ਲੋਕਾਂ ਦੇ ਮਨਾਂ ਵਿਚ Paytm ਨੂੰ ਲੈ ਕੇ ਦੁਵਿਧਾ ਬਣੀ ਹੋਈ ਹੈ। ਉਨ੍ਹਾਂ ਦੇ ਮਨ ਵਿਚ ਸਵਾਲ ਹੈ ਕਿ ਕੀ 29 ਫਰਵਰੀ ਤੋਂ ਬਾਅਦ ਪੇਟੀਐੱਮ ਐਪ ਬੰਦ ਹੋ ਜਾਵੇਗਾ ਤੇ ਉਹ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਇਸ ਐਪ ਜ਼ਰੀਏ ਨਹੀਂ ਕਰ ਸਕਣਗੇ।
ਦੱਸ ਦੇਈਏ ਕਿ ਅੱਜ-ਕੱਲ ਪੇਟੀਐੱਮ ਐਪ ਦੀ ਵਰਤੋਂ ਬਹੁਤ ਸਾਰੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਜਾਂ ਭੁਗਤਾਨ ਕਰਨਾ ਹੋਵੇ, ਉਨ੍ਹਾਂ ਵੱਲੋਂ Paytm ਐਪ ਦੀ ਵਰਤੋਂ ਕੀਤੀ ਜਾਂਦੀ ਹੈ। ਆਰਬੀਆਈ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ। RBI ਨੇ 31 ਜਨਵਰੀ ਨੂੰ ਵੱਡਾ ਫੈਸਲਾ ਲਿਆ ਹੈ। ਜਿਸ ਤਹਿਤ ਰਿਜ਼ਰਵ ਬੈਂਕ ਨੇ ਪੇਟੀਐੱਮ ਪੇਮੈਂਟ ਬੈਂਕ ਖਿਲਾਫ ਕਾਰਵਾਈ ਕੀਤੀ ਗਈ ਤੇ ਆਰਬੀਆਈ ਨੇ Paytm ਪੇਮੈਂਟਸ ਬੈਂਕ ‘ਤੇ ਬੈਨ ਲਗਾ ਦਿੱਤਾ। ਆਰਬੀਆਈ ਨੇ Paytm Payments ਬੈਂਕ ਨੂੰ ਨਿਰਦੇਸ਼ ਦਿੱਤਾ ਹੈ ਕਿ 29 ਫਰਵਰੀ ਤੋਂ ਬਾਅਦ ਕਿਸੇ ਵੀ ਗਾਹਕ ਤੋਂ ਖਾਤੇ, ਪ੍ਰੀਪੇਡ ਇੰਸਟਰੂਮੈਂਟ, ਵਾਲਿਟ ਅਤੇ ਫਾਸਟੈਗ ਆਦਿ ਵਿੱਚ ਜਮ੍ਹਾ ਜਾਂ ਟਾਪ-ਅੱਪ ਸਵੀਕਾਰ ਨਾ ਕਰਨ। ਜਿਸ ਨਾਲ Paytm ਯੂਜਰਸ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕਈ ਸਵਾਲ ਖੜ੍ਹੇ ਹੋ ਰਹੇ ਹਨ। ਬਹੁਤ ਸਾਰੇ ਲੋਕ Payments Paytm Bank ਤੇ Paytm App ਨੂੰ ਇਕ ਹੀ ਮੰਨ ਰਹੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਇਸ ਤੱਥ ਨੂੰ ਕਾਫੀ ਦੁਵਿਧਾ ਵਿਚ ਹਨ ਕਿ ਆਰਬੀਆਈ ਵੱਲੋਂ Paytm Payments ਬੈਂਕ ‘ਤੇ ਪਾਬੰਦੀ ਦੇ ਕਾਰਨ ਕੀ 29 ਫਰਵਰੀ ਦੇ ਬਾਅਦ ਪੇਟੀਐੱਮ ਐਪ ਵੀ ਬੰਦ ਹੋ ਜਾਵੇਗਾ।
ਇਹ ਵੀ ਪੜ੍ਹੋ : ਸਭ ਤੋਂ ਵੱਡੇ ਸਿਨੇਮਾ ਘਰ ‘ਚ ਹੋਵੇਗਾ ਪੰਜਾਬੀ ਫਿਲਮ “ਜੀ ਵੇ ਸੋਹਣਿਆ ਜੀ” ਦਾ ਪ੍ਰੀਮਿਅਰ, 16 ਫਰਵਰੀ ਨੂੰ ਹੋਵੇਗੀ ਰਿਲੀਜ਼
RBI ਨੇ ਸਪੱਸ਼ਟ ਕੀਤਾ ਕਿ 29 ਫਰਵਰੀ ਦੇ ਬਾਅਦ ਪੀਟੀਐੱਮ ਐਪ ਬੰਦ ਨਹੀਂ ਹੋਵੇਗਾ। ਆਰਬੀਆਈ ਨੇ ਕਿਹਾ ਕਿ ਪੇਟੀਐੱਮ ਪੇਮੈਂਟ ਬੈਂਕ ਖਿਲਾਫ ਰੈਗੂਲੇਟਰੀ ਕਾਰਵਾਈ ਕੀਤੀ ਗਈ ਹੈ ਤੇ Paytm App ਇਸ ਤੋਂ ਪ੍ਰਭਾਵਿਤ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ –