ਲੈਪਟਾਪ ਸਟੈਂਡ ਇਕ ਅਜਿਹੀ ਅਸੈਸਰੀ ਹੈ ਜੋ ਤੁਹਾਡੇ ਲੈਪਟਾਪ ਨੂੰ ਉਚਾਈ ‘ਤੇ ਰੱਖਣ ਵਿਚ ਮਦਦ ਕਰਦਾ ਹੈ। ਇਹ ਕਈ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਸਹੂਲਤ ਮੁਤਾਬਕ ਅਡਜਸਟ ਕਰ ਸਕਦੇ ਹੋ। ਲੈਪਟਾਪ ਸਟੈਂਡ ਦੇ ਇਸਤੇਮਾਲ ਦੇ ਕਈ ਫਇਦੇ ਹਨ। ਇਹ ਤੁਹਾਡੇ ਕੰਮ ਕਰਨ ਦੇ ਪ੍ਰੋਸੈਸ ਨੂੰ ਤਾਂ ਆਸਾਨ ਬਣਾਉਂਦੇ ਹੀ ਹਨ ਨਾਲ ਹੀ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਦਿਨ ਵਿਚ ਜ਼ਿਆਦਾਤਰ ਸਮਾਂ ਲੈਪਟਾਪ ‘ਤੇ ਹੀ ਕੰਮ ਕਰਦੇ ਹੋ ਤਾਂ ਸਟੈਂਡ ਦਾ ਇਸਤੇਮਾਲ ਕਰ ਸਕਦੇ ਹੋ।
ਦਰਦ ਵਿਚ ਆਰਾਮ
ਲੈਪਟਾਪ ਵਿਚ ਕੰਮ ਕਰਦੇ ਸਮੇਂ ਜੇਕਰ ਤੁਸੀਂ ਲੈਪਟਾਪ ਸਟੈਂਡ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੀ ਸਕ੍ਰੀਨ ਨੂੰ ਉਚਾਈ ‘ਤੇ ਲੈ ਆਉਂਦਾ ਹੈ। ਇਸ ਨਾਲ ਲੈਪਟਾਪ ਤੁਹਾਡੇ ਸਿਰ ਦੇ ਸਾਹਮਣੇ ਆ ਜਾਵੇਗਾ। ਤੁਹਾਨੂੰ ਲੈਪਟਾਪ ਦੇਖਣ ਲਈ ਗਰਦਨ ਤੇ ਪਿੱਠ ਨੂੰ ਝੁਕਾਉਣ ਦੀ ਲੋੜ ਨਹੀਂ ਹੋਵੇਗੀ। ਇਸ ਨਾਲ ਤੁਹਾਡੀ ਗਰਦਨ ਤੇ ਪਿੱਠ ਦਰਦ ਨੂੰ ਆਰਾਮ ਮਿਲੇਗਾ।
ਲੈਪਟਾਪ ਰਹੇਗਾ ਠੰਡਾ
ਲੈਪਟਾਪ ਸਟੈਂਡ ਤੁਹਾਡੇ ਲੈਪਟਾਪ ਦੇ ਹੇਠਾਂ ਹਵਾ ਦੇ ਪ੍ਰਵਾਹ ਨੂੰ ਬੇਹਤਰ ਬਣਾਉਣ ਵਿਚ ਮਦਦ ਕਰਦਾ ਹੈ। ਇਸ ਨਾਲ ਤੁਹਾਡੇ ਲੈਪਟਾਪ ਨੂੰ ਠੰਡਾ ਰਹਿਣ ਵਿਚ ਮਦਦ ਮਿਲਦੀ ਹੈ ਤੇ ਜ਼ਿਆਦਾ ਗਰਮ ਹੋਣ ਤੋਂ ਬਚ ਜਾਂਦਾ ਹੈ।
ਬੇਹਤਰ ਪੁਜ਼ੀਸ਼ਨ
ਲੈਪਟਾਪ ਸਟੈਂਡ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਪੁਜ਼ੀਸ਼ਨ ਸਹੀ ਰਹਿੰਦੀ ਹੈ। ਇਸ ਲਈ ਤੁਸੀਂ ਆਪਣਏ ਕੰਮ ‘ਚ ਜ਼ਿਆਦਾ ਫੋਕਸ ਕਰ ਸਕੋਗੇ ਤੇ ਤੁਹਾਨੂੰ ਬੇਹਤਰ ਰਿਜ਼ਲਟ ਮਿਲਣਗੇ।
ਪੋਰਟਬਿਲਟੀ
ਲੈਪਟਾਪ ਸਟੈਂਡ ਪੋਰਟੇਬਲ ਹੁੰਦੇ ਹਨ। ਇਸ ਲਈ ਤੁਸੀਂ ਇਨ੍ਹਾਂ ਨੂੰ ਆਪਣੇ ਨਾਲ ਕਿਤੇ ਵੀ ਲਿਜਾ ਸਕਦੇ ਹੋ। ਤੁਸੀਂ ਇਨ੍ਹਾਂ ਨੂੰ ਘਰ, ਆਫਿਸ ਜਾਂ ਕਾਫੀ ਸ਼ਾਪ ਵਿਚ ਇਸਤੇਮਾਲ ਕਰ ਸਕਦੇ ਹੋ।
ਭਾਰ
ਲੈਪਟਾਪ ਸਟੈਂਡ ਦਾ ਭਾਰ ਕਾਫੀ ਘੱਟ ਹੁੰਦਾ ਹੈ। ਇਸ ਲਈ ਤੁਸੀਂ ਇਨ੍ਹਾਂ ਨੂੰ ਕੈਰੀ ਕਰ ਸਕਦੇ ਹੋ। ਤੁਸੀਂ ਆਪਣੇ ਲੈਪਟਾਪ ਬੈਗ ਵਿਚ ਇਸ ਨੂੰ ਰੱਖ ਕੇ ਨਾਲ ਲਿਜਾ ਸਕਦੇ ਹੋ।
ਅੱਖਾਂ ਨੂੰ ਆਰਾਮ
ਲੈਪਟਾਰ ਸਟੈਂਡ ਦੀ ਮਦਦ ਨਾਲ ਤੁਸੀਂ ਆਪਣੇ ਲੈਪਟਾਪ ਨੂੰ ਆਪਣੇ ਤੋਂ ਥੋੜ੍ਹੀ ਦੂਰੀ ‘ਤੇ ਰੱਖ ਸਕਦੇ ਹੋ। ਜੇਕਰ ਸਕ੍ਰੀਨ ਤੁਹਾਡੀਆਂ ਅੱਖਾਂ ਤੋਂ ਥੋੜ੍ਹੀ ਦੂਰੀ ‘ਤੇ ਹੋਵੇਗੀ ਤਾਂ ਤੁਹਾਡੀਆਂ ਅੱਖਾਂ ‘ਤੇ ਜ਼ਿਆਦਾ ਜ਼ੋਰ ਨਹੀਂ ਪਵੇਗਾ ਤੇ ਤੁਹਾਡੀ ਨਜ਼ਰ ਠੀਕ ਰਹੇਗੀ। ਲੈਪਟਾਪ ਸਟੈਂਡ ਤੁਹਾਡੀਆਂ ਅੱਖਾਂ ਨੂੰ ਆਰਾਮ ਪਹੁੰਚਾਉਣ ਵਿਚ ਮਦਦ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: