ਕਿਸਾਨਾਂ ਵੱਲੋਂ ਕੇਂਦਰ ਦੇ ਪੰਜ ਸਾਲਾਂ ਲਈ 5 ਫਸਲਾਂ ਉੱਤੇ ਐੱਮ.ਐੱਸ.ਪੀ. ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਮਗਰੋਂ ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਪ੍ਰੈੱਸ ਕਾਨਫਰੰਸ ਕਰਕੇ ਸਾਰੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਪੱਸ਼ਟ ਕਰਨ ਕਿ ਉਹ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ ਜਾਂ ਨਹੀਂ।
ਸਵਰਨ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਕੇਂਦਰ ਦਾ ਪ੍ਰਸਤਾਵ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਖੇਤੀ ਮਾਹਰਾਂ ਨਾਲ ਸਲਾਹ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਜਿਹੜਾ ਸਾਨੂੰ ਪ੍ਰਸਤਾਵ ਦਿੱਤਾ ਸੀ, ਉਸ ਮੁਤਾਬਕ ਜਿਹੜਾ ਕਿਸਾਨ ਕਣਕ ਤੇ ਝੋਨਾ ਛੱਡੂਗਾ, ਉਸ ਨੂੰ ਜਿਹੜੀਆਂ ਪੰਜ ਫਸਲਾਂ ਕੇਂਦਰ ਨੇ ਦਿੱਤੀਆਂ ਉਸ ਨਾਲ ਸਰਕਾਰ ਠੇਕਾ ਕਰੇਗੀ ਤੇ 5 ਸਾਲਾਂ ਵਾਸਤੇ ਉਨ੍ਹਾਂ ਨੂੰ ਖਰੀਦੇਗਾ। ਇਸ ਵਿੱਚ ਦੋਸ਼ ਇਹ ਹੈ ਕਿ ਜਿਹੜੇ ਪਹਿਲਾਂ ਤੋਂ ਇਹ ਪੰਜ ਫਸਲਾਂ ਬੀਜ ਰਹੇ ਹਨ ਉਹ ਆਪਣੇ ਆਪ ਉਸ ਵਿੱਚੋਂ ਬਾਹਰ ਹੋ ਜਾਣਗੇ, ਦੂਜਾ ਸਾਲਾਂ ਦੀ ਗਿਣਤੀ ਵੀ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ। ਦੂਜਾ ਅਸੀਂ ਚਾਹੁੰਦੇ ਹਾਂ MSP ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ, ਇਸ ਦੇ ਨਾਲ ਸਾਡੀ ਖੇਤੀ ਮੰਡੀ ‘ਤੇ ਲਟਕ ਰਹੀ ਤਲਵਾਰ ਹਮੇਸ਼ਾ ਲਈ ਖਤਮ ਹੋ ਜਾਵੇਗੀ। ਜੇ PM ਮੋਦੀ ਚਾਹੁਣ ਤਾਂ ਇੱਕ ਦਿਨ ਦਾ ਸੰਸਦ ਦਾ ਇਜਲਾਸ ਵੀ ਸੱਦ ਸਕਦੀ ਹੈ, ਕੋਈ ਵੀ ਵਿਰੋਧੀ ਧਿਰ ਇਸ ਦਾ ਵਿਰੋਧ ਨਹੀਂ ਕਰੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣ ‘ਚ ਦੁਬਾਰਾ ਹੋਵੇਗੀ ਵੋਟਾਂ ਦੀ ਗਿਣਤੀ, SC ਨੇ ਕਿਹਾ-ਸਹੀ ਮੰਨੀਆਂ ਜਾਣਗੀਆਂ 8 ਵੋਟਾਂ
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਜੇ ਕੇਂਦਰ ਕਿਸਾਨਾਂ ਦੀ MSP ਦੀ ਖਰੀਦ ਗਾਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਹੈ ਤਾਂ ਉਹ ਇਸ ਗੱਲ ਦਾ ਐਲਾਨ ਕਰਨ ਕਿ ਉਹ ਇਸ ਬਿੱਲ ਦੇ ਸਮਰਥਨ ਵਿੱਚ ਵੋਟ ਕਰਨਗੇ। ਦੇਸ਼ ਵਿੱਚ ਬਹੁਤ ਸਾਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਹਨ, ਸਾਰੇ ਆਪਣੀ ਸਥਿਤੀ ਸਪੱਸ਼ਟ ਕਰਨ ਤਾਂ ਦੇਸ਼ ਨੂੰ ਦਿਸ ਜਾਏਗਾ ਕਿ ਕਿਹੜੀ ਪਾਰਟੀ ਦੇ ਐੱਮਸੀ ਇਸ ਕਾਨੂੰਨ ਨੂੰ ਸਪੋਰਟ ਕਰਨਾ ਚਾਹੁੰਦੇ ਹਨ ਜਾਂ ਨਹੀਂ ਚਾਹੁੰਦੇ।