ਪੂਨਮ ਪਾਂਡੇ ਦੇ ਦੇਹਾਂਤ ਦੀ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਇਸ ਮੌਤ ਦੀ ਅਫਵਾਹਾਂ ਦੇ ਠੀਕ ਦੂਜੇ ਹੀ ਦਿਨ ਪੂਨਮ ਪਾਂਡੇ ਖੁਦ ਜ਼ਿੰਦਾ ਸਾਹਮਣੇ ਆ ਗਈ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਆਖਿਰ ਉਨ੍ਹਾਂ ਨੇ ਇਹ ਸਾਰਾ ਖੇਡ ਕਿਉਂ ਰਚਿਆ।
ਪੂਨਮ ਨੇ ਇੰਸਟਾਗ੍ਰਾਮ ‘ਤੇ 2 ਫਰਵਰੀ ਨੂੰ ਸਵੇਰੇ ਖਬਰ ਦਿੱਤੀ ਗਈਸੀ ਕਿ ਉਹ ਸਾਡੇ ਵਿਚ ਨਹੀਂ ਰਹੀ ਤੇ ਸਰਵਾਈਕਲ ਕੈਂਸਰ ਦੀ ਵਜ੍ਹਾ ਨਾਲ ਮੌਤ ਹੋ ਗਈ ਹੈ। ਇਸ ਖਬਰ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ ਕਿਉਂਕਿ ਇਸ ‘ਤੇ ਯਕੀਨ ਕਰਨ ਲਈ ਕੋਈ ਵੀ ਸਬੂਤ ਨਜ਼ਰ ਨਹੀਂ ਆ ਰਹੇ ਸਨ। ਹੁਣ ਪੂਨਮ ਪਾਂਡੇ ਖੁਦ ਸਾਹਮਣੇ ਆ ਗਈ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਦੱਸਿਆ ਕਿ ਇਸ ਤਰ੍ਹਾਂ ਦਾ ਸਟੰਟ ਉਨ੍ਹਾਂ ਨੂੰ ਕਿਉਂ ਕਰਨਾ ਪਿਆ।
ਪੂਨਮ ਨੇ ਵੀਡੀਓ ਵਿਚ ਕਿਹਾ, ‘ਮੈਂ ਜ਼ਿੰਦਾ ਹਾਂ’। ਮੇਰੀ ਮੌਤ ਸਰਵਾਈਕਲ ਕੈਂਸਰ ਦੀ ਵਜ੍ਹਾ ਨਾਲ ਨਹੀਂ ਹੋਈ। ਬਦਕਿਸਮਤੀ ਨਾਲ ਇਹ ਗੱਲ ਉਨ੍ਹਾਂ ਲੱਖਾਂ-ਕਰੋੜਾਂ ਮਹਿਲਾਵਾਂ ਲਈ ਨਹੀਂ ਕਹਿ ਸਕਦੀ ਜਿਨ੍ਹਾਂ ਨੇ ਸਰਵਾਈਕਲ ਕੈਂਸਰ ਨਾਲ ਆਪਣੀ ਜ਼ਿੰਦਗੀ ਗੁਆਈ ਹੈ।ਇਹ ਇਸ ਲਈ ਕਿਉਂਕਿ ਉਹ ਕੁਝ ਨਹੀਂ ਕਰ ਸਕਦੀਆਂ ਸਨ ਸਗੋਂ ਇਸ ਲਈ ਕਿ ਉੁਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਕਿ ਕਰਨਾ ਚਾਹੀਦਾ।
ਇਹ ਵੀ ਪੜ੍ਹੋ : ਜਲੰਧਰ ‘ਚ ਸਾਈਬਰ ਠੱਗਾਂ ਨੇ ਦੋ ਭੈਣਾਂ ਨਾਲ ਕੀਤੀ 19 ਲੱਖ ਰੁਪਏ ਦੀ ਠੱਗੀ, ਜਾਣੋ ਪੂਰਾ ਮਾਮਲਾ
ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਹ ਦੱਸਣ ਆਈ ਹਾਂ ਕਿ ਦੂਜੇ ਕੈਂਸਰ ਦੀ ਤਰ੍ਹਾਂ ਸਰਵਾਈਕਲ ਕੈਂਸਰ ਦਾ ਬਚਾਅ ਸੰਭਵ ਹੈ। ਬਸ ਤੁਹਾਨੂੰ ਸਾਰੇ ਟੈਸਟ ਕਰਵਾਉਣੇ ਹਨ ਤੇ HPV ਵੈਕਸੀਨ ਲੈਣਾ ਹੈ। ਅਸੀਂ ਇਹ ਕਰ ਸਕਦੇ ਹਾਂ ਤੇ ਪੱਕਾ ਕਰ ਸਕਦੇ ਹਾਂ ਕਿ ਸਰਵਾਈਕਲ ਕੈਂਸਰ ਕਾਰਨ ਹੋਰ ਮੌਤਾਂ ਨਾ ਹੋਣ। ਪੂਨਮ ਪਾਂਡੇ ਨੇ ਸੋਸ਼ਲ ਮੀਡੀਆ ‘ਤੇ Live ਹੋ ਕੇ ਮੌ.ਤ ਦਾ ਝੂਠ ਬੋਲਣ ਲਈ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਸਭ ਕੁਝ ਕੀਤਾ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























