ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ 500 ਮੀਟਰ ਏਰੀਆ ਵਿਚ ਡ੍ਰੋਨ ਉਡਾਉਣ ‘ਤੇ ਪੂਰੀ ਤਰ੍ਹਾਂ ਤੋਂ ਪ੍ਰਤੀਬੰਧ ਲਗਾਇਆ ਗਿਆ ਹੈ। ਏਡੀਸੀਪੀ ਮਨਮੋਹਨ ਸਿੰਘ ਔੌਲਖ ਦੇ ਹੁਕਮਾਂ ਮੁਤਾਬਕ ਟੁਆਏ ਡ੍ਰੋਨ ਦੇ ਉਡਾਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਅੰਮ੍ਰਿਤਸਰ ਸੈਂਟਲਰ ਜੇਲ੍ਹ ਕੋਲ ਰਹਿਣ ਵਾਲੇ ਪਰਿਵਾਰ ਵੱਲੋਂ ਟੁਆਏ ਡ੍ਰੋਨ ਉਡਾਇਆ ਗਿਆ ਸੀ ਜੋ ਕਿ ਸੈਂਟਰਲ ਜੇਲ੍ਹ, ਅੰਮ੍ਰਿਤਸਰ ਦੇ ਉੱਚ ਸੁਰੱਖਿਆ ਖੇਤਰ ਕੋਲ ਉਡਾਇਆ ਗਿਆ ਤੇ ਡ੍ਰੋਨ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਅੰਦਰ ਡਿੱਗ ਗਿਆ ਸੀ ਜਿਸ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਜੇਲ੍ਹਾਂ ਕੋਲ ਡ੍ਰੋਨ ਉਡਾਉਣਾ ਸੁਰੱਖਿਆ ਲਈ ਬੇਹੱਦ ਖਤਰਨਾਕ ਹੈ। ਸੈਂਟਰਲ ਜੇਲ੍ਹ ਅੰਮ੍ਰਿਤਸਰ ਕੋਲ ਡ੍ਰੋਨ ਦਾ ਇਸੇਤਮਾਲ ਅਣਅਧਿਕਾਰਤ ਦਾਖਲੇ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਕੈਦੀਆਂ ਦੇ ਭੱਜਣ ਆਦਿ ਦੀ ਸਹੂਲਤ ਲਈ ਕੀਤਾ ਜਾ ਸਕਦਾ ਹੈ, ਜੋ ਕਿ ਸੂਬੇ ਦੀ ਪ੍ਰਭੂਸੱਤਾ ਲਈ ਖਤਰਾ ਹੈ। ਇਸ ਲਈ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ 500 ਮੀਟਰ ਖੇਤਰ ਤੱਕ ਡ੍ਰੋਨ ਉਡਾਉਣ ‘ਤੇ ਪੂਰੀ ਪਾਬੰਦੀ ਲਗਾਉਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾਰ/ਦਾਤ, ਘਰ ‘ਚੋਂ ਮਿਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਸੁਸਾਈਡ ਨੋਟ ਵੀ ਹੋਇਆ ਬਰਾਮਦ
ਇਸ ਲਈ ਮਨਮੋਹਨ ਸਿੰਘ ਔਲਖ, ਪੀਪੀਐੱਸ, ਵਧੀਕ ਪੁਲਿਸ ਕਮਿਸ਼ਨਰ-ਕਮ-ਸਹਿਕਾਰੀ ਮੈਜਿਸਟ੍ਰੇਟ, ਅੰਮ੍ਰਿਤਸਰ ਸ਼ਹਿਰ ਜਾਬਤਾ ਫੌਜਦਾਰੀ ਸੰਘ, 1973 ਦੀ ਧਾਰਾ 144 ਤਹਿਤ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ 500 ਮੀਟਰ ਖੇਤਰ ਦੇ ਅੰਦਰ ਡ੍ਰੋਨ ਉਡਾਉਣ ਲਈ ਸੈਂਟਰਲ ਜੇਲ੍ਹ ਅੰਮ੍ਰਿਤਸਰ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ। ਏਡੀਸੀਪੀ ਵੱਲੋਂ ਇਹ ਹੁਕਮ 21 ਅਪ੍ਰੈਲ 2024 ਤੱਕ ਲਾਗੂ ਰਹੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”