ਹਾਲ ਹੀ ਵਿੱਚ ਅਸੀਂ ਫਿਲਮੀ ਕਲਾਕਾਰਾਂ ਅਤੇ ਸਿਆਸਤਦਾਨਾਂ ਦੀਆਂ ਡੀਪ ਫੋਟੋਆਂ-ਵੀਡੀਓਜ਼ ਵੇਖੀਆਂ ਹਨ। ਪਰ ਹੁਣ ਮਾਮਲਾ ਥੋੜ੍ਹਾ ਹੋਰ ਅੱਗੇ ਵਧਿਆ ਹੈ। ਸਾਈਬਰ ਕ੍ਰਿਮਿਨਲਸ ਲੋਕਾਂ ਨੂੰ ਠੱਗਾਂ ਲਈ ਡੀਪਫੇਕ ਦਾ ਸਹਾਰਾ ਲੈ ਰਹੇ ਹਨ। ਹਾਂਗਕਾਂਗ ਦੀ ਇੱਕ ਮਲਟੀਨੇਸ਼ਲ ਕੰਪਨੀ ਨੂੰ ਡੀਪਪੇਕ ਕਰਕੇ ਕਰੋੜਾਂ ਦਾ ਨੁਕਸਾਨ ਉਠਾਉਣਾ ਪਿਆ, ਅਤੇ ਕੰਪਨੀ ਨੂੰ ਕਰੀਬ 200 ਕਰੋੜ ਰੁਪਏ ਦਾ ਚੂਨਾ ਲਗ ਗਿਆ। ਡੀਪਫੇਕ ਨਾਲ ਧੋਖਾਧੜੀ ਕਰਨ ਲਈ ਕ੍ਰਿਮਿਨਲਸ ਨੇ Zoom ਮੀਟਿੰਗ ਕੀਤੀ।
ਡੀਪਫੇਕ ਟੈਕਨਾਲੋਜੀ ਰਾਹੀਂ ਇਸ ਸਕੈਮ ਨੂੰ ਬਾਖੂਬ ਅੰਜਾਮ ਦਿੱਤਾ ਗਿਆ। ਮੀਡੀਆ ਰਿਪੋਰਟਸ ਦੇ ਮੁਤਾਬਕ, ਹਾਂਗਕਾਂਗ ਪੁਲਿਸ ਨੇ ਕਿਹਾ ਕਿ ਕੰਪਨੀ ਦੇ ਮੁਲਾਜ਼ਮ ਨੂੰ ਧੋਖੇ ਵਿੱਚ ਰਖ ਕੇ ਵੀਡੀਓ ਕਾਨਫਰੰਸ ਕੀਤੀ ਗਈ, ਜਿਸ ਵਿੱਚ ਜੋ ਲੋਕ ਮੌਜੂਦ ਸਨ ਉਹ ਨਕਲੀ ਸਨ ਯਾਨੀ ਅਪਰਾਧੀ ਨੇ ਡੀਪਫੀਕ ਤੋਂ ਨਕਲੀ ਲੋਕਾਂ ਨੂੰ ਬਣਾਇਆ ਅਤੇ ਸਿਰਫ ਪੀੜਤ ਕਰਮਚਾਰੀ ਹੀ ਅਸਲ ਵਿੱਚ ਇਹ ਮੀਟਿੰਗ ਲੈ ਰਹੇ ਸਨ।
ਸਾਈਬਰ ਕ੍ਰਿਮਿਨਲਸ ਨੇ ਕਾਫੀ ਦਿਮਾਗ ਲਗਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਆਨਲਾਈਨ ਮੌਜੂਦ ਕੰਪਨੀ ਦੇ ਕਰਮਚਾਰੀਆਂ ਦੀ ਆਡੀਓ ਅਤੇ ਵੀਡੀਓ ਫੁਟੇਜ ਨੂੰ ਡੀਪਫੇਕ ਰਾਹੀਂ ਬਦਲ ਦਿੱਤਾ। ਇਥੋਂ ਤੱਕ ਕਿ ਕੰਪਨੀ ਦੇ ਚੀਫ ਫਾਈਨਾਂਸ਼ੀਅਲ ਆਫੀਸਰ (CFO) ਨੂੰ ਵੀ ਕਲੋਨ ਕਰਕੇ ਡੀਪਫੇਕ ਵਰਜ਼ਨ ਤਿਆਰ ਕਰ ਲਿਆ।
ਕੰਪਨੀ ਦੇ ਫਾਈਨਾਂਸ ਡਿਪਾਰਟਮੈਂਟ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਕੋਲ ਫਿਸ਼ਿੰਗ ਮੈਸੇਜ ਆਇਆ। ਇਹ ਮੈਸੇਜ ਯੂਕੇ ਬੇਸਟ CFO ਦੇ ਨਾਂ ਤੋਂ ਆਇਆ ਸੀ ਜਿਸ ਵਿੱਚ ਇੱਕ ਸੀਕ੍ਰੇਟ ਟ੍ਰਾਂਜ਼ੈਕਸ਼ਨ ਕਰਨ ਦੀ ਗੱਲ ਸੀ। ਹਾਲਾਂਕਿ, ਕਰਮਚਾਰੀ ਨੂੰ ਇਸ ਮੈਸੇਜ ‘ਤੇ ਥੋੜ੍ਹਾ ਸ਼ੱਕ ਹੋਇਆ।
ਪਰ ਗਰੁੱਪ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਬਾਅਦ ਕਰਮਚਾਰੀ ਚਾਲ ਦਾ ਸ਼ਿਕਾਰ ਹੋ ਗਿਆ। ਕਾਲ ਦੇ ਦੌਰਾਨ ਕੰਪਨੀ ਦੇ ਕਰਮਚਾਰੀਆਂ ਦੀ ਡੀਪਫੇਕ ਮੌਜੂਦਗੀ ਉਸ ਨੂੰ ਬਿਲਕੁਲ ਅਸਲੀ ਲੱਗੀ, ਜਿਸ ਨਾਲ ਪੀੜਤ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਈ।
ਇਹ ਵੀ ਪੜ੍ਹੋ : ਜੱਦੀ ਜ਼ਮੀਨ ਵੇਚ ਕੇ Canada ਭੇਜੀ ਪਤਨੀ ਮੁਕਰੀ, ਕਰ ਗਈ ਧੋਖਾ, ਪਤੀ ਦਾ 12 ਸਾਲਾਂ ਦਾ ਸੁਪਨਾ ਟੁੱਟਿਆ
ਉਸ ਨੇ ਹਾਂਗਕਾਂਗ ਦੇ ਪੰਜ ਵੱਖ-ਵੱਖ ਬੈਂਕ ਅਕਾਊਂਟਸ ਵਿੱਚ 15 ਵਾਰ ਵਿੱਚ ਕੁਲ 25 ਮਿਲੀਅਨ ਡਾਲਰ (ਕਰੀਬ 200 ਕਰੋੜ ਰੁਪਏ) ਟਰਾਂਸਫਰ ਕਰ ਦਿੱਤੇ। ਸੰਭਵ ਤੌਰ ‘ਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਡੀਪਫੇਕ ਠੱਗੀ ਵਿੱਚੋਂ ਇੱਕ ਹੈ। ਫਿਲਹਾਲ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਉਸ ਨੇ ਹਾਂਗਕਾਂਗ ਦੇ ਪੰਜ ਵੱਖ-ਵੱਖ ਬੈਂਕ ਅਕਾਊਂਟਸ ਵਿੱਚ 15 ਵਾਰ ਵਿੱਚ ਕੁਲ 25 ਮਿਲੀਅਨ ਡਾਲਰ (ਕਰੀਬ 200 ਕਰੋੜ ਰੁਪਏ) ਟਰਾਂਸਫਰ ਕਰ ਦਿੱਤੇ। ਸੰਭਵ ਤੌਰ ‘ਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਡੀਪਫੇਕ ਠੱਗੀ ਵਿੱਚੋਂ ਇੱਕ ਹੈ। ਫਿਲਹਾਲ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਅਜੇ ਤੱਕ ਕਿਸੇ ਦੀ ਗ੍ਰਿਫਤਾਰ ਨਹੀਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ –