ਅੰਬਾਨੀ ਪਰਿਵਾਰ ਨੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ 2.51 ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਹੈ। ਅਯੁੱਧਿਆ ਵਿਚ ਰਾਮਲੱਲਾ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਹਜ਼ਾਰਾਂ ਮਾਣਯੋਗ ਸ਼ਖਸੀਅਤਾਂ ਵਿਚ ਅੰਬਾਨੀ ਪਰਿਵਾਰ ਵੀ ਸਾਮਲ ਸੀ। ਅੰਬਾਨੀ ਪਰਿਵਾਰ ਵੱਲੋਂ ਜਾਰੀ ਬਿਆਨ ਮੁਤਾਬਕ ਅਯੁੱਧਿਆ ਦਾ ਪਵਿੱਤਰ ਰਾਮ ਮੰਦਰ ਦੇਸ਼ ਲਈ ਸੰਸਕ੍ਰਿਤਕ ਮਹੱਤਵ ਰੱਖਦਾ ਹੈ। ਇਸ ਲਈ ਸਾਡਾ ਪਰਿਵਾਰ ਮੰਦਰ ਵਿਚ ਛੋਟਾ ਜਿਹਾ ਯੋਗਦਾਨ ਦੇਣਾ ਚਾਹੁੰਦਾ ਹੈ।
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੇ ਅਯੁੱਧਿਆ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਆਕਾਸ਼ ਆਪਣੀ ਪਤਨੀ ਸ਼ਲੋਕਾ, ਅਨੰਤ ਆਪਣੀ ਹੋਣ ਵਾਲੀ ਪਤਨੀ ਰਾਧਿਕਾ ਤੇ ਧੀ ਈਸ਼ਾ ਆਪਣੇ ਪਤੀ ਆਨੰਦ ਪੀਰਾਮਲ ਨਾਲ ਉਥੇ ਮੌਜੂਦ ਸੀ। ਨੀਤਾ ਅੰਬਾਨੀ ਨੇ ਜੈ ਸ਼੍ਰੀਰਾਮ ਦੇ ਨਾਅਰੇ ਲਗਾਉਂਦੇ ਹੋਏ ਕਿਹਾ ਕਿ ਇਹ ਬਹੁਤ ਚੰਗਾ ਤਜਰਬਾ ਹੈ। ਮੈਂ ਇਥੇ ਆ ਕੇ ਬਹੁਤ ਖੁਸ਼ ਹਾਂ। ਸਾਨੂੰ ਆਪਣੀ ਭਾਰਤੀ ਸੰਸਕ੍ਰਿਤੀ ਤੇ ਪ੍ਰੰਪਰਾ ‘ਤੇ ਮਾਣ ਹੈ। ਇਹੀ ਭਾਰਤ ਹੈ।
ਮੁਕੇਸ਼ ਅੰਬਾਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਦਲਦੇ ਹੋਏ ਭਾਰਤ ਨੂੰ ਦੇਖਣ ਦਾ ਸਾਨੂੰ ਮੌਕਾ ਮਿਲਿਆ ਹੈ। ਮੈਨੂੰ ਇਥੇ ਆ ਕੇ ਬਹੁਤ ਹੀ ਚੰਗਾ ਮਹਿਸੂਸ ਹੋਇਆ। ਅਸੀਂ ਆਪਣੇ ਵੱਲੋਂ ਇਕ ਛੋਟਾ ਜਿਹਾ ਯੋਗਦਾਨ ਦੇ ਰਹੇ ਹਾਂ। ਅੰਬਾਨੀ ਪਰਿਵਾਰ ਤੋਂ ਇਲਾਵਾ ਸਟੇਟ ਗੈਸਟ ਲਿਸਟ ਵਿਚ 506 ਲੋਕਾਂ ਦੇ ਨਾਂ ਸ਼ਾਮਲ ਸਨ। ਇਨ੍ਹਾਂ ਵਿਚ ਸਿਆਸਤਦਾਨ, ਉਦਯੋਗਪਤੀ, ਬਾਲੀਵੁੱਡ ਸਟਾਰਸ, ਖਿਡਾਰੀ, ਜੱਜ ਤੇ ਪੁਜਾਰੀ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਹੁਣ 29 ਜਨਵਰੀ ਤੋਂ ਹੀ ਖੁੱਲ੍ਹਣਗੇ ਸਕੂਲ, ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਲਿਆ ਫੈਸਲਾ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਸਮੀ ਪੂਜਾ ਦੇ ਨਾਲ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਸੰਪੰਨ ਕੀਤਾ। ਇਸ ਪੂਰੇ ਪ੍ਰੋਗਰਾਮ ਦਾ ਪੂਰੇ ਦੇਸ਼ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ। ਉਨ੍ਹਾਂ ਨੇ ਰਾਮ ਮੰਦਰ ਵਿਚ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਰਾਮ ਲੱਲਾ ਦੀ ਮੂਰਤੀ ਦੀ ਰਸਮ ਅਭਿਜੀਤ ਮਹੂਰਤ ਵਿੱਚ ਕੀਤੀ ਗਈ। ਇਹ ਮਹੂਰਤ ਸਿਰਫ਼ 84 ਸੈਕੰਡ ਲਈ ਸੀ।
ਵੀਡੀਓ ਲਈ ਕਲਿੱਕ ਕਰੋ –