ਚੰਡੀਗੜ੍ਹ ਵਿਚ ਮੇਅਰ ਚੋਣਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਡਾ ਪ੍ਰਦਰਸ਼ਨ ਕਰਨਗੇ। ਉਹ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਭਾਜਪਾ ਦਫਤਰ ਨੂੰ ਘੇਰਨ ਦੀ ਤਿਆਰੀ ਵਿਚ ਹੈ।ਇਸ ਲਈ ਬੀਤੀ ਸ਼ਾਮ ਮੁੱਖ ਮੰਤਰੀ ਮਾਨ ਦਿੱਲੀ ਪਹੁੰਚ ਚੁੱਕੇ ਹਨ। ਕੇਂਦਰ ਨੇ ਸਵੇਰੇ ਸੁਰੱਖਿਆ ਦੇ ਮੱਦੇਨਜ਼ਰ ‘ਆਪ’ ਤੇ ਭਾਜਪਾ ਦੋਵੇਂ ਦਫਤਰਾਂਦੇ ਬਾਹਰ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ।
ਪਰ ‘ਆਪ’ ਵੱਲੋਂ ਪ੍ਰਦਰਸ਼ਨ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। 25 ‘ਆਪ’ ਵਰਕਰਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰ ਜਿਵੇਂ ਹੀ ਅੱਜ ਦਿੱਲੀ ਵਿਖੇ ਕੂਚ ਕਰ ਰਹੇ ਸਨ ਸਿੰਘੂ ਬਾਰਡਰ ‘ਤੇ ਪੁਲਿਸ ਵੱਲੋਂ ਉਨ੍ਹਾਂ ਦੇ ਕੁਝ ਵਿਧਾਇਕਾਂ ਤੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
‘ਆਪ’ ਦਾ ਦੋਸ਼ ਹੈ ਕਿ ਭਾਜਪਾ ਦੇ ਪ੍ਰੀਜਾਈਡਿੰਗ ਅਫਸਰ ਨੇ ਚੋਣ ਵਿਚ ਹੇਰਾਫੇਰੀ ਕਰਕੇ ਭਾਜਪਾ ਦਾ ਮੇਅਰ ਬਣਾਇਆ ਹੈ। ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਤੋਂ ਵਰਕਰਾਂ ਨੂੰ ਅੱਜ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ। ‘ਆਪ’ ਸੁਪਰੀਮੋ ਕੇਜਰੀਵਾਲ ਨੇ ਅੱਜ ਹੋਣ ਵਾਲੇ ਪ੍ਰਦਰਸ਼ਨ ਨੂੰ ਲੈ ਕੇ ਉਨ੍ਹਾਂ ਦੇ ਵਿਧਾਇਕ ਤੇ ਵਰਕਰਾਂ ਨੂੰ ਰੋਕਣ ਤੇ ਹਾਊਸ ਅਰੈਸਟ ਕਰਨ ਵਰਗੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਪਹਿਲਾਂ ਚੰਡੀਗੜ੍ਹ ਮੇਅਰ ਚੋਣਾਂ ਵਿਚ ਭਾਜਪਾ ਨੇ ਵੋਟਾਂ ਦੀ ਚੋਰੀ ਕੀਤੀ ਤੇ ਹੁਣ ਉਨ੍ਹਾਂ ਖਿਲਾਫ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੀ ਜਨਤਾ ਨੂੰ ਥਾਂ-ਥਾਂ ‘ਤੇ ਦਿੱਲੀ ਵਿਚ ਰੋਕਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮ ‘ਤੇ 30 ਜਨਵਰੀ ਨੂੰ ਚੰਡੀਗੜ੍ਹ ਵਿਚ ਹੋਈਆਂ ਮੇਅਰ ਚੋਣਾਂ ਵਿਚ ‘ਆਪ’ ਤੇ ਕਾਂਗਰਸ ਨੇ ‘ਇੰਡੀਆ’ ਤਹਿਤ ਗਠਜੋੜ ਕੀਤਾ ਸੀ।ਇਸ ਵਿਚ 13 ਵੋਟ ‘ਆਪ’ ਦੇ ਸਨ ਜਦੋਂ ਕਿ 7 ਵੋਟ ‘ਕਾਂਗਰਸ’ ਦੇ ਸਨ। ਦੋਵਾਂ ਦੇ ਵੋਟ ਮਿਲਾ ਕੇ ਕੁੱਲ 20 ਵੋਟ I.N.D.I.A ਕੋਲ ਸਨ। ਦੂਜੇ ਪਾਸੇ ਭਾਜਪਾ ਕੋ 14 ਵੋਟ ਕੌਂਸਲਰਾਂ, ਇਕ ਵੋਟ ਸਾਂਸਦ ਕਿਰਨ ਖੇਰ ਦਾ ਇਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦਾ ਸੀ।
ਭਾਜਪਾ ਕੋਲ 16 ਵੋਟਾਂ ਸਨ। ਅਜਿਹੇ ਵਿਚ I.N.D.I.A ਦੇ ਉਮੀਦਵਾਰ ਦਾ ਜਿੱਤਣਾ ਲਗਭਗ ਤੈਅ ਸੀ ਪਰ ਨਤੀਜਿਆਂ ਦੇ ਸਮੇਂ ਭਾਰਤੀ ਜਨਤਾ ਪਾਰਟੀ ਨੂੰ 16 ਵੋਟਾਂ ਮਿਲੀਆਂ ਜਦੋਂ ਕਿ ‘ਇੰਡੀਆ’ ਗਠਜੋੜ ਦੇ ਉਮੀਦਵਾਰ ਨੂੰ 12 ਵੋਟ ਮਿਲੇ ਤੇ 8 ਵੋਟਾਂ ਨੂੰ ਰੱਦ ਕਰ ਦਿੱਤਾ ਗਿਆ। ਇਨ੍ਹਾਂ 8 ਵੋਟਾਂ ‘ਤੇ ਹੀ ਗਠਜੋੜ ਨੂੰ ਇਤਰਾਜ਼ ਹੈ ਤੇ ਇਸ ਨੂੰ ਲੈ ਕੇ ਹੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –