ਮੋਦੀ ਸਰਕਾਰ ਨੇ LIC ਮੁਲਾਜ਼ਮਾਂ ਨੂੰ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਐੱਲਆਈਸੀ ਮੁਲਾਜ਼ਮਾਂ ਦੀ ਬੇਸਿਕ ਤਨਖਾਹ ਵਿਚ 17 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਦੇ ਫੈਸਲੇ ਨਾਲ LIC ਮੁਲਾਜ਼ਮਾਂ ਦੀ ਸੈਲਰੀ ਵਿਚ ਵਾਧਾ ਹੋਵੇਗਾ।
ਜੀਵਨ ਬੀਮਾ ਨਿਗਮ ਨੇ ਆਪਣੇ 1.10 ਮੁਲਾਜ਼ਮਾਂ ਨੂੰ ਮੋਦੀ ਸਰਕਾਰ ਨੇ ਹੋਲੀ ਦਾ ਤੋਹਫਾ ਦਿੱਤਾ ਹੈ। ਮੁਲਾਜ਼ਮਾਂ ਦੀ ਸੈਲਰੀ ਵਿਚ ਕੁੱਲ 17 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਦੇ ਫੈਸਲੇ 1,10,00 ਤੋਂ ਜ਼ਿਆਦਾ LIC ਮੁਲਾਜ਼ਮਾਂ ਤੇ 30,000 ਪੈਨਸ਼ਨਰਾਂ ਨੂੰ ਸਿੱਧਾ ਫਾਇਦਾ ਮਿਲੇਗਾ। ਬੈਂਕ ਮੁਲਾਜ਼ਮਾਂ ਦੀ ਸੈਲਰੀ ਵਧਣ ਦੇ ਬਾਅਦ ਹੁਣ ਸਰਕਾਰ ਨੇ ਐੱਲਆਈਸੀ ਦੇ ਮੁਲਾਜ਼ਮਾਂ ਨੂੰ ਖੁਸ਼ਖਬਰੀ ਦਿੱਤੀ ਹੈ। LIC ਮੁਲਾਜ਼ਮਾਂ ਦੀ ਸੈਲਰੀ ਵਿਚ ਵਾਧਾ 1 ਅਗਸਤ 2022 ਤੋਂ ਲਾਗੂ ਹੋਵੇਗਾ। LIC ਮੁਲਾਜ਼ਮਾਂ ਦੀ ਸੈਲਰੀ ਵਿਚ ਹੋਇਆ ਵਾਧੇ ਨਾਲ ਸਾਲਾਨਾ 4000 ਕਰੋੜ ਰੁਪਏ ਦਾ ਖਰਚ ਆਏਗਾ। ਸੈਲਰੀ ਵਿਚ ਵਾਧੇ ਦੇ ਨਾਲ LIC ਦੇ ਮੁਲਾਜ਼ਮਾਂ ਦੀ ਸੈਲਰੀ ਵਧ ਕੇ 29000 ਕਰੋੜ ਰੁਪਏ ਹੋ ਜਾਵੇਗੀ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ, ਪੰਜਾਬ ‘ਚ 1 ਜੂਨ ਪੈਣਗੀਆਂ ਵੋਟਾਂ, 4 ਨੂੰ ਆਉਣਗੇ ਨਤੀਜੇ
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਹੁਣੇ ਜਿਹੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿਚ 4 ਫੀਸਦੀ ਦਾ ਵਾਧਾ ਕੀਤਾ ਹੈ। ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 4 ਫੀਸਦੀ ਤੋਂ ਵਧਾ ਕੇ ਉਸ ਨੂ 46 ਤੋਂ 50 ਫੀਸਦੀ ਕਰ ਦਿੱਤਾ। 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕੇਂਦਰ ਨੇ ਮੁਲਾਜ਼ਮਾਂ ਦੇ ਟੇਕ ਹੋਮ ਸੈਲਰੀ ਵਿਚ ਵਾਧਾ ਤੈਅ ਕੀਤਾ ਹੈ। ਕੇਂਦਰ ਦੇ ਬਾਅਦ ਕਈ ਸੂਬਾ ਸਰਕਾਰਾਂ ਨੇ ਵੀ ਆਪਣੇ ਸੂਬੇ ਦੇ ਮੁਲਾਜ਼ਮਾਂ ਦੀ ਸੈਲਰੀ ਵਿਚ ਵਾਧਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: