ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਮੀਟਿੰਗ ਕੀਤੀ। ਇਸ ਦੇ ਬਾਅਦ ਲਾਈਵ ਹੋ ਕੇ ਮੁੱਖ ਮੰਤਰੀ ਨੇ ਪੰਜਾਬ ਵਿਚ ਲੋਕ ਪੱਖੀ ਨੀਤੀਆਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ ਤੇ ਕਿਹਾ ਕਿ ਨਾਗਰਿਕ ਸੇਵਾਵਾਂ ਲਾਗੂ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 150 ਹੋਰ ਮੁਹੱਲਾ ਕਲੀਨਿਕ ਬਣ ਕੇ ਤਿਆਰ ਹਨ ਜਿਨ੍ਹਾਂ ਨੂੰ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਜਦੋਂ ਕਿ 644 ਕਲੀਨਿਕ ਅਜੇ ਚੱਲ ਰਹੇ ਹਨ। 26 ਜਨਵਰੀ ਦੇ ਬਾਅਦ ਕੋਈ ਵੀ ਮਰੀਜ਼ ਸਰਕਾਰੀ ਹਸਪਤਾਲ ਵਿਚ ਜਾ ਰਿਹਾ ਹੈ ਤਾਂ ਉਸ ਨੂੰ ਹਸਪਤਾਲ ਦੇ ਅੰਦਰ ਤੋਂ ਹੀ ਦਵਾਈ ਮਿਲ ਰਹੀ ਹੈ। ਜੇਕਰ ਹਸਪਤਾਲ ਵਿਚ ਦਵਾਈ ਨਹੀਂ ਹੈ ਤਾਂ ਡਾਕਟਰ ਉਸ ਨੂੰ ਖਰੀਦ ਕੇ ਬਾਜ਼ਾਰ ਤੋਂ ਦੇ ਰਹੇ ਹਨ। ਮਰੀਜ਼ ਨੂੰ ਦਵਾਈ ਖਰੀਦਣ ਲਈ ਨਹੀਂ ਜਾਣਾ ਪਵੇਗਾ। ਦੂਜੇ ਪਾਸੇ ਸਰਕਾਰ ਵੱਲੋਂ ਜਲਦੀ ਹੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।
ਹਸਪਤਾਲਾਂ ‘ਚ ਦਵਾਈਆਂ ਦੀ ਕਮੀ ਪੂਰੀ ਕਰਨ ਲਈ ਹੁਣ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਿੱਤੀ ਪਾਵਰ ਦਿੱਤੀ ਗਈ ਹੈ। ਅਧਿਕਾਰੀ 2.5 ਲੱਖ ਤੋਂ ਲੈ ਕੇ 20 ਲੱਖ ਤੱਕ ਦਵਾਈਆਂ ਦੀ ਖਰੀਦ ਕਰ ਸਕਣਗੇ। ਸਾਰੇ ਹਸਪਤਾਲਾਂ ਵਿਚ ਅਲਟਰਾਸਊਂਡ ਜਾਂ ਐਕਸਰੇ ਦੀ ਸਹੂਲਤ ਹੋਵੇਗੀ। ਜੇਕਰ ਕਿਸੇ ਸਰਕਾਰੀ ਹਸਪਤਾਲ ਵਿਚ ਸਹੂਲਤ ਨਹੀਂ ਹੋਵੇਗੀ ਤਾਂ ਉਸ ਇਲਾਕੇ ਦੇ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿਚ ਐਕਸਰੇ ਅਲਟਰਾਸਾਊਂਡ ਕਰਵਾਇਆ ਜਾਵੇਗਾ। ਇਸ ‘ਤੇ ਆਉਣ ਵਾਲਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।
ਮੁੱਖ ਮੰਤਰੀ ‘ਪਹਿਲ ਸਕੀਮ’ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਗਰੁੱਪ ਅਕਾਲਗੜ੍ਹ ਤੋਂ ਚੱਲ ਰਿਹਾ ਹੈ। 100 ਮਹਿਲਾਵਾਂ ਇਸ ਪ੍ਰਾਜੈਕਟ ਨਾਲ ਜੁੜੀਆਂ ਹੋਈਆਂ ਹਨ। ਪਹਿਲਾਂ ਸਰਕਾਰੀ ਸਕੂਲ ਦੀਆਂ ਵਰਦੀਆਂ ਤਿਆਰ ਕਰ ਰਹੀਆਂ ਸਨ। ਤੇ ਹੁਣ ਹੌਲੀ-ਹੌਲੀ ਪੰਜਾਬ ਪੁਲਿਸ ਦੀਆਂ ਵਰਦੀਆਂ ਮਹਿਲਾਵਾਂ ਹੀ ਸਿਲਾਈ ਕਰਨਗੀਆਂ। ਇਸ ਸਕੀਮ ‘ਚ ਚੱਪਲਾਂ ਬਣਾਉਣ ਵਾਲੀਆਂ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਕੀਮ ‘ਸਰਕਾਰ ਤੁਹਾਡੇ ਦੁਆਰ’ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਹੁਣ ਲੋਕਾਂ ਨੂੰ ਕੰਮ ਕਰਵਾਉਣ ਲਈ ਸ਼ਹਿਰ ਨਹੀਂ ਜਾਣਾ ਪੈਂਦਾ।
ਸੜਕਾਂ ਦੇ ਮਾਮਲੇ ਨੂੰ ਲੈ ਕੇ ਵੀ ਮੀਟਿੰਗ ਵਿਚ ਸਖਤ ਹੁਕਮ ਦਿੱਤੇ ਗਏ ਹਨ। ਜਿਨ੍ਹਾਂ ਸੜਕਾਂ ‘ਤੇ ਪਹਿਲਾਂ ਟੋਲ ਪਲਾਜ਼ਾ ਲੱਗੇ ਹੋਏ ਸਨ ਉਹ ਸਰਕਾਰ ਨੇ ਹਟਾ ਦਿੱਤੇ ਹਨ। ਉਨ੍ਹਾਂ ਨੂੰ ਹੁਣ ਪਹਿਲ ਦੇ ਆਧਾਰ ‘ਤੇ ਸੁਧਾਰਿਆ ਜਾਵੇਗਾ। PWD ਨੂੰ ਹੁਕਮ ਦਿੱਤੇ ਗਏ ਹਨ ਕਿ ਇਸ ਨੂੰ ਪਹਿਲ ਦੇ ਆਧਾਰ ‘ਤੇ ਸੁਧਾਰਿਆ ਜਾਵੇਗਾ। ਡੀਸੀ ਨੂੰ ਹਦਾਇਤ ਦਿੰਦਿਆਂ CM ਮਾਨ ਨੇ ਕਿਹਾ ਕਿ ਮਨਰੇਗਾ ਤੇ ਨਰੇਗਾ ਅਧੀਨ ਆਉਣ ਵਾਲੇ ਫੰਡ ਖਰਚ ਕੀਤੇ ਜਾਣ। ਇਹ ਨਾ ਹੋਵੇ ਕਿ ਤੁਹਾਡੇ ਇਕ ਸਾਈਨ ਦੀ ਵਜ੍ਹਾ ਨਾਲ ਫੰਡ ਰੁਕਿਆ ਰਹੇ।
ਇਹ ਵੀ ਪੜ੍ਹੋ : 3 ਨਵੇਂ ਬਣੇ ADGP’s ਸਣੇ 26 IPS ਅਧਿਕਾਰੀਆਂ ਦੇ ਤਬਾਦਲੇ, ਨੀਲਾਭ ਕਿਸ਼ੋਰ ਨੂੰ ਮਿਲੀ STF ਦੀ ਕਮਾਨ
CM ਨੇ ਦੱਸਿਆ ਕਿ ਪੰਜਾਬ ਵਿਚ ਸਕੂਲ ਆਫ ਐਮੀਨੈਂਸ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। 19120 ਸਕੂਲਾਂ ਵਿਚ ਬਾਊਂਡਰੀ ਵਾਲ ਬਣਾਉਣ ਦਾ ਕੰਮ ਚੱਲ ਰਿਹਾ ਹੈ। ਮਾਰਚ ਮਹੀਨੇ ਤੱਕ ਇਹ ਸਾਰਾ ਕੰਮ ਪੂਰਾ ਕਰ ਲਿਆ ਜਾਵੇਗਾ। ਕੋਈ ਵੀ ਸਕੂਲ ਅਜਿਹਾ ਨਹੀਂ ਰਹਿ ਜਾਵੇਗਾ ਜਿਥੇ ਬਾਊਂਡਰੀ ਵਾਲ ਨਹੀਂ ਹੋਵੇਗੀ। ਦੂਜੇ ਪਾਸੇ ਸਕੂਲਾਂ ਵਿਚ ਬਾਥਰੂਮ ਦੀ ਸਹੂਲਤ ਰਹੇਗੀ। ਸਕੂਲਾਂ ਵਿਚ ਟੀਚਰ ਪੜ੍ਹਾਉਣ ਦਾ ਹੀ ਕੰਮ ਕਰਨਗੇ। ਸਕੂਲਾਂ ਦੀ ਦੇਖਭਾਲ ਲਈ ਕੈਂਪਸ ਮੈਨੇਜਰ ਰੱਖੇ ਜਾਣਗੇ ਜਦੋਂ ਕਿ ਰਾਤ ਨੂੰ ਸਕਿਓਰਿਟੀ ਗਾਰਡ ਤਾਇਨਾਤ ਕੀਤਾ ਜਾਣਗੇ।
ਵੀਡੀਓ ਲਈ ਕਲਿੱਕ ਕਰੋ –