ਪੁਲਿਸ ਨੇ ਫਾਜ਼ਿਲਕਾ ‘ਚ ਨਸ਼ਾ ਵੇਚ ਕੇ ਬਣਾਈ ਜਾਇਦਾਦ ਕੁਰਕ ਕੀਤੀ ਹੈ। ਇਸ ਜਾਇਦਾਦ ਦੀ ਕੁੱਲ ਕੀਮਤ 5 ਲੱਖ 10 ਹਜ਼ਾਰ 576 ਰੁਪਏ ਦੱਸੀ ਜਾਂਦੀ ਹੈ। ਨਸ਼ਾ ਤਸਕਰ ਦਾ ਬੈਂਕ ਖਾਤਾ ਵੀ ਸੀਲ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕਰੀਬ 2.5 ਲੱਖ ਰੁਪਏ ਜਮ੍ਹਾਂ ਹਨ।
ਨਾਰਕੋਟਿਕਸ ਸੈੱਲ ਫਾਜ਼ਿਲਕਾ ਦੇ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਮਹਿਲਾ ਨਸ਼ਾ ਤਸਕਰ ਰਾਜ ਰਾਣੀ ਵਾਸੀ ਦਸਮੇਸ਼ ਨਗਰ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਉਕਤ ਮਹਿਲਾ ਸਮੱਗਲਰ ਖਿਲਾਫ 1.25 ਕੁਇੰਟਲ ਭੁੱਕੀ ਦੀ ਤਸਕਰੀ ਤੋਂ ਇਲਾਵਾ 300 ਗ੍ਰਾਮ ਅਤੇ 250 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਮਾਮਲੇ ਦਰਜ ਹਨ। ਇਹ ਜਾਇਦਾਦ ਇੱਕ ਮਹਿਲਾ ਨਸ਼ਾ ਤਸਕਰ ਅਤੇ ਉਸਦੇ ਪਤੀ ਗੁਰਮੀਤ ਸਿੰਘ ਨੇ ਨਸ਼ਾ ਵੇਚ ਕੇ ਬਣਾਈ ਸੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਨਸ਼ੀਲੀਆਂ ਗੋਲੀਆਂ ਤੇ ਲੱਖਾਂ ਦੀ ਡਰੱਗ ਮਨੀ ਸਣੇ 4 ਨਸ਼ਾ ਤਸਕਰ ਕਾਬੂ, ਗੱਡੀਆਂ ਵੀ ਜ਼ਬਤ
ਇਸ ਦੇ ਨਾਲ ਕਰੀਬ 4 ਮਰਲੇ ਦਾ ਮਕਾਨ ਅਟੈਚ ਕੀਤਾ ਗਿਆ ਹੈ। ਜਾਇਦਾਦ ਕੁਰਕ ਕੀਤੀ ਗਈ ਹੈ ਅਤੇ ਇਸ ‘ਤੇ ਕਾਨੂੰਨੀ ਨੋਟਿਸ ਚਿਪਕਾਇਆ ਗਿਆ ਹੈ। ਹੁਣ ਉਕਤ ਪਰਿਵਾਰ ਨਾ ਤਾਂ ਉਕਤ ਜਾਇਦਾਦ ਵੇਚ ਸਕਦਾ ਹੈ, ਨਾ ਹੀ ਕਿਰਾਏ ‘ਤੇ ਮਕਾਨ ਦੇ ਸਕਦਾ ਹੈ ਅਤੇ ਨਾ ਹੀ ਉਕਤ ਮਕਾਨ ਦੀ ਮੁੜ ਉਸਾਰੀ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”