ਅੱਜ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਦਾ ਅਸਰ ਰੇਲਵੇ ਸਟੇਸ਼ਨਾਂ ‘ਤੇ ਦਿਖਣ ਨੂੰ ਮਿਲ ਰਿਹਾ ਹੈ ਤੇ ਭਾਰੀ ਗਿਣਤੀ ਵਿਚ ਕਿਸਾਨ ਰੇਲਵੇ ਟਰੈਕਾਂ ‘ਤੇ ਡਟੇ ਹੋਏ ਹਨ ਪਰ ਇਸ ਦਰਮਿਆਨ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ।
ਦੱਸ ਦੇਈਏ ਕਿ ਕਿਸਾਨ ਜਦੋਂ ਰੇਲ ਟਰੈਕ ਉਤੇ ਬੈਠੇ ਹੋਏ ਸਨ ਤਾਂ ਇਸ ਦਰਮਿਆਨ ਇਕ ਮਾਲਗੱਡੀ ਰੇਲ ਟਰੈਕ ‘ਤੇ ਬਹੁਤ ਤੇਜ਼ ਸਪੀਡ ਨਾਲ ਆਉਂਦੀ ਹੈ। ਇਹ ਮਾਲਗੱਡੀ ਅੰਬਾਲਾ ਤੋਂ ਰਾਜਪੁਰਾ ਵੱਲ ਨੂੰ ਵਧ ਰਹੀ ਸੀ ਜਿਸ ਨੂੰ ਕਿ ਕਿਸਾਨਾਂ ਵੱਲੋਂ ਰੌਲਾ ਪਾ ਕੇ ਰੋਕ ਲਿਆ ਗਿਆ ਤੇ ਜੇਕਰ ਮਾਲਗੱਡੀ ਨਾ ਰੁਕਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਕਿਸਾਨ ਜਲੰਧਰ ਕੈਂਟ, ਲੁਧਿਆਣਾ, ਅੰਮ੍ਰਿਤਸਰ, ਫਿਲੌਰ, ਹੁਸ਼ਿਆਰਪੁਰ, ਟਾਂਡਾ ਤੇ ਹਰਿਆਣਾ ਵਿਚ ਵੀ ਕਈ ਥਾਵਾਂ ‘ਤੇ ਟਰੈਕ ਉਤੇ ਬੈਠੇ ਹੋਏ ਹਨ ਜਿਸ ਕਾਰਨ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ ਤੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਕਰੀਬ 3 ਕਿੱਲੋ ਹੈ.ਰੋਇ.ਨ ਸਣੇ ਤ.ਸਕਰ ਕੀਤਾ ਕਾਬੂ, ਢਾਈ ਲੱਖ ਦੀ ਡ.ਰੱਗ ਮਨੀ ਵੀ ਬਰਾਮਦ
ਜ਼ਿਕਰਯੋਗ ਹੈ ਕਿ ਅੱਜ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਕਿਸਾਨਾਂ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ ਤੇ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। ਕੇਂਦਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਉਤੇ ਡਟੇ ਹੋਏ ਹਨ। ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ ਜਿਸ ਕਾਰਨ ਅੱਜ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: