ਕੋਵਿਡ ਤੋਂ ਬਾਅਦ ਲੋਕਾਂ ਨੇ ਵਰਕ ਫਰਾਮ ਹੋਮ ਟਾਈਪ ਕੰਮਾਂ ‘ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਕੱਲ੍ਹ WFH ਵੀ ਇੱਕ ਕਲਚਰ ਬਣ ਗਿਆ ਹੈ। ਇਸ ਦੌਰਾਨ ਕੁਝ ਨੌਕਰੀਆਂ ਬਿਲਕੁਲ ਸੱਚੀਆਂ ਹਨ ਜਦੋਂ ਕਿ ਕੁਝ ਹੈਕਰਾਂ/ਸਕੈਮਰਾਂ ਵੱਲੋਂ ਤਿਆਰ ਕੀਤੇ ਗਏ ਘੁਟਾਲੇ ਹਨ। ਇਸ ਦਾ ਮਤਲਬ ਇਹ ਹੈ ਕਿ ਘਰ ਬੈਠੇ ਆਨਲਾਈਨ ਪੈਸੇ ਕਮਾਉਣ ਦੇ ਨਾਮ ‘ਤੇ ਉਪਲਬਧ ਕੰਮ ਇੱਕ ਫਰਾਟ ਹੋ ਸਕਦਾ ਹੈ, ਜੋ ਤੁਹਾਡੇ ਤੋਂ ਪੈਸਾ ਕੱਢਣ ਲਈ ਬਣਾਇਆ ਗਿਆ ਹੈ।
ਅੱਜਕੱਲ੍ਹ ਪੈਸੇ ਕਮਾਉਣ ਦੇ ਨਾਮ ‘ਤੇ ਯੂਜ਼ਰਸ ਨੂੰ ਆਨਲਾਈਨ ਟਾਸਕ ਪੂਰੇ ਕਰਨ ਲਈ ਕਿਹਾ ਜਾਂਦਾ ਹੈ। ਇਹਨਾਂ ਵਿੱਚ ਵੀਡੀਓ ਨੂੰ ਪਸੰਦ ਕਰਨ ਜਾਂ ਕਿਸੇ ਉਤਪਾਦ ਦੀ ਰੇਟਿੰਗ ਅਤੇ ਸਮੀਖਿਆ ਪੋਸਟ ਕਰਨ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਨ੍ਹਾਂ ਕੰਮਾਂ ਨੂੰ ਆਸਾਨ ਮੰਨਦੇ ਹੋਏ ਯੂਜ਼ਰਸ ਆਸਾਨੀ ਨਾਲ ਇਨ੍ਹਾਂ ਨੂੰ ਪੂਰਾ ਕਰਨ ਲਈ ਤਿਆਰ ਹੋ ਜਾਂਦੇ ਹਨ। ਗ੍ਰਹਿ ਮੰਤਰਾਲੇ ਵੱਲੋਂ ਸੰਭਾਲੇ ਜਾਂਦੇ ਸੋਸ਼ਲ ਮੀਡੀਆ ਹੈਂਡਲ ਸਾਈਬਰ ਦੋਸਤ ‘ਤੇ ਇੱਕ ਪੋਸਟ ਕੀਤੀ ਗਈ ਹੈ। ਇਸ ‘ਚ ਯੂਜ਼ਰਸ ਨੂੰ ਟਾਸਕ ਸਕੈਮ ਦੇ ਬਾਰੇ ‘ਚ ਅਲਰਟ ਕੀਤਾ ਗਿਆ ਹੈ।
ਆਨਲਾਈਨ ਟਾਸਕ ਸਕੈਮ ਕੀ ਹੈ?
ਆਨਲਾਈਨ ਟਾਸਕ ਸਕੈਮ ਵਿੱਚ ਘੁਟਾਲੇ ਕਰਨ ਵਾਲੇ ਇੱਕ ਕਾਨੂੰਨੀ ਕੰਪਨੀ ਜਾਂ ਇੱਕ ਵੱਡੀ ਸੰਸਥਾ ਹੋਣ ਦਾ ਦਿਖਾਵਾ ਕਰਦੇ ਹਨ। ਵਿਕਟਿਮ ਨੂੰ ਕੰਮ ਪੂਰਾ ਕਰਨ ਦੇ ਬਦਲੇ ਭੁਗਤਾਨ ਦੀ ਆਫਰ ਕੀਤੀ ਜਾਂਦੀ ਹੈ। ਇਸ ਵਿੱਚ ਲਿੰਕਾਂ ‘ਤੇ ਕਲਿੱਕ ਕਰਨਾ, ਵੀਡੀਓ ਦੇਖਣਾ, ਸਰਵੇਖਣਾਂ ਨੂੰ ਭਰਨਾ ਜਾਂ ਨਿੱਜੀ ਜਾਣਕਾਰੀ ਸਾਂਝੀ ਕਰਨਾ ਸ਼ਾਮਲ ਹੋ ਸਕਦਾ ਹੈ।
ऑनलाइन टास्क घोटालों से सावधान! 🛑 मोहक प्रस्तावों का शिकार न हों जो सुनने या पढ़ने में तो बहुत अच्छे लगते हैं पर आपको धोख़ा दे सकते हैं, सतर्क रहें, खतरों को पहचाने और अपने आप को स्कैमर से बचाएं। इस महत्वपूर्ण जानकारी को साझा करके दूसरों को शिक्षित करें। 💻🔒#ScamAware pic.twitter.com/p1mJihJQcB
— Cyber Dost (@Cyberdost) January 29, 2024
ਆਨਲਾਈਨ ਟਾਸਕ ਸਕੈਮਾਂ ਦੀ ਪਛਾਣ ਕਿਵੇਂ ਕਰੀਏ?
– ਆਫਰਾਂ ਵਿੱਚ ਬਹੁਤ ਜਲਦੀ ਵਿਸ਼ਵਾਸ ਨਾ ਕਰੋ। ਜੇਕਰ ਕੋਈ ਆਫਰ ਬਹੁਤ ਵਧੀਆ ਲੱਗਦੀ ਹੈ, ਤਾਂ ਇਹ ਸ਼ਾਇਦ ਸੱਚ ਨਹੀਂ ਹੈ। ਜੇ ਕਿਸੇ ਬਹੁਤ ਛੋਟੇ ਕੰਮ ਲਈ ਵੱਡਾ ਇਨਾਮ ਦਿੱਤਾ ਜਾ ਰਿਹਾ ਹੈ ਤਾਂ ਇਹ ਸਕੈਮ ਹੋ ਸਕਦਾ ਹੈ।
– ਚੀਜ਼ਾਂ ਕਲੀਅਰ ਨਾ ਹੋਣਾ, ਕੋਈ ਵੀ ਲੀਗਲ ਆਫਰ ਕੰਮ, ਮੁਆਵਜ਼ੇ ਤੇ ਕੰਪਨੀ ਦੀ ਡੀਟੇਲ ਦਿੰਦਾ ਹੈ। ਜੇ ਅਜਿਹਾ ਨਹੀਂ ਹੈ ਤਾਂ ਮਾਮਲਾ ਫੇਕ ਹੋ ਸਕਦਾ ਹੈ।
– ਲੀਗਲ ਜੌਬ ਜਾਂ ਟਾਸਕ ਆਫਰ ਵਿੱਚ ਕਿਸੇ ਵੀ ਅਡਵਾਂਸ ਪੇਮੈਂਟ ਦੀ ਮੰਗ ਨਹੀਂ ਕੀਤੀ ਜਾਂਦੀ ਹੈ। ਜੇ ਤੁਹਾਨੂੰ ਫੀਸ ਭਰਨ ਜਾਂ ਸਪੈਸ਼ਲ ਟਿਕਟ ਖਰੀਦਣ ਲਈ ਕਿਹਾ ਜਾ ਰਿਹਾ ਹੈ ਤਾਂ ਅਲਰਟ ਹੋ ਜਾਓ।
– ਸਕੈਮਰ ਗਿਫਟ ਕਾਰਡ ਜਾਂ ਵਾਇਰ ਟ੍ਰਾਂਸਫਰ ਵਰਗੇ ਅਜੀਬ ਤਰੀਕਿਆਂ ਰਾਹੀਂ ਭੁਗਤਾਨ ਦੀ ਮੰਗ ਕਰ ਸਕਦੇ ਹਨ, ਜੋ ਕਿ ਸ਼ੱਕੀ ਹਨ।
ਇਹ ਵੀ ਪੜ੍ਹੋ : ਦਿੱਲੀ ‘ਚ ਠੰਢ ਨੇ ਤੋੜਿਆ ਪਿਛਲੇ 13 ਸਾਲਾਂ ਦਾ ਰਿਕਾਰਡ, ਅੱਜ ਵੀ ਪਸਰਿਆ ‘ਹਨੇਰਾ’
ਆਨਲਾਈਨ ਟਾਸਕ ਸਕੈਮ ਤੋਂ ਬਚਣ ਦਾ ਤਰੀਕਾ-
ਆਨਲਾਈਨ ਬੰਪਰ ਕਮਾਈ ਲਈ ਆਫਰ ਅਕਸਰ ਬਹੁਤ ਆਕਰਸ਼ਕ ਹੁੰਦੇ ਹਨ ਅਤੇ ਉਹਨਾਂ ਤੋਂ ਬਚਣਾ ਮੁਸ਼ਕਲ ਹੋ ਸਕਦਾ ਹੈ। ਪਰ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਇਹਨਾਂ ਸਕੈਮਾਂ ਤੋਂ ਬਚ ਸਕਦੇ ਹੋ।
– ਆਫਰ ਬਾਰੇ ਆਨਲਾਈਨ ਸਰਚ ਕਰੋ, ਦੇਖੋ ਕਿ ਕੀ ਕੋਈ ਦੂਜੇ ਲੋਕ ਆਫਰ ਬਾਰੇ ਸ਼ਿਕਾਇਤ ਕਰ ਰਹੇ ਹਨ।
– ਆਫਰ ਦੇਣ ਵਾਲੀ ਕੰਪਨੀ ਬਾਰੇ ਜਾਣੋ। ਕੰਪਨੀ ਦੀ ਵੈੱਬਸਾਈਟ ‘ਤੇ ਜਾਓ ਅਤੇ ਉਸ ਦੇ ਬਾਰੇ ਜਾਣਕਾਰੀ ਹਾਸਲ ਕਰੋ।
– ਆਫਰ ਲਈ ਕੋਈ ਵੀ ਪੈਸਾ ਜਾਂ ਪਰਸਨਲ ਜਾਣਾਰੀ ਦੇਣ ਤੋਂ ਪਹਿਲਾਂ ਸੋਚੋ। ਜੇ ਆਫਰ ਅਸਲੀ ਹੈ ਤਾਂ ਤੁਹਾਨੂੰ ਪੈਸਾ ਜਾਂ ਪਰਸਨਲ ਡਿਟੇਲ ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –