ਲੁਧਿਆਣਾ ਪੁਲਿਸ ਨੇ 5 ਦਿਨ ਪਹਿਲਾਂ ਜਨਤਾ ਨਗਰ ਗਿੱਲ ਰੋਡ ‘ਤੇ ਜਵੈਲਰ ਤੋਂ ਲੁੱਟ ਕਰਨ ਵਾਲੇ 5 ਅੰਤਰਰਾਜੀ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋ ਲੁਟੇਰੇ ਦਿੱਲੀ ਤੇ ਬਾਕੀ ਪੰਜਾਬ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਕੋਲੋਂ ਪੁਲਿਸ ਨੇ 3 ਪਿਸਤੌਲਾਂ, 2 ਕਿਲੋ 120 ਗ੍ਰਾਮ ਚਾਂਦੀ, ਜੇਵਰਾਤ 3 ਖਾਲੀ ਡੱਬੇ, 5 ਜ਼ਿੰਦਾ ਕਾਰਤੂਸ 315, ਵਾਰਦਾਤ ਵਿਚ ਇਸਤੇਮਾਲ ਕੀਤੀ ਗਈ ਔਰਾ ਕਾਰ ਤੇ ਇਕ TVS ਬਾਈਕ ਬਰਾਮਦ ਕੀਤੀ ਹੈ।
ਮੁਲਜ਼ਮ ਅਸਲਾ ਮੱਧਪ੍ਰਦੇਸ਼ ਤੋਂ ਖਰੀਦ ਕੇ ਲਿਆਏ ਸਨ। ਮੁਲਜ਼ਮਾਂ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰੇਗੀ। ਦੂਜੇ ਪਾਸੇ 2 ਮੁਲਜ਼ਮ ਅਜੇ ਫਰਾਰ ਹਨ। ਬਦਮਾਸ਼ਾਂ ਨੇ 10 ਦਿਨ ਪਹਿਲਾਂ ਜਵੈਲਰੀ ਸ਼ਾਪ ਦੀ ਰੇਕੀ ਕੀਤੀ ਜਿਸ ਦੇ ਬਾਅਦ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ।
ਜੁਆਇੰਟ ਕਮਿਸ਼ਨਰ ਜਸਕੀਰਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਅੰਤਰਰਾਜੀ ਡਕੈਤੀ ਦਾ ਗੈਂਗ ਚਲਾ ਰਹੇ ਸਨ। ਮੁਲਜ਼ਮਾਂ ਦੀ ਪਛਾਣ ਅੰਕਿਤ ਕੁਮਾਰ ਤੇ ਕਰਨ ਵਾਸੀ ਵੈਸਟ ਦਿੱਲੀ, ਅਨੀਕੇਤ ਵਾਸੀ ਮੁਹੱਲਾ ਸਤਗੁਰੂ ਨਗਰ ਲੁਧਿਆਣਾ, ਰਾਹੁਲ ਵਾਸੀ ਆਦਰਸ਼ ਕਾਲੋਨੀ, ਲੋਹਾਰਾ ਡਾਵਾ ਰੋਡ ਤੇ ਨਵਦੀਪ ਦੁਬੇ ਉਰਫ ਗੋਲੀ ਵਾਸੀ ਪੀਪਲ ਚੌਕ ਲੁਧਿਆਣਾ ਮੂਲ ਬਿਹਾਰ ਦਾ ਰਹਿਣ ਵਾਲਾ ਹੈ। ਅਨੀਕੇਤ ‘ਤੇ ਪਹਿਲਾਂ ਵੀ 3 ਕੇਸ ਦਰਜ ਹਨ।
5 ਦਿਨ ਪਹਿਲਾਂ ਗਿੱਲ ਨਹਿਰ ਨੇੜੇ ਜਨਤਾ ਕਾਲੋਨੀ ਵਿਚ ਸੈਦੀ ਜਵੈਲਰ ‘ਤੇ ਲੁਟੇਰਿਆਂ ਨੇ ਹਮਲਾ ਬੋਲ ਦਿਤਾ ਸੀ। ਬਦਮਾਸ਼ਾਂ ਨੇ ਦੁਕਾਨ ਦੇ ਅੰਦਰ ਹੀ ਦੁਕਾਨਦਾਰ ਦੀ ਮਾਰਕੁੱਟ ਕੀਤੀ ਸੀ ਜਿਸ ਦੇ ਬਾਅਦ ਬਦਮਾਸ਼ ਦੁਕਾਨ ਤੋਂ ਕਾਲੇ ਰੰਗ ਦੇ ਬੈਗ ਵਿਚ ਸੋਨੇ-ਚਾਂਦੀ ਦੇ ਗਹਿਣੇ ਭਰ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਜਦੋਂ ਉਸ ਦਾ ਵਿਰੋਧ ਕੀਤਾ ਤਾਂ ਜਾਂਦੇ ਹੋਏ ਬਦਮਾਸ਼ ਦੁਕਾਨ ਦੇ ਬਾਹਰ ਹਵਾਈ ਫਾਇਰ ਵੀ ਕਰਕੇ ਗਏ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 3 ਕਰੋੜ ਦੀ ਹੈਰੋ.ਇਨ ਸਣੇ ਨਸ਼ਾ ਤਸਕਰ ਕੀਤਾ ਕਾਬੂ
ਦੁਕਾਨਦਾਰ ਜਗਦੀਸ਼ ਦੁਕਾਨ ‘ਤੇ ਕੁਝ ਗਾਹਕਾਂ ਨੂੰ ਸਾਮਾਨ ਦਿਖਾ ਰਿਹਾ ਸੀ। ਗਾਹਕਾਂ ਦੇ ਜਾਣ ਦੇ ਬਾਅਦ ਸੋਨੇ-ਚਾਂਦੀ ਦਾ ਸਾਮਾਨ ਇਕੱਠਾ ਹੀ ਕਰ ਰਿਹਾ ਸੀ ਕਿ ਅਚਾਨਕ 2 ਬਦਮਾਸ਼ ਦੁਕਾਨ ਵਿਚ ਵੜ ਗਏ। ਇੰਨੇਵਿਚ 3 ਹੋਰ ਬਦਮਾਸ਼ ਦੁਕਾਨ ਅੰਦਰ ਆ ਗਏ। ਲੁਟੇਰਿਆਂ ਨੇ ਉਸ ਨੂੰ ਪਿਸਤੌਲ ਦਿਖਾਈ ਤੇ ਉਸ ਨੂੰ ਦੁਕਾਨ ਵਿਚ ਕਾਊਂਟਰ ਕੋਲ ਲੈ ਗਏ ਜਿਸ ਦੇ ਬਾਅਦ ਮੁਲਜ਼ਮਾਂ ਨੇ ਉਸ ਨਾਲ ਮਾਰਕੁੱਟ ਕੀਤੀ। ਉਨ੍ਹਾਂ ਨੇ ਦੁਕਾਨਦਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਜਿਸ ਦੇ ਬਾਅਦ ਲੁਟੇਰੇ ਬੈਗ ਵਿਚ ਸੋਨੇ-ਚਾਦੀ ਦੇ ਗਹਿਣੇ ਭਰ ਕੇ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”