ਰਾਜਸਥਾਨ ਦੇ ਪੋਕਰਣ ਵਿਚ ‘ਭਾਰਤ ਸ਼ਕਤੀ’ ਯੁੱਧ ਅਭਿਆਸ ਵਿਚ ਸ਼ਾਮਲ ਹੋ ਕੇ ਪਰਤਦੇ ਸਮੇਂ ਫਾਈਟਰ ਜੈੱਟ ਤੇਜਸ ਕ੍ਰੈਸ਼ ਹੋ ਗਿਆ। ਫਾਇਰਿੰਗ ਰੇਂਜ ਵਿਚ ਪ੍ਰਦਰਸ਼ਨ ਦੇ ਸਿਰਫ 10 ਮਿੰਟ ਬਾਅਦ ਹੀ ਤੇਜਸ ਦੇ ਇੰਜਣ ਵਿਚ ਤਕਨੀਕੀ ਖਰਾਬੀ ਆਗਈ। ਤੇਜਸ ਉਡਾ ਰਹੇ ਪਾਇਲਟ ਨੇ ਨਾ ਸਿਰਫ ਖੁਦ ਦੀ ਜਾਨ ਬਚਾਈ ਸਗੋਂ ਸੂਝਬੂਝ ਨਾਲ 4,000 ਤੋਂ ਵੱਧ ਆਬਾਦੀ ਵਾਲੀ ਕਾਲੋਨੀ ‘ਤੇ ਡਿਗਣ ਦਾ ਖਤਰਾ ਟਾਲਣ ਵਿਚ ਵੀ ਕਾਮਯਾਬ ਰਹੇ।
ਫਾਈਟਰ ਜੈੱਟ ਜੈਸਲਮੇਰ ਏਅਰਪੋਰਟ ਤੋਂ 2 ਕਿਲੋਮੀਟਰ ਹੋਰ ਆਬਾਦੀ ਵਾਲੀ ਕਾਲੋਨੀ ਤੋਂ ਸਿਰਫ 500 ਮੀਟਰ ਪਹਿਲਾਂ ਇਕ ਸਟੂਡੈਂਟ ਹੋਸਟਲ ‘ਤੇ ਡਿਗਿਆ। ਗਨੀਮਰ ਰਹੀ ਕਿ ਹਾਦਸੇ ਸਮੇਂ ਬੱਚੇ ਬਾਹਰ ਸਨ। 23 ਸਾਲ ਦੇ ਇਤਿਹਾਸ ਵਿਚ ਸਵਦੇਸ਼ੀ ਤੇਜਸ ਦੇ ਕ੍ਰੈਸ਼ ਹੋਣ ਦੀ ਇਹ ਪਹਿਲੀ ਘਟਨਾ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਫੀਲਡ ਫਾਇਰਿੰਗ ਰੇਂਜ ਵਿਚ ਮੰਗਲਵਾਰ ਨੂੰ ਤਿੰਨੋਂ ਸੈਨਾਵਾਂ (ਆਰਮੀ, ਨੇਵੀ ਤੇ ਏਅਰਫੋਰਸ) ਸਵਦੇਸ਼ੀ ਵੈਪਨ ਨਾਲ ‘ਭਾਰਤ ਸ਼ਕਤੀ’ ਯੁੱਧ ਅਭਿਆਸ ਵਿਚ ਹਥਿਆਰਾਂ ਦੀ ਸਮਰੱਥਾ ਦਿਖਾ ਰਹੀ ਸੀ। ਇਸ ਯੁੱਧ ਅਭਿਆਸ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੁਪਹਿਰ ਜੈਸਲਮੇਰ ਜ਼ਿਲ੍ਹੇ ਦੇ ਪੋਕਰਣ ਫੀਲਡ ਫਾਇਰਿੰਗ ਰੇਂਜ ਵਿਚ ਪਹੁੰਚੇ।
ਯੁੱਧ ਅਭਿਆਸ ਵਿਚ ਤੇਜਸ ਨੇ ਆਪਣਾ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਯੁੱਧ ਅਭਿਆਸ ਵਾਲੀ ਥਾਂ ਤੋਂ 100 ਕਿਲੋਮੀਟਰ ਦੂਰ ਜੈਸਲਮੇਰ ਏਅਰਪੋਰਟ ‘ਤੇ ਬਣੇ ਫੌਜ ਦੇ ਰਨਵੇ ‘ਤੇ ਲੈਂਡ ਕਰਨਾ ਸੀ। ਤੇਜਸ ਤੇ ਰਨਵੇ ਵਿਚ ਸਿਰਫ ਡੇਢ ਤੋਂ 2 ਕਿਲੋਮੀਟਰ ਦੀ ਹੀ ਦੂਰੀ ਬਚੀ ਸੀ। ਦੁਪਹਿਰ ਲਗਭਗ ਸਵਾ 2 ਵਜੇ ਲੈਂਡ ਕਰਨ ਤੋਂ ਕੁਝ ਹੀ ਪਲ ਪਹਿਲਾਂ ਤੇਜਸ ਵਿਚ ਅਚਾਨਕ ਤਕਨੀਕੀ ਖਰਾਬੀ ਆ ਗਈ। ਇਸ ‘ਤੇ ਪਾਇਲਟ ਨੇ ਸੇਫ ਇਜੈਕਟ ਕਰ ਦਿੱਤਾ ਅਤੇ ਫਾਈਟਰ ਜੈੱਟ ਤੇਜਸ ਜੈਸਲਮੇਰ ਸ਼ਹਿਰ ਤੋਂ 2 ਕਿਲੋਮੀਟਰ ਦੂਰ ਜਵਾਹਰ ਨਗਰ ਸਥਿਤ ਭੀਲ ਸਮਾਜ ਦੇ ਹੋਸਟਲ ‘ਤੇ ਜਾ ਡਿੱਗਿਆ।
ਤੇਜਸ ਦੇ ਕ੍ਰੈਸ਼ ਹੋਣ ਦੇ ਬਾਅਦ ਟਾਇਰ ਬਾਹਰ ਨਿਕਲੇ ਹੋਏ ਸਨ। ਇਸ ਨਾਲ ਸੰਭਾਵਨਾ ਹੈ ਕਿ ਤੇਜਸ ਦਾ ਪਾਇਲਟ ਹਾਦਸੇ ਤੋਂ ਪਹਿਲਾਂ ਲੈਂਡ ਕਰਨ ਦੀ ਤਿਆਰੀ ਕਰ ਰਿਹਾ ਸੀ ਪਰ ਲੈਂਡ ਕਰਨ ਤੋਂ ਕੁਝ ਸਮਾਂ ਪਹਿਲਾਂ ਹੀ ਤਕਨੀਕੀ ਖਰਾਬੀ ਆ ਗਈ ਤੇ ਪਲੇਨ ਕ੍ਰੈਸ਼ ਹੋ ਗਿਆ।
ਇਹ ਵੀ ਪੜ੍ਹੋ : ਮੁਖ਼ਤਾਰ ਅੰਸਾਰੀ ਨੂੰ 36 ਸਾਲ ਪੁਰਾਣੇ ਕੇਸ ‘ਚ ਹੋਈ ਉਮਰ ਕੈਦ, ਫਰਜ਼ੀ ਅ.ਸਲਾ ਲਾਇਸੈਂਸ ਕੇਸ ਨਾਲ ਜੁੜਿਆ ਹੈ ਮਾਮਲਾ
ਜਿਸ ਜਗ੍ਹਾ ਹਾਦਸਾ ਹੋਇਆ, ਉਸ ਤੋਂ ਸਿਰਫ 500 ਮੀਟਰ ਪਹਿਲਾਂ ਲਕਸ਼ਮੀਚੰਦ ਸਾਵਲ ਕਾਲੋਨੀ ਹੈ। ਜੇਕਰ ਪਲੇਨ ਇਸ ਕਾਲੋਨੀ ਵਿਚ ਕ੍ਰੈਸ਼ ਹੁੰਦਾ ਤਾਂ ਉਸ ਸਮੇਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਸਨ। ਸਥਾਨਕ ਲੋਕਾਂ ਮੁਤਾਬਕ ਇਸ ਕਾਲੋਨੀ ਵਿਚ 4,000 ਤੋਂ ਵੱਧ ਲੋਕ ਰਹਿੰਦੇ ਹਨ। ਪਰ ਪਾਇਲਟ ਨੇ ਸੂਝਬੂਝ ਨਾਲ ਪਲੇਨ ਕਾਲੋਨੀ ਤੋਂ 500 ਮੀਟਰ ਦੂਰ ਸਥਿਤ ਹੋਸਟਲ ਦੀ ਦੀਵਾਰ ‘ਤੇ ਜਾ ਕੇ ਕ੍ਰੈਸ਼ ਹੋਇਆ। ਹੋਸਟਲ ਨਾਲ ਜਦੋਂ ਪਲੇਨ ਟਕਰਾਇਆ ਉਸ ਸਮੇਂ ਉਥੇ ਕੋਈ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: