ਦੇਸ਼ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਆਖਰੀ ਦਿਨ ਯਾਨੀ ਅੱਜ ਰਾਏਸੀਨਾ ਹਿਲਸ ਦੇ ਵਿਜੈ ਚੌਕ ‘ਤੇ ਬੀਟਿੰਗ ਰਿਟ੍ਰੀਟ ਸੈਰੇਮਨੀ ਦਾ ਆਯੋਜਨ ਹੋਇਆ। ਇਸ ਵਿਚ ਤਿੰਨ ਸੈਨਾਵਾਂ ਨੂੰ CAPF ਦੇ ਬੈਂਡ ਨੇ ਹਿੱਸਾ ਲਿਆ ਤੇ ਉਨ੍ਹਾਂ ਨੇ 31 ਕਲਾਸੀਕਲ ਧੁਨਾਂ ਪੇਸ਼ ਕੀਤੀਆਂ।
ਸਮਾਰੋਹ ਵਿਚ ਚੀਫ ਗੈਸਟ ਸੈਨਾਵਾਂ ਦੀ ਮੁਖੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੀਐੱਮ ਮੋਦੀ, NSA ਅਜੀਤ ਡੋਭਾਲ, ਤਿੰਨ ਸੈਨਾਵਾਂ ਦੇ ਚੀਫ, ਰੱਖਿਆ ਰਾਜ ਮੰਤਰੀ ਅਜੇ ਭੱਟ ਸਮਾਰੋਹ ਵਿਚ ਮੌਜੂਦ ਰਹੇ। ਸੈਰੇਮਨੀ ਦੀ ਸ਼ੁਰੂਆਤ ‘ਸ਼ੰਖਨਾਦ’ ਦੀ ਧੁਨ ਵਜਾ ਕੇ ਕੀਤੀ ਗਈ।
ਇਸ ਦੇ ਬਾਅਦ ਪਾਈਪ ਤੇ ਡਰੰਮ ਬੈਂਡ ਜ਼ਰੀਏ ਵੀਰ ਭਾਰਤ, ਸੰਗਮ ਦੂਰ, ਦੇਸ਼ਾਂ ਦਾ ਸਰਤਾਜ ਭਾਰਤ, ਭਾਗੀਰਥੀ ਤੇ ਅਰਜੁਨ ਧੁਨ ਵਜਾਈ ਗਈ। CAPF ਬੈਂਡ ਭਾਰਤ ਦੇ ਜਵਾਨ ਤੇ ਵਿਜੇ ਭਾਰਤ ਦਾ ਸੰਗੀਤ ਪੇਸ਼ ਕੀਤਾ। ਇੰਡੀਅਨ ਏਅਰਫੋਰਸ ਦੇ ਬੈਂਡ ਨੇ ਟਾਈਗਰ ਹਿੱਲ, ਰੇਜੋਇਸ ਇਨ ਰਾਏਸੀਨਾ ਤੇ ਸਵਦੇਸ਼ੀ ਮਿਊਜ਼ਿਕ ਵਜਾਇਆ। ਇੰਡੀਅਨ ਨੇਵੀ ਦੇ ਬੈਂਡ ਨੇ INS ਵਿਕਰਾਂਤ, Mission ਚੰਦਰਯਾਨ, ਜੈ ਭਾਰਤੀ ਤੇ ਹਮ ਤਿਆਰ ਹੈਂ ਦੀਆਂ ਧੁੰਨਾਂ ਪਸ਼ ਕੀਤੀਆਂ।
ਇੰਡੀਅਨ ਆਰਮੀ ਦੇ ਬੈਂਡ ਨੇ ਫੌਲਾਦ ਦਾ ਜਿਗਰ, ਅਗਨੀਵੀਰ, ਕਾਰਗਿਲ 1999 ਤੇ ਤਾਕਤ ਵਤਨ ਦਾ ਮਿਊਜ਼ਿਕ ਵਜਾ ਕੇ ਸਮਾਂ ਬੰਨ੍ਹਿਆ। ਸਾਰੇ ਬੈਂਡ ਨੇ ਗਰੁੱਪ ਵਿਚ ਕਦਮ-ਕਦਮ ਬੜ੍ਹਾਏ ਜਾ, ਏ ਮੇਰੇ ਵਤਨ ਕੇ ਲੋਕੋਂ ਤੇ ਡ੍ਰਮਰਸ ਕਾਲ ਦਾ ਮਿਊਜ਼ਿਕ ਪੇਸ਼ ਕੀਤਾ। ਬੀਟਿੰਗ ਰਿਟ੍ਰੀਟ ਪ੍ਰੋਗਰਾਮ ਦੀ ਸਮਾਪਤੀ ‘ਸਾਰੇ ਜਹਾਂ ਸੇ ਅੱਛਾ’ ਦੇ ਨਾਲ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ –