ਮਹਾਰਾਸ਼ਟਰ ਸਰਕਾਰ ਨੇ ਸਕੂਲ ਟੀਚਰਾਂ ਲਈ ਨਵਾਂ ਫਰਮਾਨ ਲਾਗੂ ਕੀਤਾ ਹੈ। ਸਰਕਾਰ ਨੇ ਹੁਣ ਟੀਚਰਾਂ ਲਈ ਡ੍ਰੈੱਸ ਕੋਡ ਜਾਰੀ ਕੀਤਾ ਹੈ। ਇਸ ਡ੍ਰੈਸ ਕੋਡ ਵਿਚ ਬਹੁਤ ਸਾਰੀਆਂ ਪਾਬੰਦੀਆਂ ਸ਼ਾਮਲ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਡ੍ਰੈੱਸ ਕੋਡ ਮੁਤਾਬਕ ਹੁਣ ਟੀਚਰਾਂ ਨੂੰ ਜੀਂਸ, ਟੀ-ਸ਼ਰਟ, ਡਿਜ਼ਾਈਨਦਾਰ ਤੇ ਪ੍ਰਿੰਟ ਵਾਲੇ ਕੱਪੜੇ ਨਹੀਂ ਪਹਿਨਣੇ ਹੋਣਗੇ। ਸਰਕਾਰ ਨੇ ਇਸ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਟੀਚਰ ਆਪਣੇ ਪਹਿਨਾਵੇ ਨੂੰ ਲੈ ਕੇ ਅਲਰਟ ਰਹਿਣ। ਸਕੂਲ ਜਾਣ ਵਾਲੇ ਬੱਚਿਆਂ ‘ਤੇ ਟੀਚਰਾਂ ਦੇ ਅਣਉਚਿਤ ਕੱਪੜੇ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ।
ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਪੁਰਸ਼ਾਂ ਤੇ ਮਹਿਲਾਵਾਂ ਲਈ ਵੱਖ-ਵੱਖ ਡ੍ਰੈੱਸ ਕੋਡ ਲਾਗੂ ਕੀਤਾ ਗਿਆ ਹੈ. ਪਹਿਲਾਂ ਮਹਿਲਾਵਾਂ ਦੇ ਡ੍ਰੈੱਸ ਕੋਡ ਦੀ ਗੱਲ ਕਰੀਏ ਤਾਂ ਮਹਿਲਾ ਟੀਚਰਾਂ ਨੂੰ ਜੀਂਸ, ਟੀ-ਸ਼ਰਟ ਤੇ ਡੂੰਘੇ ਰੰਗ ਜਾਂ ਡਿਜ਼ਾਈਨ ਜਾਂ ਪ੍ਰਿੰਟ ਵਾਲੇ ਕੱਪੜੇ ਪਹਿਣਨ ਦੀ ਇਜਾਜ਼ਤ ਨਹੀਂ ਹੋਵੇਗੀ। ਨਾਲ ਹੀ ਕਿਹਾ ਗਿਆ ਹੈ ਕਿ ਮਹਿਲਾ ਟੀਚਰਾਂ ਨੂੰ ਕੁੜਤਾ-ਦੁਪੱਟਾ ਤੇ ਸਲਵਾਰ ਜਾਂ ਚੂੜੀਦਾਰ ਪਹਿਨਣਾ ਚਾਹੀਦਾ ਹੈ। ਮਹਿਲਾ ਟੀਚਰ ਸਾੜ੍ਹੀ ਵੀ ਪਹਿਨ ਸਕਦੀ ਹੈ। ਦੂਜੇ ਪਾਸੇ ਪੁਰਸ਼ ਟੀਚਰਾਂ ਲਈ ਸ਼ਰਟ ਤੇ ਪੈਂਟ ਪਹਿਣਨ ਦੀ ਸਲਾਹ ਦਿੱਤੀ ਗਈ ਹੈ ਜਿਸ ਵਿਚ ਸ਼ਰਟ ਬਾਹਰ ਨਾ ਹੋ ਕੇ ਪੈਂਟ ਵਿਚ ਇਨ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਮਗਰੋਂ PM ਮੋਦੀ ਦੀ ਪਹਿਲੀ ਪ੍ਰਤੀਕਿਰਿਆ-‘BJP-NDA ਪੂਰੀ ਤਰ੍ਹਾਂ ਤਿਆਰ’
ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਨਿਯਮ ਨਾ ਸਿਰਫ ਸਰਕਾਰੀ ਸਕੂਲਾਂ ਦੀਆਂ ਟੀਚਰਾਂ ‘ਤੇ ਸਗੋਂ ਪ੍ਰਾਈਵੇਟ ਸਕੂਲਾਂ ਦੇ ਟੀਚਰਾਂ ਨੇ ਵੀ ਲਾਗੂ ਹੋਵੇਗਾ। ਹਾਲਾਂਕਿ ਟੀਚਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਟੀਚਰਾਂ ਦੇ ਪਹਿਨਾਵੇ ਦਾ ਵਿਦਿਆਰਥੀਆਂ ‘ਤੇ ਗਲਤ ਪ੍ਰਭਾਵ ਨਾ ਪਵੇ ਇਸ ਨੂੰ ਧਿਆਨ ਵਿਚ ਰੱਖ ਕੇ ਡ੍ਰੈਸ ਕੋਡ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: