ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ 7 ਤੋਂ 11 ਮਾਰਚ ਤੱਕ ਧਰਮਸ਼ਾਲਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਜਿਸ ਲਈ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਐਤਵਾਰ ਸਵੇਰੇ ਚੰਡੀਗੜ੍ਹ ਤੋਂ ਧਰਮਸ਼ਾਲਾ ਪਹੁੰਚੀਆਂ। ਕਾਂਗੜਾ ਹਵਾਈ ਅੱਡੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਨਾਲ ਦੋਵੇਂ ਟੀਮਾਂ ਧਰਮਸ਼ਾਲਾ ਦੇ ਨਾਲ ਲੱਗਦੇ ਕੰਢੀ ਸਥਿਤ ਹੋਟਲ ਰੈਡੀਸਨ ਬਲੂ ਲਈ ਰਵਾਨਾ ਹੋਈਆਂ। ਦੋਵੇਂ ਟੀਮਾਂ ਧਰਮਸ਼ਾਲਾ ਸਟੇਡੀਅਮ ‘ਚ 4 ਤੋਂ 6 ਮਾਰਚ ਤੱਕ ਤਿੰਨ ਦਿਨ ਅਭਿਆਸ ਕਰਨਗੀਆਂ।
ਰੋਹਿਤ ਸ਼ਰਮਾ ਐਂਡ ਕੰਪਨੀ ਪੰਜਵੇਂ ਟੈਸਟ ‘ਚ ਇੰਗਲੈਂਡ ਨੂੰ ਹਰਾ ਕੇ ਸੀਰੀਜ਼ 4-1 ਨਾਲ ਜਿੱਤ ਸਕਦੀ ਹੈ। ਇਸ ਦੇ ਨਾਲ ਹੀ ਬੇਨ ਸਟੋਕਸ ਦੀ ਅਗਵਾਈ ਵਾਲੀ ਟੀਮ ਸੀਰੀਜ਼ ਦੇ ਆਖਰੀ ਮੈਚ ‘ਚ ਭਾਰਤੀ ਟੀਮ ਨੂੰ ਸਖਤ ਮੁਕਾਬਲਾ ਦੇ ਸਕਦੀ ਹੈ। ਧਰਮਸ਼ਾਲਾ ‘ਚ ਟੀਮ ਇੰਡੀਆ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਧਰਮਸ਼ਾਲਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਣ ਵਾਲਾ ਇਹ ਦੂਜਾ ਟੈਸਟ ਮੈਚ ਹੋਵੇਗਾ।
ਭਾਰਤ ਨੇ ਇੱਥੇ ਹੁਣ ਤੱਕ ਸਿਰਫ਼ ਇੱਕ ਮੈਚ ਖੇਡਿਆ ਹੈ ਜਿਸ ਵਿੱਚ ਟੀਮ ਜਿੱਤੀ ਹੈ। ਪਹਿਲੀ ਵਾਰ ਭਾਰਤੀ ਟੀਮ ਇਸ ਮੈਦਾਨ ‘ਤੇ ਇੰਗਲੈਂਡ ਖਿਲਾਫ ਮੈਚ ਖੇਡਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ 2017 ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਧਰਮਸ਼ਾਲਾ ‘ਚ ਮੈਚ ਖੇਡਿਆ ਗਿਆ ਸੀ। ਇਸ ਦੌਰਾਨ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 300 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਤੀਜੀ ਪਾਰੀ ਵਿੱਚ 332 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 5 ਕਿਲੋ ਅ.ਫੀਮ ਸਣੇ 3 ਨ.ਸ਼ਾ ਤ.ਸਕਰਾਂ ਨੂੰ ਕੀਤਾ ਕਾਬੂ
ਦੂਜੀ ਪਾਰੀ ਵਿੱਚ ਆਸਟਰੇਲੀਆ ਦੀ ਟੀਮ 137 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਜਦਕਿ ਭਾਰਤ ਨੇ ਦੂਜੀ ਪਾਰੀ ਵਿੱਚ 106 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਨੇ ਇਹ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ ਸੀ। ਇਸ ਮੈਚ ਵਿੱਚ ਹਰਫਨਮੌਲਾ ਰਵਿੰਦਰ ਜਡੇਜਾ ਨੂੰ ਪਲੇਅਰ ਆਫ ਦਾ ਮੈਚ ਦਾ ਖਿਤਾਬ ਮਿਲਿਆ। ਹੁਣ ਟੀਮ ਦੀ ਨਜ਼ਰ ਇੰਗਲੈਂਡ ਖਿਲਾਫ ਆਖਰੀ ਮੈਚ ‘ਚ ਜਿੱਤ ਦਰਜ ਕਰਨ ‘ਤੇ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: