ਉਂਝ ਤਾਂ ਫਾਈਟਰ ਪਲੇਨ ਹੀ ਸੁਪਰਸੋਨਿਕ ਸਪੀਡ ਨਾਲ ਉਡਦੇ ਹਨ, ਦਰਅਸਲ ਹੁਣ ਉਨ੍ਹਾਂ ਲੜਾਕੂ ਜਹਾਜ਼ਾਂ ਨੂੰ ਬਹੁਤ ਘੱਟ ਸਮੇਂ ਵਿਚ ਆਪਣੇ ਟਾਰਗੈੱਟ ‘ਤੇ ਪਹੁੰਚਣਾ ਹੁੰਦਾ ਹੈ। ਹੁਣ ਤੁਹਾਡੇ ਮਨ ਵਿਚ ਸਵਾਲ ਪੈਦਾ ਹੋ ਰਿਹਾ ਹੋਵੇਗਾ ਕਿ ਕੀ ਯਾਤਰੀ ਪਲੇਨ ਨੂੰ ਵੀ ਸੁਪਰਸੋਨਿਕ ਸਪੀਡ ਨਾਲ ਉਡਾਇਆ ਜਾ ਸਕਦਾ ਹੈ। ਯਾਤਰੀ ਪਲੇਨ ਨੂੰ ਸੁਪਰਸੋਨਿਕ ਸਪੀਡ ਨਾਲ ਉਡਾਇਆ ਜਾ ਸਕਦਾ ਹੈ ਪਰ ਸੋਨਿਕ ਬੂਮ ਪ੍ਰੇਸ਼ਾਨੀ ਦੀ ਵਜ੍ਹਾ ਬਣਦਾ ਹੈ। ਸੋਨਿਕ ਬੂਮ ਵਿਚ ਤਰੰਗਾਂ ਇੰਨੀਆਂ ਸ਼ਕਤੀਸ਼ਾਲੀ ਹੁੰਦੀਆਂ ਹਨ ਕਿ ਉਸ ਦੀ ਵਜ੍ਹਾ ਨਾਲ ਜ਼ਮੀਨ ‘ਤੇ ਖੜ੍ਹੀਆਂ ਇਮਾਰਤਾਂ ਦੇ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਸਭ ਦੇ ਦਰਮਿਆਨ ਨਾਸਾ ਨੇ ਐਕਸ-59 ਨੂੰ ਪੇਸ਼ ਕੀਤਾ ਹੈ। ਇਸ ਤੋਂ ਉਮੀਦ ਜਗੀ ਹੈ ਕਿ ਆਉਣ ਵਾਲੇ ਸਮੇਂ ਵਿਚ ਯਾਤਰੀ ਪਲੇਨ ਵੀ ਸੁਪਰਸੋਨਿਕ ਸਪੀਡ ਨਾਲ ਉਡਾਏ ਜਾ ਸਕਦੇ ਹਨ।
ਜੇਕਰ ਵਿਵਹਾਰਕ ਤੌਰ ‘ਤੇ ਇਹ ਸਫਲ ਹੋਇਆ ਤਾਂ ਨਵੀਂ ਦਿੱਲੀ ਤੋਂ ਨਿਊਯਾਰਕ ਦੀ ਦੂਰੀ ਤੁਸੀਂ 10 ਘੰਟੇ ਤੋਂ ਵੀ ਘੱਟ ਸਮੇਂ ਵਿਚ ਤੈਅ ਕਰ ਸਕੋਗੇ। ਹੁਣ ਇੰਨੀ ਹੀ ਦੂਰੀ ਤੈਅ ਕਰਨ ਵਿਚ 15 ਘੰਟੇ 5 ਮਿੰਟ ਲੱਗਦੇ ਹਨ। ਜੇਕਰ ਫਲਾਈਟ ਨਾਲ ਸਟਾਪ ਹੋਵੇ ਤਾਂ ਇਹ ਸਮਾਂ ਘੱਟ ਹੋ ਕੇ 14 ਘੰਟੇ 25 ਮਿੰਟ ਹੁੰਦਾ ਹੈ। ਸਾਧਾਰਨ ਤੌਰ ‘ਤੇ ਯਾਤਰੀ ਲੇਨ ਨੂੰ 33 ਹਜ਼ਾਰ ਤੋਂ 42 ਹਜ਼ਾਰ ਫੁੱਟ ਦੀ ਉਚਾਈ ‘ਤੇ ਉਡਾਇਆ ਜਾਂਦਾ ਹੈ। ਹਾਲਾਂਕਿ ਕੁਝ ਦੇਸ਼ ਹੁਣ 51 ਹਜ਼ਾਰ ਫੁੱਟ ਦੀ ਉਚਾਈ ‘ਤੇ ਵੀ ਜਹਾਜ਼ ਉਡਾ ਰਹੇ ਹਨ।
- ਐਕਸਨ-59 ਦੀ ਖਾਸੀਅਤ
- ਸਾਊਂਡ ਦੀ ਸਪੀਡ ਤੋਂ 1.4 ਗੁਣਾ ਵੱਧ ਸਪੀਡ ਹੈ।
- 1488 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰਨ ਵਿਚ ਸਮਰੱਥ ਹੈ।
- 55 ਹਜ਼ਾਰ ਫੁੱਟ ਦੀ ਉਚਾਈ ‘ਤੇ ਇਹ ਉਡਾਣ ਭਰਦੀ ਹੈ।
ਐਕਸ-59 ਇਸ ਸਾਲ ਦੇ ਅਖੀਰ ਤੱਕ ਉਡਾਣ ਭਰਨ ਵਿਚ ਸਮਰੱਥ ਹੋਵੇਗਾ। ਖਾਸ ਗੱਲ ਇਹ ਹੈ ਕਿ ਇਸ ਦੀ ਡਿਜ਼ਾਈਨ ਵਿਚ ਇਸ ਤਰ੍ਹਾਂ ਤੋਂ ਬਦਲਾਅ ਕੀਤਾ ਗਿਆ ਹੈ ਤਾਂ ਕਿ ਸੋਨਿਕ ਬੂਮ ਦਾ ਖਤਰਾ ਘੱਟ ਹੋਵੇ। ਇਸ ਨੂੰ ਨਾਸਾ ਤੇ ਲਾਕਹੀਡ ਮਾਰਟਿਨ ਨੇ ਮਿਲ ਕੇ ਬਣਾਇਆ ਹੈ। ਇਸ ਦਾ ਮਕਸਦ ਹੈ ਕਿ ਆਉਣ ਵਾਲੇ ਸਮੇਂ ਵਿਚ ਕਮਰਸ਼ੀਅਲ ਜਹਾਜ਼ਾਂ ਨੂੰ ਵੀ ਇਸੇ ਰਫਤਾਰ ਨਾਲ ਉਡਾਇਆ ਜਾਵੇ। ਇਹ ਨੈਕਸਟ ਜਨਰੇਸ਼ਟ ਦਾ ਏਅਰਕ੍ਰਾਫਟ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਟੁਪਾਲੇਵ ਯਾਨੀ ਟੀਯੂ-144 ਨੂੰ 31 ਦਸੰਬਰ 1968 ਵਿਚ ਉਡਾਇਆ ਗਿਆ ਸੀ ਤੇ 2 ਮਾਰਚ 1969 ਨੂੰ ਕਾਨਕਾਰਡ ਨੇ ਉਡਾਣ ਭਰੀ ਸੀ।