ਗੁਲਜ਼ਾਰ ਕਾਲਜ, ਜੀਟੀ ਰੋਡ, ਲਿਬੜਾ, ਖੰਨਾ ਵਿੱਚ ਇੱਕ ਕਸ਼ਮੀਰੀ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਬੀ.ਟੈਕ ਫਾਈਨਲ ਸਮੈਸਟਰ ਦੀ ਇਹ ਵਿਦਿਆਰਥਣ ਹੋਸਟਲ ਦੇ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਜਦੋਂ ਤੱਕ ਉਸ ਨੂੰ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਬਾਰਿਕ ਹੁਸੈਨ ਵਾਸੀ ਬਾਰਾਮੂਲਾ, ਜੰਮੂ-ਕਸ਼ਮੀਰ ਵਜੋਂ ਹੋਈ ਹੈ।
ਕਾਲਜ ਦੇ ਹੋਰ ਕਸ਼ਮੀਰੀ ਵਿਦਿਆਰਥੀਆਂ ਨੇ ਦੱਸਿਆ ਕਿ ਬਾਰਿਕ ਉਨ੍ਹਾਂ ਤੋਂ ਵੱਖ ਰਹਿੰਦਾ ਸੀ। ਉਸ ਦੇ ਨਾਲ ਰੂਮ ਮੇਟਸ, ਦੂਜੇ ਰਾਜਾਂ ਦੇ ਵਿਦਿਆਰਥੀ ਸਨ। ਬੁੱਧਵਾਰ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਬਾਰਿਕ ਕਮਰੇ ‘ਚ ਚਲਾ ਗਿਆ ਸੀ। ਉਹ ਬਿਲਕੁਲ ਠੀਕ-ਠਾਕ ਸੀ।
ਵੀਰਵਾਰ ਸਵੇਰੇ ਬਾਰਿਕ ਦੇ ਕਮਰੇ ‘ਚ ਰਹਿਣ ਵਾਲੇ ਵਿਦਿਆਰਥੀਆਂ ਨੇ ਰੌਲਾ ਪਾਇਆ ਕਿ ਬਾਰਿਕ ਅਚਾਨਕ ਡਿੱਗ ਗਿਆ ਹੈ। ਬਾਰਿਕ ਨੂੰ ਉਸ ਦਾ ਰੂਮਮੇਟ ਸਿਵਲ ਹਸਪਤਾਲ ਲੈ ਗਿਆ। ਉਥੇ ਡਾਕਟਰ ਨੇ ਬਾਰਿਕ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਸੀਨੀ. ਕਾਂਸਟੇਬਲ ਗੁਰਪ੍ਰੀਤ ਨੇ ਘਰ ਪਰਤ ਕੇ ਕੱਟਣਾ ਸੀ ਪੁੱਤ ਦੇ ਜਨਮ ਦਿਨ ਦਾ ਕੇਕ, ਆਈ ਮੌ.ਤ ਦੀ ਖ਼ਬਰ
ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐਸਐਚਓ ਸਦਰ ਦਵਿੰਦਰਪਾਲ ਸਿੰਘ ਨੂੰ ਕਾਲਜ ਵਿੱਚ ਭੇਜਿਆ ਗਿਆ ਸੀ। ਉਥੋਂ ਜਾਣਕਾਰੀ ਹਾਸਲ ਕੀਤੀ ਗਈ। ਉਥੇ ਬਾਰਿਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਰਿਸ਼ਤੇਦਾਰ ਜੰਮੂ-ਕਸ਼ਮੀਰ ਤੋਂ ਆ ਰਹੇ ਹਨ। ਉਨ੍ਹਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”