‘ਗੋਲਮਾਲ ਅਗੇਨ’, ‘ਪ੍ਰੇਮ ਰਤਨ ਧਨ ਪਾਓ’ ਵਰਗੀਆਂ ਕਈ ਫਿਲਮਾਂ ‘ਚ ਕੰਮ ਕਰ ਚੁੱਕੇ ਅਭਿਨੇਤਾ ਨੀਲ ਨਿਤਿਨ ਮੁਕੇਸ਼ ਇਨ੍ਹੀਂ ਦਿਨੀਂ ਫਿਲਮੀ ਦੁਨੀਆ ਤੋਂ ਦੂਰ ਹਨ ਪਰ ਹੁਣ ਉਹ ਜਲਦ ਹੀ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕੀਤੀ ਹੈ।

MaayaVan new bollywood movie
ਇਸ ਪੋਸਟ ‘ਚ ਉਨ੍ਹਾਂ ਨੇ ਫਿਲਮ ‘ਮਾਇਆਵਨ’ ਦੇ ਸੈੱਟ ਤੋਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਫਿਲਮ ਦਾ ਪਹਿਲਾ ਸ਼ੈਡਿਊਲ ਵੀ ਪੂਰਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇੱਕ ਆਮ ਆਦਮੀ ਦੀ ਸੁਪਰਵਿਲੇਨ ਨਾਲ ਟਕਰਾਅ ਦੀ ਕਹਾਣੀ ਹੈ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਨੀਲ ਨਿਤਿਨ ਮੁਕੇਸ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਅਦਾਕਾਰ ਸੁਦੀਪ ਕਿਸ਼ਨ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਜਦੋਂ ‘ਹੀਰੋ’ ਅਤੇ ‘ਖਲਨਾਇਕ’ ਖੁਸ਼ ਹੁੰਦੇ ਹਨ ਤਾਂ ਨਿਰਦੇਸ਼ਕ ਖੁਸ਼ ਹੁੰਦੇ ਹਨ। ਇਹ ਤੇਲਗੂ, ਤਾਮਿਲ ਅਤੇ ਹਿੰਦੀ ਵਿੱਚ ਬਣੀ ਇੱਕ ਪੈਨ-ਇੰਡੀਆ ਐਕਸ਼ਨ ਸਾਇੰਸ-ਫਿਕਸ਼ਨ ਥ੍ਰਿਲਰ ‘ਮਾਇਆਵਨ’ ਦੇ ਮੇਰੇ ਪਹਿਲੇ ਸ਼ੈਡਿਊਲ ਦੀ ਸਮਾਪਤੀ ਹੈ।






















