ਬਿਹਾਰ ਵਿਚ ਸਿਆਸਤ ਇਕ ਵਾਰ ਫਿਰ ਬਦਲ ਗਈ ਹੈ। ਨਿਤੀਸ਼ ਕੁਮਾਰ ਨੇ 9ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੇ ਭਾਜਪਾ ਦੇ ਸਮਰਥਨ ਤੋਂ ਨਵੀਂ ਸਰਕਾਰ ਦਾ ਗਠਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਗਸਤ 2022 ਵਿਚ ਭਾਜਪਾ ਤੋਂ ਗਠਜੋੜ ਤੋੜ ਕੇ ਰਾਜਦ ਤੇ ਕਾਂਗਰਸ ਦੇ ਨਾਲ ਮਹਾਗਠਜੋੜ ਦੀ ਸਰਕਾਰ ਬਣਾਈ ਸੀ।
ਭਾਜਪਾ ਵੱਲੋਂ ਸਮਰਾਟ ਚੌਧਰੀ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਲਈ ਹੈ।ਉਹ ਬਿਹਾਰ ਭਾਜਪਾ ਦੇ ਪ੍ਰਧਾਨ ਹਨ। ਵਿਜੇ ਸਿਨ੍ਹਾ ਇਸ ਸਮੇਂ ਨੇਤਾ ਵਿਰੋਧੀ ਦੀ ਭੂਮਿਕਾ ਨਿਭਾ ਰਹੇ ਹਨ। ਸਮਰਾਟ ਚੌਧਰੀ ਤੇ ਵਿਜੇ ਸਿਨ੍ਹਾ ਨਵੀਂ ਸਰਕਾਰ ਵਿਚ ਡਿਪਟੀ ਸੀਐੱਮ ਬਣਾਏ ਗਏ ਹਨ।
ਜੇਡੀਯੂ ਵੱਲੋਂ ਵਿਜੇ ਕੁਮਾਰ ਚੌਧਰੀ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਵਿਜੇਂਦਰ ਯਾਦਵ ਨੇ ਵੀ ਨਿਤੀਸ਼ ਕੈਬਨਿਟ ਵਿਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਪ੍ਰੇਮ ਕੁਮਾਰ ਨੂੰ ਪਿਛਲੀ ਵਾਰ ਮੰਤਰੀ ਮੰਡਲ ਵਿਚ ਜਗ੍ਹਾ ਨਹੀਂ ਮਿਲ ਸਕੀ ਸੀ।ਉਹ ਇਸ ਵਾਰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ।ਉਹ ਬਿਹਾਰ ਸਰਕਾਰ ਵਿਚ ਕਈ ਵਾਰ ਮੰਤਰੀ ਰਹੇ ਹਨ।
ਇਹ ਵੀ ਪੜ੍ਹੋ : ‘ਹਰਿਆਣਾ ਬਦਲਾਅ ਮੰਗ ਰਿਹਾ, ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ‘ਤੇ ਹੀ ਭਰੋਸਾ ਹੈ’ : CM ਕੇਜਰੀਵਾਲ
ਇਸੇ ਤਰ੍ਹਾਂ ਸ਼ਰਵਣ ਕੁਮਾਰ ਨਾਲੰਦਾ ਬਿਹਾਰ ਤੋਂ ਆਉਂਦੇ ਹਨ। ਉਹ ਕੁਰਮੀ ਜਾਤੀ ਦੇ ਵੱਡੇ ਨੇਤਾ ਹਨ। ਬਿਹਾਰ ਦੇ ਸਾਬਕਾ ਮੰਤਰੀ ਰਹੇ ਹਨ। 1995 ਤੋਂ ਲਗਾਤਾਰ ਵਿਧਾਇਕ ਹਨ। ਉਹ ਸਾਬਕਾ ਸੰਸਦੀ ਕਾਰਜ ਮੰਤਰੀ ਵੀ ਹਨ। ਜੀਵਨ ਰਾਮ ਮਾਂਝੀ ਦੇ ਪੁੱਤਰ ਸੰਤੋਸ਼ ਸੁਮਨ ਵੀ ਕੈਬਨਿਟ ਮੰਤਰੀ ਬਣੇ ਹਨ। ਉਹ HAM ਪਾਰਟੀ ਦੇ ਨੇਤਾ ਹਨ ਤੇ ਬਿਹਾਰ ਦੇ ਸਾਬਕਾ ਮੰਤਰੀ ਵੀ ਰਹੇ ਹਨ। ਸੁਮਿਤ ਕੁਮਾਰ ਸਿੰਘ ਵੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ ਹਨ। ਉਹ ਰਾਜਪੂਤ ਨੇਤਾ ਨਰਿੰਦਰ ਸਿੰਘ ਦੇ ਪੁੱਤਰ ਹਨ। ਬਿਹਾਰ ਦੇ ਸਾਬਕਾ ਮੰਤਰੀ ਹਨ ਤੇ ਚਕਾਈ ਸੀਟ ਤੋਂ ਵਿਧਾਇਕ ਵੀ ਹਨ।
ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”