DMCH ਮੈਨੇਜਮੈਂਟ ਵੱਲੋਂ ਈਵਨਿੰਗ ਓਪੀਡੀ ਸ਼ੁਰੂ ਕਰਨ ਦੇ ਫੈਸਲੇ ਦੇ ਬਾਅਦ ਤੋਂ ਸੀਨੀਅਰ ਡਾਕਟਰਾਂ ਦੇ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਡੀਐੱਸੀਐੱਚ ਨੂੰ ਛੱਡਣ ਵਾਲੇ ਇਨ੍ਹਾਂ ਸੀਨੀਅਰ ਡਾਕਟਰਾਂ ਨੇ ਪਹਿਲਾਂ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਲਈ ਕਿਹਾ ਸੀ ਪਰ ਮੈਨੇਜਮੈਂਟ ਆਪਣੇ ਫੈਸਲੇ ‘ਤੇ ਅੜਿਆ ਹੋਇਆ ਹੈ।ਇਸ ਦੇ ਬਾਅਦ ਡਾਕਟਰਾਂ ਨੇ ਸੰਸਥਾ ਛੱਡਣ ਦਾ ਫੈਸਲਾ ਲੈ ਲਿਆ।
ਦਸੰਬਰ ਦੇ ਆਖਿਰ ਵਿਚ ਡੀਐੱਸੀਐੱਚ ਦੇ ਮੈਡੀਸਨ ਵਿਭਾਗ ਦੇ ਮੁਖੀ ਰਹੇ ਡਾ. ਦਿਨੇਸ਼ ਗੁਪਤਾ ਨੇ ਅਸਤੀਫਾ ਦੇ ਕੇ ਜਨਵਰੀ ਵਿਚ ਫੋਰਟਿਸ ਹਸਪਤਾਲ ਜੁਆਇਨ ਕਰ ਲਿਆ ਸੀ। ਦੂਜੇ ਪਾਸੇ ਹੁਣ ਦੂਜੇ ਵਿਭਾਗਾਂ ਦੇ ਕਈ ਡਾਕਟਰਾਂ ਨੇ ਵੀ DMCH ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਵਿਚ ਮੈਡੀਸਨ ਵਿਭਾਗ ਦੇ ਸੀਨੀਅਰ ਮਾਹਿਰ ਡਾ. ਅਮਿਤ ਬੇਰੀ, ਨਿਊਰੋਲਾਜੀ ਵਿਭਾਗ ਦੇ ਸੀਨੀਅਰ ਮਾਹਿਰ ਤੇ ਪ੍ਰੋਫੈਸਰ ਡਾ.ਰਾਜਿੰਦਰ ਬਾਂਸਲ ਤੇ ਅੱਖਾਂ ਦੇ ਮਾਹਿਰ ਡਾ. ਸਾਹਿਲ ਗੋਇਲ ਨੇ ਅਸਤੀਫਾ ਦੇ ਦਿੱਤਾ ਹੈ ਤੇ ਮੈਨੇਜਮੈਂਟ ਨੇ ਇਨ੍ਹਾਂ ਦਾ ਅਸਤੀਫਾ ਸਵੀਕਾਰ ਵੀ ਕਰ ਲਿਆ ਹੈ।
ਸਾਇਕ੍ਰੇਟਰੀ ਵਿਭਾਗ ਦੇ ਹੈੱਡ ਡਾ. ਰੰਜੀਵ ਮਹਾਜਨ ਨੇ ਵੀ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਹੁਣ ਤੱਕ ਮੈਨੇਜਮੈਂਟ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਪਰ ਕਿਹਾ ਜਾ ਰਿਹਾ ਹੈ ਕਿ ਡਾ. ਰੰਜੀਵ ਅਸਤੀਫਾ ਵਾਪਸ ਲੈਣ ਦੇ ਮੂਡ ਵਿਚ ਨਹੀਂ ਹਨ। ਡਾ. ਰੰਜੀਵ ਅਜੇ ਛੁੱਟੀ ‘ਤੇ ਚੱਲ ਰਹੇ ਹਨ। ਉਨ੍ਹਾਂ ਦੀ ਰਿਟਾਇਰਮੈਂਟ ਨੂੰ ਅਜੇ ਡੇਢ ਸਾਲ ਬਾਕੀ ਹੈ। ਇਸ ਤੋਂ ਇਲਾਵਾ ਅੱਖਾਂ ਦੇ ਵਿਭਾਗ ਦੇ ਇਕ ਸੀਨੀਅਰ ਡਾਕਟਰ ਵੀ ਅਸਤੀਫਾ ਦੇ ਸਕਦੇ ਹਨ।ਉਨ੍ਹਾਂ ਵੱਲੋਂ ਮੈਨੇਜਮੈਂਟ ਨੂੰ ਮੌਖਿਕ ਤੌਰ ਤੋਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
ਅਸਤੀਫਾ ਦੇਣ ਵਾਲੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ ‘ਤੇ ਘਰ ‘ਤੇ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾਂ ਦਾ ਫੀਡਬੈਕ ਲਿਆ ਸੀ। ਮਰੀਜ਼ਾਂ ਤੋਂ ਪੁੱਛਿਆ ਕਿ ਘਰ ‘ਤੇ ਪ੍ਰਾਈਵੇਟ ਕਲੀਨਿਕ ਵਿਚ ਦਿਖਾਉਣ ਦੀ ਜਗ੍ਹਾ ਹਸਪਤਾਲ ਵਿਚ ਆ ਕੇ ਜਾਂਚ ਕਰਵਾਉਣਾ ਚਾਹੁਣਗੇ ਤਾਂ ਜ਼ਿਆਦਾਤਰ ਨੇ ਇਨਕਾਰ ਕਰ ਦਿੱਤਾ ਸੀ। ਮਰੀਜ਼ ਇੰਫੈਕਸ਼ਨ ਤੇ ਦੂਜੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਹਸਪਤਾਲ ਨਹੀਂ ਆਉਣਾ ਚਾਹੁੰਦੇ ਹਨ। ਦੂਜੇ ਪਾਸੇ DMCH ਛੱਡ ਚੁੱਕੇ ਸੀਨੀਅਰ ਮੈਡੀਸਨ ਮਾਹਿਰ ਡਾ.ਅਮਿਤ ਬੇਰੀ ਨੇ ਕਿਹਾ ਕਿ ਸੇਰੇ 8 ਤੋਂ ਰਾਤ 8 ਵਜੇ ਤਕ ਹਸਪਤਾਲ ਵਿਚ ਬੈਠੇ ਰਹਿਣਾ ਮੁਸ਼ਕਲ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਪੁਲਿਸ ਦੀ ਵੱਡੀ ਕਾਰਵਾਈ, 6 ਔਰਤਾਂ ਸਣੇ 11 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਜਾਣੋ ਵਜ੍ਹਾ
ਮੈਨੇਜਮੈਂਟ ਬਹੁਤ ਸਖਤ ਹੈ। ਹਾਲਾਂਕਿ ਹਸਪਤਾਲ ਛੱਡਣ ਦਾ ਮਨ ਨਹੀਂ ਸੀ ਪਰ ਹੁਣ ਨਵੇਂ ਫੈਸਲੇ ਕਾਰਨ ਮੁਸ਼ਕਲਾਂ ਵੱਧ ਰਹੀਆਂ ਹਨ। ਸੂਤਰਾਂ ਮੁਤਾਬਕ ਦੂਜੇ ਵਿਭਾਗਾਂ ਦੇ ਕਈ ਹੋਰ ਸੀਨੀਅਰ ਡਾਕਟਰ ਵੀ ਅਸਤੀਫਾ ਦੇਣ ਦਾ ਮਨ ਬਣਾ ਚੁੱਕੇ ਹਨ। ਹਸਪਤਾਲ ਮੈਨੇਜਮੈਂਟ ਵੱਲੋਂ ਹਸਪਤਾਲ ਵਿਚ ਕੰਮ ਕਰ ਰਹੇ ਸਾਰੇ ਡਾਕਟਰਾਂ ਤੋਂ ਆਪਣੇ ਘਰਾਂ ‘ਤੇ ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨਤਾਂਕਿ ਹਸਪਤਾਲ ਵਿਚ 1 ਜਨਵਰੀ ਤੋਂ ਈਵਨਿੰਗ ਓਪੀਡੀ ਸ਼ੁਰੂ ਕੀਤੀ ਜਾ ਸਕੇ। ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਦੇ ਨਿਰਦੇਸ਼ ਨਾਲ ਹਸਪਤਾਲ ਦੇ ਲਗਭਗ ਸਾਰੇ ਸੀਨੀਅਰ ਡਾਕਟਰਾਂ ਵਿਚ ਰੋਸ ਸੀ।
ਵੀਡੀਓ ਲਈ ਕਲਿੱਕ ਕਰੋ –