ਅਯੁੱਧਿਆ ਦੇ ਰਾਮ ਮੰਦਰ ਵਿਚ ਭਗਵਾਨ ਰਾਮ ਲੱਲਾ ਆ ਗਏ ਹਨ।ਇਸ ਨੂੰ ਲੈ ਕੇ ਪੂਰੇ ਦੇਸ਼ ਵਿਚ ਗਜ਼ਬ ਦਾ ਉਤਸ਼ਾਹ ਹੈ। ਲੋਕ ਆਪਣੇ-ਆਪਣੇ ਤਰੀਕੇ ਨਾਲ ਜਸ਼ਨ ਮਨਾ ਰਹੇ ਹਨ। ਅਜਿਹੇ ਵਿਚ ਏਅਰਲਾਈਨ ਕੰਪਨੀ SpiceJet ਨੇ ਵੀ ਇਸ ਮੌਕੇ ਨੂੰ ਖਾਸ ਬਣਾਉਣ ਲਈ ਆਪਣੇ ਗਾਹਕਾਂ ਲਈ ਸ਼ਾਨਦਾਰ ਆਫਰ ਦਾ ਐਲਾਨ ਕੀਤਾ ਹੈ। ਏਅਰਲਾਈਨਸ ਕੰਪਨੀ ਨੇ ਦੇਸ਼ ਦੇ ਮੁੱਖ ਡੈਸਟੀਨੇਸ਼ਨ ਤੋਂ ਸਿਰਫ 1622 ਰੁਪਏ ਵਿਚ ਹਵਾਈ ਟਿਕਟ ਦਾ ਐਲਾਨ ਕੀਤਾ ਹੈ।
- ਬੁਕਿੰਗ ਮਿਆਦ : 22 ਜਨਵਰੀ-28 ਜਨਵਰੀ 2024 ਤੱਕ
- ਯਾਤਰਾ ਮਿਆਦ : 22 ਜਨਵਰੀ-30 ਸਤੰਬਰ 2024 ਤੱਕ
- ਵਿਕਰੀ ਆਫਰ ਸਿਰਫ ਕੁਝ ਘਰੇਲੂ ਤੇ ਕੌਮਾਂਤਰੀ, ਸਿੱਧੀ ਇਕਤਰਫਾ ਉਡਾਣਾਂ ‘ਤੇ ਉਪਲਬਧ ਹੈ।
- ਇਸ ਆਫਰ ਤਹਿਤ ਪਹਿਲਾ ਆਓ ਪਹਿਲਾ ਪਾਓ ਦੇ ਆਧਾਰ ‘ਤੇ ਸੀਮਤ ਸੀਟਾਂ ਉਪਲਬਧ ਹਨ।
- ਗਰੁੱਪ ਦੀ ਬੁਕਿੰਗ ‘ਤੇ ਇਹ ਆਫਰ ਲਾਗੂ ਨਹੀਂ ਹੋਵੇਗਾ।
- ਬੁਕਿੰਗ ਕੈਂਸਲ ਕਰਨ ‘ਤੇ ਚਾਰਜ ਦੇ ਨਾਲ ਪੈਸਾ ਵਾਪਸ ਕੀਤਾ ਜਾਵੇਗਾ।
- ਇਸ ਆਫਰ ਨੂੰ ਕਿਸੇ ਹੋਰ ਆਫਰ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ।
- ਫ੍ਰੀ ਵਿਚ ਟ੍ਰੈਵਲ ਡੇਟ ਨੂੰ ਵੀ ਚੇਂਜ ਕਰਾ ਸਕਦੇ ਹੋ।
- ਮਨਪਸੰਦ ਸੀਟ ਦੀ ਬੁਕਿੰਗ ਤੋਂ ਲੈ ਕੇ ਮੀਲ ਤੱਕ ਦੇ ਐਡਆਨ ‘ਤੇ ਵੀ 3 ਫੀਸਦੀ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਲਈ ਤੁਹਾਨੂੰ ਸਪਾਈਸਜੈੱਟ ਦੇ ਮੋਬਾਈਲ ਐਪ ਤੋਂ ਬੁਕਿੰਗ ਕਰਨੀ ਹੋਵੇਗੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਸਪਾਈਸਜੈੱਟ ਦੇ ਆਫੀਸ਼ੀਅਲ ਵੈੱਬਸਾਈਟ ‘ਤੇ ਵਿਜਿਟ ਕਰ ਸਕਦੇ ਹੋ।
ਦੱਸ ਦੇਈਏ ਕਿ ਹੁਣੇ ਜਿਹੇ ਏਅਲਾਈਨ ਕੰਪਨੀ ਸਪਾਈਸਜੈੱਟ ਨੇ ਅਯੁੱਧਿਆ ਤੋਂ ਦੇਸ਼ ਦੇ ਵੱਖ-ਵੱਖ ਕੁੱਲ 8 ਰੂਟਾਂ ਲਈ ਉਡਾਣ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਰੂਟ ਦਿੱਲੀ, ਅਹਿਮਦਾਬਾਦ, ਜੈਪੁਰ, ਪਟਨਾ ਤੇ ਦਰਭੰਗਾ ਤੋਂ ਇਲਾਵਾ ਚੇਨਈ, ਬੇਂਗਲੁਰੂ ਤੇ ਮੁੰਬਈ ਹਨ। ਦੇਸ਼ ਦੇ ਵੱਖ-ਵੱਖ ਰੂਟ ਦੀਆਂ ਇਹ ਉਡਾਣ ਸੇਵਾਵਾਂ ਆਗਮੀ 1 ਫਰਵਰੀ ਤੋਂ ਸ਼ੁਰੂ ਹੋਣਗੀਆਂ।
ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਨਹੀਂ ਖੇਡਣਗੇ ਵਿਰਾਟ ਕੋਹਲੀ, BCCI ਨੇ ਦੱਸੀ ਇਹ ਵਜ੍ਹਾ
ਅਯੁੱਧਿਆ ਨੂੰ ਕਨੈਕਟ ਕਰਨ ਲਈ ਇੰਡੀਗੋ ਤੇ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਹਨ।ਏਅਰ ਇੰਡੀਆ ਐਕਸਪ੍ਰੈੱਸ ਨੇ ਦਿੱਲੀ, ਮੁੰਬਈ ਤੇ ਅਹਿਮਦਾਬਾਦ ਤੋਂ ਉਡਾਣਾਂ ਦੇ ਬਾਅਦ ਕੋਲਕਾਤਾ ਤੇ ਬੇਂਗਲੁਰੂ ਦੇ ਲਈ ਵੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਇੰਡੀਗੋ ਦੀ ਉਡਾਣ ਸੇਵਾਵਾਂ ਦਿੱਲੀ ਤੇ ਅਹਿਮਦਾਬਾਦ ਤੋਂ ਇਲਾਵਾ ਮੁੰਬਈ ਲਈ ਸ਼ੁਰੂ ਕੀਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”