ਜੇਕਰ ਤੁਹਾਨੂੰ ਆਨਲਾਈਨ ਗੇਮਿੰਗ ਖੇਡਣ ਦੀ ਆਦਤ ਹੈ ਤੇ ਤੁਸੀਂ ਇਸ ਨੂੰ ਛੁਡਾਉਣਾ ਚਾਹੁੰਦੇ ਹੋ ਤਾਂ ਤੁਸੀਂ ਟਾਈਮ ਸੈੱਟ ਕਰ ਸਕਦੇ ਹੋ। ਇਹ ਆਨਲਾਈਨ ਗੇਮਿੰਗ ਦੀ ਆਦਤ ਛੁਡਾਉਣ ਦਾ ਚੰਗਾ ਤਰੀਕਾ ਹੈ। ਉਦਾਹਰ ਲਈ ਤੁਸੀਂ ਇਕ ਦਿਨ ਵਿਚ ਸਰਫ 30 ਮਿੰਟ ਹੀ ਆਨਲਾਈਨ ਗੇਮ ਖੇਡੋਗੇ ਇਸ ਤੋਂ ਜ਼ਿਆਦਾ ਨਹੀਂ। ਤੁਸੀਂ ਚਾਹੋ ਤਾਂ ਆਪਣੇ ਫੋਨ ‘ਤੇ ਇਸ ਲਈ ਰਿਮਾਈਂਡਰ ਵੀ ਸੈੱਟ ਕਰ ਸਕਦੇ ਹੋ।
ਆਨਲਾਈਨ ਗੇਮਿੰਗ ਦੀ ਆਦਤ ਛੁਡਾਉਣ ਲਈ ਤੁਸੀਂ ਆਪਣੀ ਡੇਲੀ ਰੁਟੀਨ ਵਿਚ ਹੋਰ ਐਕਟੀਵਿਟੀ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਵਿਚ ਤੁਸੀਂ ਕ੍ਰਿਕਟ, ਵਾਲੀਬਾਲ, ਫੁੱਟਬਾਲ ਜਿਵੇਂ ਆਊਟਡੋਰ ਗੇਮ ਖੇਡ ਸਕਦੇ ਹੋ ਜਾਂ ਸਵੀਮਿੰਗ, ਜਿਮ, ਪੇਂਟਿੰਗ ਤੇ ਕੁਕਿੰਗ ਵੀ ਕਰ ਸਕਦੇ ਹੋ। ਤੁਹਾਨੂੰ ਜੋ ਕੰਮ ਚੰਗਾ ਲੱਗਦਾ ਹੈ ਉਹ ਕਰ ਸਕਦੇ ਹੋ। ਇਹ ਐਕਟੀਵਿਟੀ ਤੁਹਾਨੂੰ ਆਨਲਾਈਨ ਗੇਮਿੰਗ ਤੋਂ ਤੁਹਾਡਾ ਧਿਆਨ ਹਟਾਉਣ ਵਿਚ ਮਦਦ ਕਰੇਗੀ।
ਜੇਕਰ ਤੁਸੀਂ ਸੌਣ ਤੋਂ ਪਹਿਲਾਂ ਆਨਲਾਈਨ ਗੇਮ ਖੇਡਦੇ ਹੋ ਤਾਂ ਇਸ ਨਾਲ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ। ਨੀਂਦ ਪੂਰੀ ਨਾ ਹੋਣ ਨਾਲ ਤੁਹਾਡੀ ਸਿਹਤ ‘ਤੇ ਅਸਰ ਪੈ ਸਕਦਾ ਹੈ। ਇਸ ਲਈ ਤੁਸੀਂ ਸੌਣ ਤੋਂ ਪਹਿਲਾਂ ਆਨਲਾਈਨ ਗੇਮ ਖੇਡਦੇ ਤੋਂ ਬਚੋ। ਇਸ ਲਈ ਤੁਸੀਂ ਆਪਣੇ ਬੈੱਡਰੂਮ ਵਿਚ ਗੇਮਿੰਗ ਡਿਵਾਈਸ ਨੂੰ ਨਾ ਰੱਖੋ।
ਆਨਲਾਈਨ ਗੇਮਿੰਗ ਦੀ ਆਦਤ ਛੁਡਾਉਣ ਲਈ ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਦਦ ਲੈ ਸਕਦੇ ਹਨ। ਆਪਣੀ ਸਮੱਸਿਆ ਬਾਰੇ ਤੁਸੀਂ ਉਨ੍ਹਾਂ ਨਾਲ ਸ਼ੇਅਰ ਕਰ ਸਕਦੇ ਹੋ। ਪਰਿਵਾਰ ਦੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਓ। ਉਹ ਤੁਹਾਨੂੰ ਗੇਮਿੰਗ ਦੀ ਆਦਤ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕਦੇ ਹਨ।
ਇਹ ਵੀ ਪੜ੍ਹੋ : ‘ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ’? : ਅੰਦੋਲਨ ‘ਤੇ CM ਮਾਨ ਦਾ ਵੱਡਾ ਬਿਆਨ
ਜੇਕਰ ਤੁਸੀਂ ਆਪਣੀ ਗੇਮਿੰਗ ਦੀ ਆਦਤ ਨੂੰ ਕੰਟਰੋਲ ਨਹੀਂ ਕਰ ਪਾ ਰਹੇ ਤਾਂ ਕਿਸੇ ਪੇਸ਼ੇਵਰ ਦੀ ਮਦਦ ਲੈ ਸਕਦੇ ਹੋ। ਇਕ ਮਨੋਵਿਗਿਆਨਕ ਤੁਹਾਨੂੰ ਇਸ ਆਦਤ ਦੇ ਮੂਲ ਕਾਰਨਾਂ ਨੂੰ ਸਮਝਣ ਤੇ ਇਸ ਨੂੰ ਦੂਰ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਮਨੋਵਿਗਿਆਨਕ ਤੁਹਾਨੂੰ ਅਜਿਹੇ ਤਰੀਕੇ ਦੱਸ ਸਕਦਾ ਹੈ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਨਲਾਈਨ ਗੇਮਿੰਗ ਦੀ ਆਦਤ ਤੋਂ ਛੁਟਕਾਰਾ ਪਾ ਸਕੋਗੇ।