ਅੱਜ ਦਸੂਹਾ ਦੇ ਕਸਬਾ ਦਤਾਰਪੁਰ ਵਿਖੇ ਵੱਡਾ ਹਾਦਸਾ ਵਾਪਰਿਆ ਹੈ, ਜਿਥੇ ਇਕ ਸਵਿਫਟ ਕਾਰ ਨਹਿਰ ਵਿਚ ਡਿੱਗ ਗਈ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਨੰਬਰ ਦੀ ਸਵਿਫਟ ਕਾਰ ਪੁਲ ਪਾਰ ਕਰ ਰਹੀ ਸੀ ਕਿ ਤੇ ਸਾਹਮਣਿਓਂ ਆ ਰਹੀ ਇਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਦੌਰਾਨ ਸਵਿਫਟ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਨਹਿਰ ਵਿਚ ਜਾ ਡਿੱਗੀ।
ਕਾਰ ਵਿਚ ਪਤੀ-ਪਤਨੀ ਤੇ ਉਨ੍ਹਾਂ ਦਾ 19 ਸਾਲ ਦਾ ਪੁੱਤਰ ਤੇ 14 ਸਾਲ ਦੀ ਧੀ ਸਵਾਰ ਸੀ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਬਹੁਤ ਮੁਸ਼ੱਕਤ ਦੇ ਬਾਅਦ ਬਾਹਰ ਕੱਢਿਆ ਗਿਆ। ਗੱਡੀ ਦਾ ਅੱਧਾ ਹਿੱਸਾ ਪਾਣੀ ਵਿਚ ਹੁੰਦਾ ਤੇ ਅੱਧਾ ਬਾਹਰ ਹੁੰਦਾ ਹੈ। ਮੌਕੇ ‘ਤੇ ਬਹੁਤ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਜਾਂਦੇ ਹਨ ਤੇ ਉਨ੍ਹਾਂ ਵੱਲੋਂ ਪੂਰੇ ਪਰਿਵਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ –