ਸਿੱਖਿਆ ਵਿਭਾਗ ਵਿਚ ਅੱਜ ਇਕ ਦਹਾਕੇ ਬਾਅਦ ਪ੍ਰਿੰਸੀਪਲ ਤੋਂ ਡੀਈਓ ਤੇ ਸਹਾਇਕ ਡਾਇਰੈਕਟਰ ਦੇ ਅਹੁਦੇ ਲਈ ਵਿਭਾਗੀ ਤਰੱਕੀ ਕਮੇਟੀ ਦੀ ਬੈਠਕ ਕੀਤੀ ਗਈ। ਇਸ ਵਿਚ 44 ਪ੍ਰਿੰਸੀਪਲਾਂ ਨੂੰ ਡੀਈਓ ਵਜੋਂ ਤਰੱਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬਠਿੰਡਾ : ਹਫਤੇ ਤੋਂ ਲਾਪਤਾ ਨੌਜਵਾਨ ਦੀ ਗੁਆਂਢੀ ਘਰੋਂ ਮਿਲੀ ਮ੍ਰਿਤਕ ਦੇਹ, ਇੰਝ ਹੋਇਆ ਖੁਲਾਸਾ
ਵਿਭਾਗੀ ਤਰੱਕੀ ਕਮੇਟੀ ਦੀ ਅਗਵਾਈ ਕੇ ਕੇ ਯਾਦਵ, ਸਕੂਲ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ। ਕਮੇਟੀ ਵੱਲੋਂ ਜਿਹੜੇ ਨਾਵਾਂ ਨੂੰ ਤਰੱਕੀ ਲਈ ਸਹਿਮਤੀ ਦਿਤੀ ਗਈ ਹੈ ਉੁਨ੍ਹਾਂ ਨਾਵਾਂ ‘ਤੇ ਸਿੱਖਿਆ ਮੰਤਰੀ ਬੈਂਸ ਵੱਲੋਂ ਮੋਹਰ ਲਾ ਦਿੱਤੀ ਗਈ ਹੈ। ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਵਿਭਾਗ ਦੇ ਹਰੇਕ ਪੱਧਰ ‘ਤੇ ਯੋਗ ਮੁਲਾਜ਼ਮਾਂ ਦੀ ਤਰੱਕੀ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ।
ਵੀਡੀਓ ਲਈ ਕਲਿੱਕ ਕਰੋ –