ਨਿੰਬੂ ਦੇ ਜੂਸ ਦੇ ਫਾਇਦਿਆਂ ਬਾਰੇ ਜ਼ਿਆਦਾਤਰ ਲੋਕ ਜਾਣਦੇ ਹਨ ਪਰ ਇਸ ਦੇ ਛਿਲਕੇ ਦੇ ਬੈਨੀਫਿਟਸ ਤੇ ਯੂਜ਼ ਬਾਰੇ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਵਿਚ ਸ਼ਾਮਲ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਕਿਚਨ ਦੀ ਸਫਾਈ ਲਈ ਤੁਸੀਂ ਮਹਿੰਗੇ ਕਲੀਨਰਸ ਦੀ ਜਗ੍ਹਾ ਨਿੰਬੂ ਦੇ ਛਿਲਕਿਆਂ ਦਾ ਇਸਤੇਮਾਲ ਕਰ ਸਕਦੇ ਹੋ।
ਇਸ ਵਿਚ ਕੋਈ ਦੋਰਾਏ ਨਹੀਂ ਕਿ ਕਿਚਨ ਘਰ ਦਾ ਸਭ ਤੋਂ ਅਹਿਮ ਹਿੱਸਾ ਹੁੰਦਾ ਹੈ ਜਿਥੇ ਜਿੱਦੀ ਧਾਗ-ਧੱਬਿਆਂ ਦੇ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ ਕਿਉਂਕਿ ਇਸ ਦੀ ਸਫਾਈ ਸਿਹਤ ਦੇ ਨਜ਼ਰੀਏ ਤੋਂ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਕੈਮੀਕਲ ਵਾਲੇ ਪ੍ਰੋਡਕਟਸ ਦੀ ਜਗ੍ਹਾ ਨੈਚੁਰਲ ਕਲੀਂਜਰ ਦਾ ਇਸਤੇਮਾਲ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ ਜਿਸ ਲਈ ਨਿੰਬੂ ਦੇ ਛਿਲਕੇ ਬਿਲਕੁਲ ਪਰਫੈਕਟ ਆਪਸ਼ਨ ਹੁੰਦੇ ਹਨ।
ਭਾਂਡਿਆਂ ਤੋਂ ਬਦਬੂ-ਦਾਗ ਦੀ ਛੁੱਟੀ
ਚਮਕਦਾਰ ਭਾਂਡੇ ਪਾਉਣ ਲਈ ਨਿੰਬੂ ਦੇ ਛਿਲਕਿਆਂ ਨੂੰ ਭਾਂਡਿਆਂ ‘ਤੇ ਰਗੜੋ। ਇਹ ਜ਼ਿੱਦੀ ਤੇਲ ਦੇ ਦਾਗਾਂ ਨੂੰ ਸਾਫ ਕਰਨ ਵਿਚ ਮਦਦ ਕਰਦਾ ਹੈ। ਨਾਲ ਹੀ ਇਸ ਨਾਲ ਭਾਂਡਿਆਂ ਵਿਚ ਇਕ ਨੈਚੁਰਲ ਖੁਸ਼ਬੂ ਆਉਂਦੀ ਹੈ।
ਸ਼ੀਸ਼ੇ ਵਰਗਾ ਚਮਕੇਗਾ ਫਰਸ਼
ਕੈਮੀਕਲ ਵਾਲੇ ਫਰਸ਼ ਕਲੀਨਰ ਟਾਈਲਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ਵਿਚ ਨਿੰਬੂ ਦੇ ਛਿਲਕਿਆਂ ਦਾ ਪੇਸਟ ਬਣਾ ਕੇ ਫਰਸ਼ ‘ਤੇ ਲਗਾਓ ਤੇ ਫਿਰ ਪਾਣੀ ਨਾਲ ਸਾਫ ਕਰੋ। ਇਹ ਸੰਗਮਰਮਰ ਤੇ ਗ੍ਰੇਨਾਈਟ ਦੇ ਫਰਸ਼ਾਂ ਨੂੰ ਸਾਫ ਕਰਨ ਲਈ ਇਕ ਬੇਹਤਰੀਨ ਕਲੀਨਿੰਗ ਏਜੰਟ ਹੈ।
ਡਸਟਬਿਨ ਤੋਂ ਨਹੀਂ ਆਏਗੀ ਬਦਬੂ
ਕਿਚਨ ਵਿਚ ਰੱਖੇ ਡਸਟਬਿਨ ਦੀ ਬਦਬੂ ਨੂੰ ਖਤਮ ਕਰਨ ਲਈ ਤੁਸੀਂ ਨਿੰਬੂ ਦੇ ਛਿਲਕਿਆਂ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਛਿਲਕਿਆਂ ਨੂੰ ਸੁਕਾ ਕੇ ਕੂੜੇਦਾਨ ਵਿਚ ਰੱਖ ਦਿਓ। ਤੁਸੀਂ ਬਚੇ ਹੋਏ ਨਿੰਬੂ ਦੇ ਰਸ ਨੂੰ ਵੀ ਕੂੜੇਦਾਨ ਵਿਚ ਛਿੜਕ ਸਕਦੇ ਹੋ।
ਮਾਈਕ੍ਰੋਵੇਵ ਦਿਖੇਗਾ ਨਵਾਂ
ਇਕ ਭਾਂਡੇ ਵਿਚ ਪਾਣੀ ਭਰ ਕੇ ਉਸ ਵਿਚ ਨਿੰਬੂ ਦੇ ਟੁਕੜੇ ਪਾ ਦਿਓ। ਮਾਈਕ੍ਰੋਵੇਵ ਨੂੰ ਕੁਝ ਦੇਰ ਲਈ ਚਲਾਓ। ਇਸ ਵਿਚੋਂ ਭਾਫ ਨਿਕਲ ਕੇ ਜੰਮੀ ਹੋਈ ਗੰਦਗੀ ਨੂੰ ਢਿੱਲਾ ਕਰ ਦੇਵੇਗੀ। ਬਾਅਦ ਵਿਚ ਗਿੱਲੇ ਕੱਪੜੇ ਨਾਲ ਸਫਾਈ ਕਰ ਲਓ।
ਚਮਕਣਗੇ ਮਸਾਲਿਆਂ ਦੇ ਗੰਦੇ ਡੱਬੇ
ਕਿਚਨ ਵਿਚ ਰੱਖੇ ਮਸਾਲਿਆਂ ਦੇ ਡੱਬਿਆਂ ‘ਤੇ ਨਮੀ ਕਾਰਨ ਚਿਪਚਿਪੀ ਗੰਦਗੀ ਜਮ੍ਹਾ ਹੋ ਜਾਂਦੀ ਹੈ। ਅਜਿਹੇ ਵਿਚ ਘੱਟ ਮਿਹਨਤ ਨਾਲ ਡੱਬਿਆਂ ਨੂੰ ਨਵੇਂ ਵਰਗਾ ਚਮਕਾਉਣ ਲਈ ਨਿੰਬੂ ਦੇ ਛਿਲਕੇ ਬਹੁਤ ਕਾਰਗਰ ਸਾਬਤ ਹੁੰਦੇ ਹਨ। ਇਸ ਲਈ ਡੱਬਿਆਂ ਨੂੰ ਕੁਝ ਦੇਰ ਗਰਮ ਪਾਣੀ ਵਿਚ ਰੱਖਣ ਦੇ ਬਾਅਦ ਡਿਸ਼ ਲੀਕਵਡ ਵਿਚ ਭਿਉਂ ਕੇ ਛਿਲਕਿਆਂ ਨਾਲ ਰਗੜਕੇ ਸਾਫ ਕਰ ਲਓ। ਦਾਗ ਦੇ ਨਾਲ ਬਦਬੂ ਵੀ ਪੂਰੀ ਤਰ੍ਹਾਂ ਗਾਇਬ ਹੋ ਜਾਵੇਗੀ।