ਪੰਜਾਬ ਵਿਜੀਲੈਂਸ ਨੇ ਜਲਾਲਾਬਾਦ ਦੇ ਥਾਣਾ ਸਿਟੀ ਵਿਚ ਤਾਇਨਾਤ ASI ਨੂੰ 4,000 ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਉਕਤ ਏਐੱਸਆਈ ਨੇ ਅਦਾਲਤ ਵਿਚ ਚਾਲਾਨ ਪੇਸ਼ ਕਰਨ ਬਦਲੇ ਸ਼ਿਕਾਇਤਕਰਤਾ ਤੋਂ 20,000 ਰੁਪਏ ਮੰਗੇ ਸਨ। 17 ਹਜ਼ਾਰ ਵਿਚ ਸੌਦਾ ਤੈਅ ਹੋਇਆ ਸੀ। ਤਿੰਨ ਕਿਸ਼ਤਾਂ ਵਿਚ ਰਕਮ ਦੇਣਾ ਤੈਅ ਹੋਇਆ ਸੀ। ਥਾਣਾ ਫਿਰੋਜ਼ਪੁਰ ਵਿਜੀਲੈਂਸ ਨੇ ਏਐੱਸਆਈ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿਸੁਰਜੀਤ ਸਿੰਘ ਵਾਸੀ ਜੰਮੂ ਬਸਤੀ (ਜਲਾਲਾਬਾਦ), ਜ਼ਿਲ੍ਹਾ ਫਾਜਿਲਕਾ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਅਦਾਲਤ ਵਿਚ ਚਾਲਾਨ ਪੇਸ਼ ਕਰਨ ਬਦਲੇ ਜਲਾਲਾਬਾਦ ਸਿਟੀ ਥਾਣਾ ਵਿਚ ਤਾਇਨਾਤ ਏਐੱਸਆਈ ਸਰੂਪ ਸਿੰਘ 20,000 ਰੁਪਏ ਦੀ ਮੰਗ ਕਰ ਰਿਹਾ ਹੈ। 17,000 ਰੁਪਏ ਦੇਣਾ ਤੈਅ ਹੋਇਆ ਹੈ। ਤਿੰਨ ਕਿਸ਼ਤਾਂ ਵਿਚ ਪੈਸੇ ਦੇਣੇ ਹਨ। ਸੁਰਜੀਤ ਏਐੱਸਆਈ ਸਰੂਪ ਸਿੰਘ ਨੂੰ 10,000 ਰੁਪਏ, ਦੂਜੀ ਕਿਸ਼ਤ 2 ਹਜ਼ਾਰ ਤੇ ਤੀਜੀ ਕਿਸ਼ਤ 1 ਹਜ਼ਾਰ ਰੁਪਏ ਦੇ ਚੁੱਕਾ ਹੈ। ਏਐੱਸਆਈ ਰਿਸ਼ਵਤ ਦੇ ਬਾਕੀ ਚਾਰ ਹਜ਼ਾਰ ਰੁਪਏ ਮੰਗ ਰਿਹਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਦਿੱਲੀ ਕੂਚ ‘ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਬਿਆਨ ਆਇਆ ਸਾਹਮਣੇ
ਵਿਜੀਲੈਂਸ ਨੇ ਏਐੱਸਆਈ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਦਾ ਜਾਲ ਵਿਛਾਇਆ ਜਿਵੇਂ ਹੀ ਸੁਰਜੀਤ ਏਐੱਸਆਈ ਨੂੰ 4,000 ਰੁਪਏ ਰਿਸ਼ਵਤ ਦੇਣ ਗਿਆ ਵਿਜੀਲੈਂਸ ਟੀਮ ਨੇ ਸਰਕਾਰੀ ਗਵਾਹ ਦੀ ਮੌਜੂਦਗੀ ਵਿਚ ਏਐੱਸਆਈ ਨੂੰ ਰਿਸ਼ਵਤ ਲੈਂਦੇ ਕਾਬੂ ਕਰ ਲਿਆ।ਸਰੂਪ ਸਿੰਘ ਖਿਲਾਫ ਥਾਣਾ ਵਿਜੀਲੈਂਸ ਫਿਰੋਜ਼ਪੁਰ ਵਿਚ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ –