ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-25 ਦੇ ਰਹਿਣ ਵਾਲੇ ਸੀਮੰਤ ਚੌਹਾਨ ਨੇ ਆਪਣੇ ਵਿਆਹ ਵਿੱਚ ਲੱਖਾਂ ਰੁਪਏ ਦਾ ਦਾਜ ਵਾਪਸ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਪੰਚਕੂਲਾ ਦੇ ਮੋਰਨੀ ‘ਚ ਵਿਆਹ ਦੌਰਾਨ ਲਾੜੇ ਸੀਮੰਤ ਨੇ ਕੁੜੀ ਦੇ ਪਰਿਵਾਰ ਵੱਲੋਂ ਸ਼ਗਨ ਵਜੋਂ ਮਿਲੇ 21 ਲੱਖ ਰੁਪਏ ਵਾਪਸ ਕਰ ਦਿੱਤੇ। ਉਸ ਨੇ ਪਰਿਵਾਰ ਤੋਂ ਸ਼ਗਨ ਵਜੋਂ 101 ਰੁਪਏ ਲੈ ਕੇ ਕੁੜੀ ਨਾਲ ਵਿਆਹ ਕੀਤਾ। ਨਿਊਜ਼ੀਲੈਂਡ ਦਾ ਰਹਿਣ ਵਾਲਾ ਸੀਮੰਤ ਚੌਹਾਨ ਜੋ ਪੰਚਕੂਲਾ ਸੈਕਟਰ-25 ਦਾ ਨਿਵਾਸੀ ਹੈ, ਉਸ ਦਾ ਵਿਆਹ 2 ਮਾਰਚ ਨੂੰ ਮੋਰਨੀ ਦੇ ਇੱਕ ਹੋਟਲ ਵਿੱਚ ਹੋਇਆ ਸੀ। ਇਸ ਵਿਆਹ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ‘ਚ ਲਾੜਾ ਸੀਮੰਤ ਚੌਹਾਨ ਨੇ ਲੱਖਾਂ ਰੁਪਏ ਦੇ ਨੋਟਾਂ ਦੇ ਢੇਰ ‘ਚੋਂ ਸਿਰਫ 101 ਰੁਪਏ ਸ਼ਗਨ ਲੈ ਕੇ ਵਿਆਹ ਕਰਵਾਇਆ ਹੈ। ਇਸ ਵੀਡੀਓ ‘ਚ ਲਾੜੇ ਦਾ ਪਿਤਾ ਵੀ ਕੁੜੀ ਦੇ ਪਿਤਾ ਨੂੰ ਕਹਿ ਰਿਹਾ ਹੈ ਕਿ ਉਹ ਸਿਰਫ ਆਪਣੇ ਪੁੱਤਰ ਦਾ ਵਿਆਹ ਉਨ੍ਹਾਂ ਦੀ ਧੀ ਨਾਲ ਕਰਨਾ ਚਾਹੰਦੇ ਹਨ। ਉਹ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਚਾਹੁੰਦੇ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਨੌਜਵਾਨਾਂ ਨੇ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਵੱਡਾ ਸੰਦੇਸ਼ ਦਿੱਤਾ ਹੈ, ਜੋ ਭਵਿੱਖ ਵਿੱਚ ਆਪਣਾ ਘਰ ਵਸਾਉਣਗੇ।
ਇਹ ਵੀ ਪੜ੍ਹੋ : ਇਨ੍ਹਾਂ ਲੋਕਾਂ ਨੂੰ ਕੱਦੂ ਖਾਣ ਤੋਂ ਕਰਨਾ ਚਾਹੀਦਾ ਪਰਹੇਜ਼, ਫਾਇਦੇ ਦੀ ਜਗ੍ਹਾ ਹੋ ਜਾਵੇਗਾ ਨੁਕਸਾਨ
ਲਾੜੀ ਨੂੰ ਦਾਜ ਮੰਨਣ ਵਾਲੇ ਸੀਮੰਤ ਚੌਹਾਨ ਅਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਸਾਡੇ ਸਮਾਜ ਵਿੱਚ ਦਾਜ ਦੀ ਪ੍ਰਥਾ ਚੱਲ ਰਹੀ ਹੈ। ਉਸ ਦੇ ਪੁੱਤਰ ਵੱਲੋਂ ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਰਾਜਪੂਤ ਭਾਈਚਾਰੇ ਨਾਲ ਸਬੰਧਤ ਹਨ। ਦਾਜ ਪ੍ਰਥਾ ਬਹੁਤ ਪੁਰਾਣੀ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੜਕਾ ਨਿਊਜ਼ੀਲੈਂਡ ਵਿੱਚ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਚੰਗੇ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਪਰ ਦਾਜ ਲੈਣਾ ਬੰਦ ਕਰਨ। ਉਨ੍ਹਾਂ ਕਿਹਾ ਹੈ ਕਿ ਅੱਜ ਦੇ ਸਮਾਜ ਵਿੱਚ ਦਾਜ ਪ੍ਰਥਾ ਨੂੰ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਤਬਾਹੀ ਦਾ ਕੰਮ ਹੈ ਅਤੇ ਹਰ ਨੌਜਵਾਨ ਨੂੰ ਅਜਿਹਾ ਕਦਮ ਚੁੱਕਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: