪ੍ਰੀਤ ਸਿੰਘ ਡਿਊਟੀ ‘ਤੇ ਜਾਣ ਤੋਂ ਪਹਿਲਾਂ ਬੋਲ ਕੇ ਗਿਆ ਸੀ ਅੱਜ ਉਹ ਛੇਤੀ ਆ ਜਾਵੇਗਾ, ਜਿਸ ਮਗਰੋਂ ਮਿਲ ਕੇ ਪੁੱਤਰ ਦੇ ਪਹਿਲੇ ਜਨਮ ਦਿਨ ਦਾ ਕੇਕ ਕੱਟਣਗੇ ਪਰ ਉਹ ਨਹੀਂ ਆਏ ਅਤੇ ਉਨ੍ਹਾਂ ਦੀ ਮੌਤ ਦੀ ਖਬਰ ਆ ਗਈ।
ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਆਪਣੇ ਪਿਤਾ ਹਰਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਿਤਾ ਦੀ ਨੌਕਰੀ ਮਿਲੀ ਸੀ। ਉਹ ਪਿਛਲੇ 12 ਸਾਲਾਂ ਤੋਂ ਪੰਜਾਬ ਪੁਲਿਸ ਵਿੱਚ ਕੰਮ ਕਰ ਰਿਹਾ ਸੀ। ਗੁਰਪ੍ਰੀਤ ਸਿੰਘ ਪੁਲਿਸ ਲਾਈਨ ਵਿੱਚ ਤਾਇਨਾਤ ਸੀ। ਉਹ ਆਪਣੇ ਪਿੱਛੇ ਇੱਕ ਸਾਲ ਦਾ ਬੇਟਾ ਅਤੇ ਸੱਤ ਸਾਲ ਦੀ ਧੀ ਛੱਡ ਗਿਆ ਹੈ। ਜਿਸ ਪੁੱਤਰ ਦੇ ਜਨਮ ਦਿਨ ਦਾ ਕੇਕ ਗੁਰਪ੍ਰੀਤ ਨੇ ਕੱਟਣਾ ਸੀ, ਉਸ ਨੇ ਆਪਣੇ ਪਿਤਾ ਨੂੰ ਮੁਖਾਗਨੀ ਦੇ ਕੇ ਅਲਵਿਦਾ ਕਿਹਾ।
ਕਾਂਸਟੇਬਲ ਸ਼ਾਲੂ ਰਾਣਾ (26) ਨੂੰ ਤਿੰਨ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਦੀ ਨੌਕਰੀ ਮਿਲੀ ਸੀ। ਸ਼ਾਲੂ ਦੇ ਪਿਤਾ ਗਣੇਸ਼ ਪੀਡਬਲਯੂਡੀ ਰੈਸਟ ਹਾਊਸ ਵਿੱਚ ਨੌਕਰ ਵਜੋਂ ਕੰਮ ਕਰਦੇ ਹਨ। ਸ਼ਾਲੂ ਨੇ ਆਪਣੇ ਪਿਤਾ ਦੀ ਆਰਥਿਕ ਮਦਦ ਕਰਨ ਲਈ ਹੀ ਨੌਕਰੀ ਕਰਨ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ : ਰਾਮ ਮੰਦਰ ਅਯੁੱਧਿਆ : 22 ਜਨਵਰੀ ਨੂੰ ਸਕੂਲ-ਕਾਲਜਾਂ, ਸਰਕਾਰੀ ਦਫਤਰਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਕਰੀਬ ਤਿੰਨ ਸਾਲ ਪਹਿਲਾਂ ਉਸ ਨੇ ਪ੍ਰੀਖਿਆ ਨੂੰ ਪਾਸ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ। ਤਕਰੀਬਨ ਇੱਕ ਸਾਲ ਪਹਿਲਾਂ ਹੀ ਉਸ ਦੀ ਪਲਿਸ ਵਿੱਚ ਭਰਤੀ ਹੋਈ ਸੀ। ਉਹ ਸਵੇਰੇ ਗੁਰਦਾਸਪੁਰ ਆਉਣ ਲਈ ਬਸ ਵਿੱਚ ਸਵਾਰ ਹੋਈ ਸੀ, ਪਰ ਰਸਤੇ ਵਿੱਚ ਹਾਦਸੇ ਕਾਰਨ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”