ਬੀਤੀ ਰਾਤ ਮੇਟਾ ਦੀਆਂ ਦੋ ਮੁੱਖ ਸਰਵਿਸਿਜ਼ ਕੰਮ ਨਹੀਂ ਕਰ ਰਹੀਆਂ ਸਨ। Facebook ਤੇ Instagram ਜੋ ਕੱਲ੍ਹ ਰਾਤ ਅਚਾਨਕ ਤੋਂ ਠੱਪ ਪੈ ਗਏ। ਫੇਸਬੁੱਕ ਤੇ ਇੰਸਟਾਗ੍ਰਾਮ ਦੀਆਂ ਸਰਵਿਸਿਜ਼ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਪ੍ਰਭਾਵਿਤ ਸਨ। ਯੂਜਰਸ ਦੂਜੇ ਪਲੇਟਫਾਰਮ ‘ਤੇ ਇਨ੍ਹਾਂ ਸਰਵਿਸਿਜ਼ ਦੇ ਬੰਦ ਹੋਣ ਦੀ ਸ਼ਿਕਾਇਤ ਕਰ ਰਹੇ ਸਨ।
ਕਰੋੜਾਂ ਯੂਜ਼ਰਸ ਆਪਣੇ ਫੇਸਬੁੱਕ ਅਕਾਊਂਟ ਨੂੰ ਅਕਸੈਸ ਨਹੀਂ ਕਰ ਪਾ ਰਹੇ ਸਨ। ਦੂਜੇ ਪਾਸੇ ਇੰਸਟਾਗ੍ਰਾਮ ‘ਤੇ ਫੀਡ ਅਪਡੇਟ ਨਹੀਂ ਹੋ ਰਹੀ ਸੀ ਨਾ ਹੀ ਯੂਜ਼ਰਸ ਰੀਲਜ਼ ਪਲੇਅ ਕਰ ਪਾ ਰਹੇ ਸਨ। ਲਗਭਗ ਇਕ ਘੰਟੇ ਤੱਕ ਇਹ ਸਥਿਤੀ ਬਣੀ ਰਹੀ। ਹਾਲਾਂਕਿ ਦੇਰ ਰਾਹਤ ਕੰਪਨੀ ਨੇ ਆਪਣੀ ਸਰਵਿਸ ਨੂੰ ਰਿਸਟੋਰ ਕਰ ਲਿਆ ਸੀ।
ਲੋਕਾਂ ਦੇ ਮਨ ਵਿਚ ਸਵਾਲ ਆ ਰਿਹਾ ਹੈ ਕਿ ਆਖਿਰ ਕਿਸ ਵਜ੍ਹਾ ਨਾਲ ਫੇਸਬੁੱਕ ਤੇ ਇੰਸਟਾਗ੍ਰਾਮ ਦੀਆਂ ਸਰਵਿਸਿਜ਼ ਘੰਟੇ ਤੱਕ ਠੱਪ ਰਹੀ। ਕਈ ਲੋਕ ਪ੍ਰੇਸ਼ਾਨ ਹੋ ਰਹੇ ਸਨ ਕੀ ਉਨ੍ਹਾਂ ਦਾ ਅਕਾਊਂਟ ਹੈਕ ਹੋ ਗਿਆ ਹੈ। ਪਰ ਅਸਲ ਕਹਾਣੀ ਵੱਖਰੀ ਹੈ। ਮੇਟਾ ਦੀ ਸਰਵਿਸਿਜ਼ ਬੰਦ ਹੋਣ ਦੀ ਵਜ੍ਹਾ ਟੈਕਨੀਕਲ ਦਿੱਕਤ ਸੀ। ਹਾਲਾਂਕਿ ਕੰਪਨੀ ਨੇ ਇਸ ਦਿੱਕਤ ਬਾਰੇ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਫਿਰ ਵਿਗੜੇਗਾ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ ‘ਚ ਮੀਂਹ ਦੀ ਚਿਤਾਵਨੀ ਜਾਰੀ
Down Detector ‘ਤੇ ਹਜ਼ਾਰਾਂ ਲੋਕਾਂ ਨੇ ਵੈੱਬਸਾਈਟਸ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਸੀ। ਮੇਟਾ ਦੇ ਸਪੋਕਸਪਰਸਨ Andy Stone ਨੇ ਕਿਹਾ ਕਿ ਇਸ ਦਿੱਕਤ ਨੂੰ ਦੂਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸਰਵਿਸਿਜ਼ ਡਾਊਨ ਹੋਣ ਦੀ ਵਜ੍ਹਾ ਨਾਲ ਮਾਫੀ ਵੀ ਮੰਗੀ ਹੈ।
ਵੀਡੀਓ ਲਈ ਕਲਿੱਕ ਕਰੋ -: