ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਇੱਕ ਵਾਰ ਫਿਰ ICC ਟੂਰਨਾਮੈਂਟ ਦਾ ਫਾਈਨਲ ਦੇਖਣ ਨੂੰ ਮਿਲ ਸਕਦਾ ਹੈ । ਆਸਟ੍ਰੇਲੀਆ ਖਿਲਾਫ ਵੇਲਿੰਗਟਨ ਟੈਸਟ ਵਿੱਚ ਮਿਲੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਪੁਆਇੰਟ ਟੇਬਲ ਵਿੱਚ ਨੰਬਰ-2 ‘ਤੇ ਆ ਗਿਆ ਹੈ । ਇਸ ਨਾਲ ਟੀਮ ਇੰਡੀਆ ਪਹਿਲੇ ਨੰਬਰ ‘ਤੇ ਆ ਗਈ । ਆਸਟ੍ਰੇਲੀਆ ਤੀਜੇ ਨੰਬਰ ‘ਤੇ ਹੈ । ਭਾਰਤ ਨੂੰ ਹੁਣ ਘਰੇਲੂ ਮੈਦਾਨ ‘ਤੇ 2 ਸੀਰੀਜ਼ ਖੇਡਣੀਆਂ ਹਨ, ਜਿੱਥੇ ਟੀਮ ਪਿਛਲੇ 12 ਸਾਲਾਂ ਤੋਂ ਕੋਈ ਸੀਰੀਜ਼ ਨਹੀਂ ਹਾਰੀ ਹੈ । ਦੂਜੇ ਪਾਸੇ ਆਸਟ੍ਰੇਲੀਆ ਨੂੰ 31 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ । ਇਸ ਤੋਂ ਬਾਅਦ ਕੰਗਾਰੂਆਂ ਨੂੰ ਭਾਰਤ ਅਤੇ ਸ਼੍ਰੀਲੰਕਾ ਨਾਲ ਖੇਡਣਾ ਹੈ, ਇੱਕ ਵੀ ਸੀਰੀਜ਼ ਜਿੱਤਣ ‘ਤੇ ਟੀਮ ਦੀਆਂ ਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ । ਜੇਕਰ ਭਵਿੱਖ ਦੇ ਮੈਚ ਇਸੇ ਤਰ੍ਹਾਂ ਚੱਲਦੇ ਰਹੇ ਤਾਂ WTC ਫਾਈਨਲ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਹੋਵੇਗਾ । ਇਹ ਮੈਚ ਜੂਨ 2025 ਵਿੱਚ ਹੋਣਾ ਹੈ।
ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਨਿਊਜ਼ੀਲੈਂਡ ਵਿੱਚ 2 ਟੈਸਟ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਵੇਲਿੰਗਟਨ ਵਿੱਚ ਪਹਿਲਾ ਮੁਕਾਬਲਾ ਆਸਟ੍ਰੇਲੀਆ ਨੇ ਜਿੱਤ ਲਿਆ। ਇਸਦੇ ਨਾਲ ਹੀ ਨਿਊਜ਼ੀਲੈਂਡ ਪਹਿਲਾਂ ਤੋਂ ਖਿਸਕ ਕੇ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਟੀਮ ਦੇ 60.00% ਪੁਆਇੰਟ ਹੋ ਗਏ, ਜਦਕਿ ਭਾਰਤ 64.58% ਪੁਆਇੰਟ ਦੇ ਨਾਲ ਪਹਿਲੇ ਨੰਬਰ ‘ਤੇ ਹਨ। ਆਸਟ੍ਰੇਲੀਆ 59.09% ਪੁਆਇੰਟ ਦੇ ਤੀਜੇ ਨੰਬਰ ‘ਤੇ ਹਨ। ਟੀਮ ਨਿਊਜ਼ੀਲੈਂਡ ਦੇ ਖਿਲਾਫ਼ ਸੀਰੀਜ਼ ਦਾ ਆਖਰੀ ਮੈਚ ਜਿੱਤ ਕੇ ਨੰਬਰ-2 ‘ਤੇ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ: ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 5 ਕਿਲੋ ਅ.ਫੀਮ ਸਣੇ 3 ਨ.ਸ਼ਾ ਤ.ਸਕਰਾਂ ਨੂੰ ਕੀਤਾ ਕਾਬੂ
ਦੱਸ ਦੇਈਏ ਕਿ 2021 ਵਿੱਚ ICC ਨੇ ਪਹਿਲੀ ਵਾਰ WTC ਦਾ ਫਾਈਨਲ ਕਰਵਾਇਆ। ਉਦੋਂ 70.00% ਪੁਆਇੰਟ ਵਾਲੀ ਨਿਊਜ਼ੀਲੈਂਡ ਤੇ 72.2% ਪੁਆਇੰਟ ਵਾਲੀ ਟੀਮ ਇੰਡੀਆ ਨੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। 2023 ਵਿੱਚ 66.67% ਪੁਆਇੰਟ ਵਾਲੀ ਆਸਟ੍ਰੇਲੀਆ ਤੇ 58.80% ਪੁਆਇੰਟ ਵਾਲੀ ਟੀਮ ਇੰਡੀਆ ਦੇ ਵਿਚਾਲੇ ਫਾਈਨਲ ਹੋਇਆ ਸੀ। ਇਸ ਵਾਰ ਵੀ ਕੋਈ 2 ਹੀ ਟੀਮਾਂ ਸਾਰੀ ਸੀਰੀਜ਼ ਖਤਮ ਹੋਣ ‘ਤੇ 65% ਤੋਂ ਜ਼ਿਆਦਾ ਪੁਆਇੰਟ ਹਾਸਿਲ ਕਰ ਸਕਣਗੀਆਂ।
ਗੌਰਤਲਬ ਹੈ ਕਿ ਭਾਰਤ ਨੇ ਵਰਲਡ ਟੈਸਟ ਚੈਂਪੀਅਨਸ਼ਿਪ 2023-25 ਦੇ ਚੱਕਰ ਵਿੱਚ ਹੁਣ ਤੱਕ 8 ਮੁਕਾਬਲੇ ਖੇਡ ਲਏ ਹਨ। ਜਿਸ ਵਿੱਚ ਉਨ੍ਹਾਂ ਨੇ 5 ਵਿੱਚ ਜਿੱਤ ਦਰਜ ਕੀਤੀ, 2 ਮੈਚ ਹਾਰੇ ਤੇ 1 ਡਰਾਅ ‘ਤੇ ਖਤਮ ਕਰਵਾਇਆ ਹੈ। ਉੱਥੇ ਹੀ ਦੂਜੇ ਨੰਬਰ ‘ਤੇ ਮੌਜੂਦ ਨਿਊਜ਼ੀਲੈਂਡ ਨੇ 5 ਮੁਕਾਬਲੇ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 3 ਵਿੱਚ ਜਿੱਤ ਦਰਜ ਕੀਤੀ ਤੇ 2 ਹਾਰੇ ਹਨ। ਅੱਗੇ ਵਧਦੇ ਹੋਏ ਤੀਜੇ ਨੰਬਰ ਦੀ ਆਸਟ੍ਰੇਲੀਆ ਨੇ 11 ਮੁਕਾਬਲੇ ਖੇਡ ਲਏ ਹਨ, ਜਿਸ ਵਿੱਚ ਉਨ੍ਹਾਂ ਨੇ 7 ਜਿੱਤੇ, 3 ਹਾਰੇ ਤੇ 1 ਡਰਾਅ ‘ਤੇ ਖਤਮ ਕਰਵਾਇਆ। ਇਸ ਲਿਸਟ ਵਿੱਚ ਅੱਗੇ ਵਧਦੇ ਹੋਏ ਬੰਗਲਾਦੇਸ਼ 50.00 ਫ਼ੀਸਦੀ ਜਿੱਤ ਦੇ ਨਾਲ ਚੌਥੇ ਤੇ ਪਾਕਿਸਤਾਨ 36.66 ਫ਼ੀਸਦੀ ਜਿੱਤ ਦੇ ਨਾਲ ਪੰਜਵੇਂ ਨੰਬਰ ‘ਤੇ ਮੌਜੂਦ ਹੈ।
ਵੀਡੀਓ ਲਈ ਕਲਿੱਕ ਕਰੋ –