ਅਯੁੱਧਿਆ ‘ਚ 22 ਜਨਵਰੀ ਨੂੰ ਹੋਣ ਵਾਲੇ ਪਵਿੱਤਰ ਸੰਸਕਾਰ ਤੋਂ ਪਹਿਲਾਂ ਰਾਮ ਲੱਲਾ ਦੇ ਸੰਪੂਰਨ ਸਿੰਗਾਰ ਵਾਲੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਵਿੱਤਰ ਅਸਥਾਨ ‘ਚ ਰਾਮਲੱਲਾ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ। ਇਸ ਤਸਵੀਰ ‘ਚ ਸ਼੍ਰੀ ਰਾਮ ਦੀਆਂ ਅੱਖਾਂ ‘ਤੇ ਪੱਟੀ ਬੰਨੀ ਹੋਈ ਹੈ ਪਰ ਉਨ੍ਹਾਂ ਦਾ ਪੂਰਾ ਸਿੰਗਾਰ ਦੇਖਣ ਵਾਲਾ ਹੈ। ਤਸਵੀਰ ਵਿਚ ਸ਼੍ਰੀ ਰਾਮ ਦੇ ਚਿਹਰੇ ‘ਤੇ ਮਿੱਠੀ ਮੁਸਕਾ ਅਤੇ ਉਨ੍ਹਾਂ ਦੇ ਮੱਥੇ ‘ਤੇ ਤਿਲਕ ਮੂਰਤੀ ਨੂੰ ਅਲੌਕਿਕ ਬਣਾ ਰਹੇ ਹਨ। ਮੂਰਤੀ ਵਿੱਚ ਭਗਵਾਨ ਰਾਮ ਦੇ ਹੱਥਾਂ ਵਿੱਚ ਕਮਾਨ ਅਤੇ ਤੀਰ ਵੀ ਦਿਖਾਈ ਦੇ ਰਹੇ ਹਨ।
ਰਾਮਲੱਲਾ ਦੀ ਮੂਰਤੀ ਪਹਿਲੀ ਵਾਰ ਸਾਹਮਣੇ ਆਈ ਹੈ। ਰਾਮਲੱਲਾ ਦੀਆਂ ਅੱਖਾਂ ਪੀਲੇ ਕੱਪੜੇ ਨਾਲ ਢੱਕੀਆਂ ਹੋਈਆਂ ਹਨ। ਇਸ ਮੂਰਤੀ ਨੂੰ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਗਿਆ ਹੈ। ਮੈਸੂਰ ਦੇ ਮੂਰਤੀਕਾਰ ਅਰੁਣ ਯੋਗੀਰਾਜ ਦੁਆਰਾ ਤਿਆਰ ਕੀਤੀ ਰਾਮਲੱਲਾ ਦੀ 51 ਇੰਚ ਦੀ ਮੂਰਤੀ ਨੂੰ ਵੀਰਵਾਰ ਸਵੇਰੇ ਮੰਦਰ ਲਿਆਂਦਾ ਗਿਆ। ਕਮਲ ਦੇ ਫੁੱਲ ਵਿੱਚ ਵਿਰਾਜਮਾਨ ਹੋਣ ਤੋਂ ਬਾਅਦ ਰਾਮਲੱਲਾ ਦੀ ਇਸ ਮੂਰਤੀ ਦੀ ਲੰਬਾਈ 8 ਫੁਟ ਹੋ ਜਾਂਦੀ ਹੈ। ਇਸ ਮੂਰਤੀ ਦਾ ਵਜ਼ਨ ਕਰੀਬ 150 ਤੋਂ 200 ਕਿਲੋ ਦੱਸਿਆ ਜਾ ਰਿਹਾ ਹੈ। ਰਾਮਲਾਲ ਦੀ ਇਹ ਮੂਰਤੀ ਕਾਲੇ ਪੱਥਰ ਤੋਂ ਬਣਾਈ ਗਈ ਹੈ।
ਪ੍ਰਾਣ ਪ੍ਰਤਿਸ਼ਠਾ ਨਾਲ ਜੁੜੇ ਪੁਜਾਰੀ ਅਰੁਣ ਦੀਕਸ਼ਿਤ ਨੇ ਦੱਸਿਆ ਕਿ ਰਾਮਲਲਾ ਦੀ ਮੂਰਤੀ ਵੀਰਵਾਰ ਸਵੇਰੇ ਪਾਵਨ ਅਸਥਾਨ ‘ਚ ਸਥਾਪਿਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨਾਲ ਸਬੰਧਤ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਸਨ। ਮੰਤਰਾਂ ਦੇ ਜਾਪ ਦੇ ਵਿਚਕਾਰ, ਰਾਮਲੱਲਾ ਨੂੰ ਪਾਵਨ ਅਸਥਾਨ ਵਿੱਚ ਬਿਰਾਜਮਾਨ ਕੀਤਾ ਗਿਆ।
ਰਾਮਲਲਾ ਦੀ ਇਸ ਮੂਰਤੀ ਦੇ ਨਾਲ ਹੀ ਪੱਥਰ ਤੋਂ ਇੱਕ ਫਰੇਮ ਵਰਗਾ ਆਕਾਰ ਬਣਾਇਆ ਗਿਆ ਹੈ। ਇਸ ‘ਤੇ ਭਗਵਾਨ ਵਿਸ਼ਨੂੰ ਦੇ ਦਸ ਅਵਤਾਰ ਬਣਾਏ ਗਏ ਹਨ, ਜਿਸ ਵਿਚ ਮਤਸਯ, ਕੁਰਮਾ, ਵਰਾਹ, ਨਰਸਿੰਘ, ਵਾਮਨ, ਪਰਸ਼ੂਰਾਮ, ਰਾਮ, ਕ੍ਰਿਸ਼ਨ, ਬੁੱਧ ਅਤੇ ਕਲਕੀ ਦੇ ਅਵਤਾਰ ਰਚੇ ਗਏ ਹਨ। ਇਸ ਦੇ ਨਾਲ ਹੀ ਮੂਰਤੀ ਦੇ ਇੱਕ ਪਾਸੇ ਗਰੁੜ ਅਤੇ ਦੂਜੇ ਪਾਸੇ ਹਨੂੰਮਾਨ ਜੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ਮਗਰੋਂ ਜਪਾਨ ਨੇ ਵੀ ਰਚਿਆ ਇਤਿਹਾਸ, ਚੰਨ ‘ਤੇ ਲੈਂਡ ਕਰਨ ਵਾਲਾ ਬਣਿਆ 5ਵਾਂ ਦੇਸ਼
ਇਸ ਦੇ ਨਾਲ ਹੀ ਇਹ ਮੂਰਤੀ ਇਕੋ ਹੀ ਪੱਥਰ ਨਾਲ ਬਣਾਈ ਗਈ ਹੈ। ਇਸ ਵਿੱਚ ਕੋਈ ਹੋਰ ਪੱਥਰ ਨਹੀਂ ਜੋੜਿਆ ਗਿਆ ਹੈ। ਰਾਮਲੱਲਾ ਦੀ ਇਸ ਮੂਰਤੀ ਵਿੱਚ ਮੁਕੁਟ ਦੇ ਸਾਈਡ ‘ਤੇ ਸੂਰਜ ਦੇਵਤਾ, ਸ਼ੰਖ, ਸਵਾਸਤਿਕ, ਚੱਕਰ ਅਤੇ ਗਦਾ ਦਿਖਾਇਆ ਗਿਆ ਹੈ। ਮੂਰਤੀ ਵਿੱਚ ਰਾਮਲੱਲਾ ਦੇ ਖੱਬੇ ਹੱਥ ਨੂੰ ਧਨੁਸ਼ ਅਤੇ ਤੀਰ ਫੜਨ ਦੀ ਮੁਦਰਾ ਵਿੱਚ ਦਿਖਾਇਆ ਗਿਆ ਹੈ।
ਇਸ ਦੇ ਨਾਲ ਹੀ ਕਾਲੇ ਪੱਥਰ ‘ਤੇ ਮੂਰਤੀ ਬਣਾਈ ਗਈ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਦੁੱਧ ਨਾਲ ਅਭਿਸ਼ੇਕ ਕਰਨ ਨਾਲ ਇਸ ਪੱਥਰ ‘ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਦੇ ਨਾਲ ਹੀ ਐਸਿਡ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਪਦਾਰਥ ਨਾਲ ਰਾਮਲੱਲਾ ਦੀ ਮੂਰਤੀ ਖ਼ਰਾਬ ਨਹੀਂ ਹੋਵੇਗੀ। ਇਹ ਕਈ ਸਾਲਾਂ ਤੱਕ ਇਸੇ ਤਰ੍ਹਾਂ ਬਣੀ ਰਹੇਗੀ। ਇਸ ਦਾ ਰੰਗ ਵੀ ਹਲਕਾ ਨਹੀਂ ਪਏਗਾ।