ਰਿਪੋਰਟ ‘ਚ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਅਤ ਲੈਂਡਿੰਗ ਤੋਂ ਪਹਿਲਾਂ ਏਅਰਫੋਰਸ ਦੇ ਇਸ ਜਹਾਜ਼ ਨੇ ਕਥਿਤ ਤੌਰ ‘ਤੇ ਸ਼ਹਿਰ ‘ਤੇ ਕਈ ਚੱਕਰ ਲਾਏ। ਰਿਪੋਰਟ ਮੁਤਾਬਕ ਏਅਰਫੋਰਸ ਦੇ ਇਸ ਜਹਾਜ਼ ਵਿੱਚ ਦੋ ਪਾਇਲਟਾਂ ਸਮੇਤ ਕੁੱਲ 12 ਲੋਕ ਸਵਾਰ ਸਨ। ਜਦੋਂ ਜਹਾਜ਼ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੇ ਹਾਈਡ੍ਰੌਲਿਕ ਪਹੀਏ ਨਹੀਂ ਖੁੱਲ੍ਹੇ। 40 ਮਿੰਟ ਤੱਕ ਹਵਾ ਵਿੱਚ ਚੱਕਰ ਲਗਾਉਣ ਤੋਂ ਬਾਅਦ, ਇਸਦੇ ਹਾਈਡ੍ਰੌਲਿਕ ਪਹੀਏ ਖੁੱਲ੍ਹ ਗਏ ਅਤੇ ਇਸ ਤੋਂ ਬਾਅਦ ਇਸਨੂੰ ਬਿਨਾਂ ਕਿਸੇ ਨੁਕਸਾਨ ਦੇ ਸਫਲਤਾਪੂਰਵਕ ਹੇਠਾਂ ਲਿਆਂਦਾ ਜਾ ਸਕਿਆ।
Home ਖ਼ਬਰਾਂ ਤਾਜ਼ਾ ਖ਼ਬਰਾਂ ਭਾਰਤੀ ਹਵਾਈ ਸੈਨਾ ਦਾ C-130J ਤਕਨੀਕੀ ਖਰਾਬੀ ਤੋਂ ਬਾਅਦ ਬੇਗਮਪੇਟ ਹਵਾਈ ਅੱਡੇ ‘ਤੇ ਉਤਰਿਆ ਸੁਰੱਖਿਅਤ
ਭਾਰਤੀ ਹਵਾਈ ਸੈਨਾ ਦਾ C-130J ਤਕਨੀਕੀ ਖਰਾਬੀ ਤੋਂ ਬਾਅਦ ਬੇਗਮਪੇਟ ਹਵਾਈ ਅੱਡੇ ‘ਤੇ ਉਤਰਿਆ ਸੁਰੱਖਿਅਤ
Mar 02, 2024 12:47 pm
ਭਾਰਤੀ ਹਵਾਈ ਸੈਨਾ ਦੇ C-130J ਸੁਪਰ ਹਰਕਿਊਲਿਸ ਟਰਾਂਸਪੋਰਟ ਜਹਾਜ਼ ਨੂੰ ਟੇਕ-ਆਫ ਤੋਂ ਬਾਅਦ ਅਚਾਨਕ ਤਕਨੀਕੀ ਖਰਾਬੀ ਆ ਗਈ। ਜਿਸ ਤੋਂ ਬਾਅਦ ਇਸ ਨੂੰ ਹੈਦਰਾਬਾਦ ਦੇ ਬੇਗਮਪੇਟ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਨਾ ਪਿਆ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਚਾਲਕ ਦਲ ਨੇ ਨਿਰਧਾਰਿਤ ਪ੍ਰਕਿਰਿਆਵਾਂ ਦੇ ਅਨੁਸਾਰ ਕੰਮ ਕੀਤਾ ਅਤੇ ਜਹਾਜ਼ ਸੁਰੱਖਿਅਤ ਉਤਰ ਗਿਆ।
ਇਸ ਦੌਰਾਨ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਭਾਰਤੀ ਹਵਾਈ ਸੈਨਾ ਦਾ ਇੱਕ C-130J ਟ੍ਰਾਂਸਪੋਰਟ ਜਹਾਜ਼ ਅੱਜ ਹੈਦਰਾਬਾਦ, ਤੇਲੰਗਾਨਾ ਵਿੱਚ ਇੱਕ ਰੁਟੀਨ ਉਡਾਣ ਦੌਰਾਨ ਖਰਾਬ ਹੋ ਗਿਆ। ਚਾਲਕ ਦਲ ਨੇ ਨਿਰਧਾਰਤ ਪ੍ਰਕਿਰਿਆਵਾਂ ਦੇ ਅਨੁਸਾਰ ਕੰਮ ਕੀਤਾ ਅਤੇ ਬੇਗਮਪੇਟ ਹਵਾਈ ਅੱਡੇ ‘ਤੇ ਸੁਰੱਖਿਅਤ ਰੂਪ ਨਾਲ ਉਤਰਿਆ। ਕਿਸੇ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।”
ਵੀਡੀਓ ਲਈ ਕਲਿੱਕ ਕਰੋ –
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
TAGC-130J Super Hercules aircraft IAFaircraft landing IAFaircraft landing technical malfunction news technical fault forced the plane