ਚੰਡੀਗੜ੍ਹ ਵਿਚ ਹੋਏ ਮੇਅਰ ਚੋਣਾਂ ਦੇ ਨਤੀਜਿਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਭਾਜਪਾ ‘ਤੇ ਮੇਅਰ ਚੋਣਾਂ ਲੁੱਟਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜੇਕਰ ਇਹ 26 ਵੋਟਾਂ ਗਿਣਨ ਵਿਚ ਘਪਲਾ ਕਰ ਸਕਦੇ ਹਨ ਤਾਂ 90 ਕਰੋੜ ਵੋਟਾਂ ਕਿਵੇਂ ਗਿਣੇ ਜਾਣਗੇ।
CM ਮਾਨ ਨੇ ਕਿਹਾ ਕਿ ਭਾਜਪਾ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਤੇ ਅੱਜ ਉਸੇ ਸੰਵਿਧਾਨ ਦੀਆਂ ਧੱਜੀਆਂ ਉਡੀਆਂ ਹਨ। ਚੰਡੀਗੜ੍ਹ ਚੋਣਾਂ ਨੂੰ ਲੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਜਾਈਡਿੰਗ ਅਫਸਰ ਅਨਿਲ ਮਸੀਹ ਅਸਲ ਵਿਚ ਭਾਜਪਾ ਮਾਇਨਰਿਟੀ ਵਿੰਗ ਦੇ ਹੈੱਡ ਹਨ। ਉਨ੍ਹਾਂ ਕਿਹਾ ਕਿ ਪ੍ਰੀਜਾਈਡਿੰਗ ਅਫਸਰ ਅਨਿਲ ਮਸੀਹ ਪਹਿਲਾਂ ਤਾਂ 40 ਮਿੰਟ ਲੇਟ ਆਏ, ਕਿਉਂਕਿ ਉਹ ਉਪਰੋਂ ਆ ਰਹੇ ਨਿਰਦੇਸ਼ਾਂ ਨੂੰ ਫਾਲੋ ਕਰ ਰਹੇ ਸਨ।
ਸੀਐੱਮ ਮਾਨ ਨੇ ਕਿਹਾ ਕਿ ਚੰਡੀਗੜ੍ਹ ਚੋਣਾਂ ਵਿਚ 15 ਕੌਂਸਲਰ ਭਾਜਪਾ ਦੇ ਸਨ ਜਦੋਂ ਕਿ ਕਾਂਗਰਸ ਦੇ 8 ਤੇ ਆਮ ਆਦਮੀ ਪਾਰਟੀ ਦੇ 12 ਵੋਟਾਂ ਸਨ। ਗਿਣਤੀ ਕਰਦੇ ਸਮੇਂ ਭਾਜਪਾ ਦੀਆਂ 16 ਵੋਟਾਂ ਵਿਚ ਸਾਰੀਆਂ ਠੀਕ ਹੋ ਗਈਆਂ। ਸਾਡੀਆਂ 20 ਵਿਚੋਂ 8 ਵੋਟਾਂ Invalid ਐਲਾਨ ਦਿੱਤੀਆਂ ਗਈਆਂ। ਹੈਰਾਨੀ ਦੀ ਗੱਲ ਹੈ ਕਿ ਸਾਡੇ ਕੌਂਸਲਰਾਂ ਨੂੰ ਵੋਟ ਪਾਉਣੀ ਨਹੀਂ ਆਉਂਦੀ ਤੇ ਇਨ੍ਹਾਂ ਦੇ ਸਾਰੇ ਕੌਂਸਲਰਾਂ ਦੀ ਵੋਟ ਸਹੀ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ BJP ਦੀ ਜਿੱਤ ਮਗਰੋਂ MP ਰਾਘਵ ਚੱਢਾ ਦੀ ਪ੍ਰੈੱਸ ਕਾਨਫਰੰਸ, ਭਾਜਪਾ ‘ਤੇ ਲਗਾਏ ਗੰਭੀਰ ਦੋਸ਼
ਸੀਐੱਮ ਮਾਨ ਨੇ ਦੋਸ਼ ਲਗਾਇਆ ਕਿ ਜੇਕਰ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਹਾਰਦੀ ਹੈ ਤਾਂ ਬਵਾਲ ਮਚਾ ਦੇਣਗੇ । ਜੇਕਰ ਇਹ ਜਿੱਤ ਗਏ ਤਾਂ ਉਸ ਦੇ ਬਾਅਦ ਚੋਣਾਂ ਨਹੀਂ ਹੋਣਗੀਆਂ। ਡੈਮੋਕ੍ਰੇਸੀ ਦਾ ਆਖਰੀ ਦਿਨ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ –