ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਥੇ ਪੁਲਿਸ ਵੱਲੋਂ 2 ਚੋਰਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਦਾਰਾਪੁਰ ਵਿਖੇ ਇੰਡਸ ਬੈਂਕ ਵਿਚ ਚੋਰੀ ਕਰਨ ਵਾਲੇ 2 ਚੋਰਾਂ ਨੂੰ ਫੜਿਆ ਗਿਆ ਹੈ। ਚੋਰਾਂ ਕੋਲੋਂ 2 ਲੈਪਟਾਪ, ਇਕ ਲਾਇਸੈਂਸਸ਼ੁਦਾ ਪਿਸਤੌਲ 12 ਬੋਰ ਦੀ ਬਰਾਮਦ ਕੀਤੀ ਗਈ ਹੈ।
ਚੋਰ ਬਿਲਡਿੰਗ ਦੇ ਨਾਲ ਲੱਗਦੇ ਬਾਥਰੂਮ ਦੀ ਗਰਿੱਲ ਤੋੜ ਕੇ ਬੈਂਕ ਦੇ ਅੰਦਰ ਦਾਖਲ ਹੋਏ ਸਨ ਤੇ ਇਹ ਤਿੰਨ ਚੀਜ਼ਾਂ ਚੋਰੀ ਕਰਕੇ ਲੈ ਗਏ ਸਨ। ਇਸ ਤੋਂ ਇਲਾਵਾ ਡੀਵੀਆਰ ਵੀ ਆਪਣੇ ਨਾਲ ਲੈ ਗਏ ਸਨ। ਇਸੇ ਦੀ ਜਾਂਚ ਕਰਦੇ ਹੋਏ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ 2 ਚੋਰਾਂ ਨੂੰ ਹੁਣ ਤੱਕ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ‘ਬੀਟਿੰਗ ਰੀਟ੍ਰੇਟ’ ਸੈਰੇਮਨੀ ਹੋਈ ਪੂਰੀ, 3 ਸੈਨਾਵਾਂ ਦੇ ਬੈਂਡ ਨੇ ਦਿੱਤੀ ਸ਼ਾਨਦਾਰ ਪੇਸ਼ਕਸ਼, PM ਮੋਦੀ ਤੇ ਰਾਸ਼ਟਰਪਤੀ ਰਹੇ ਮੌਜੂਦ
ਫੜੇ ਗਏ ਚੋਰਾਂ ਵਿਚੋਂ ਇਕ ਦੀ ਪਛਾਣ ਆਕਾਸ਼ਜੋਤ ਵਜੋਂ ਹੋਈ ਹੈ ਜਿਸ ‘ਤੇ ਪਹਿਲਾਂ ਵੀ ਬਰਨਾਲਾ ਤੇ ਸਮਾਲਸਰ ਥਾਣੇ ਵਿਚ ਚੋਰੀ ਦੇ ਪਰਚੇ ਦਰਜ ਹਨ। ਫੜੇ ਗਏ ਚੋਰਾਂ ਵਿਚੋਂ ਇਕ ਥਾਣਾ ਸਦਰ ਮੋਗਾ ਦਾ ਰਹਿਣ ਵਾਲਾ ਹੈ ਤੇ ਦੂਜਾ ਪਿੰਡ ਸੰਧਵਾਂ ਥਾਣਾ ਸਦਰ ਮੋਗਾ ਦਾ ਹੀ ਰਹਿਣ ਵਾਲਾ ਹੈ। 3 ਸਾਥੀਆਂ ਨੇ ਮਿਲ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਵਿਚੋਂ ਤੀਜਾ ਸਾਥੀ ਭਗੌੜਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਚੋਰਾਂ ਵੱਲੋਂ ਬੈਂਕ ਦਾ ਸੇਫ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ –