ਸੱਪ ਦੇ ਜ਼ਹਿਰ ਦੀ ਤਸਕਰੀ ਦੇ ਮਾਮਲੇ ਵਿਚ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। ਨੋਇਡਾ ਪੁਲਿਸ ਨੇ ਇਸ ਮਾਮਲੇ ਵਿਚ ਉਨ੍ਹਾਂ ਨੂੰ ਪੁੱਛਗਿਛ ਲਈ ਬੁਲਾਇਆ ਸੀ। ਉਨ੍ਹਾਂ ਖਿਲਾਫ ਸਬੂਤ ਮਿਲਣ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸੂਰਜਪੁਰ ਕੋਰਟ ਵਿਚ ਪੇਸ਼ ਕੀਤਾ। ਜਿਥੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਹਸਪਤਾਲ ਵਿਚ ਉਨ੍ਹਾਂ ਦੀ ਮੈਡੀਕਲ ਜਾਂਚ ਵੀ ਕਰਾਈ ਗਈ। ਯੂਟਿਊਬਰ ਦੀ ਗ੍ਰਿਫਤਾਰੀ ਦੇ ਬਾਅਦ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਪੁਲਿਸ ਵਾਲਿਆਂ ਨਾਲ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਪਿਛਲੇ ਸਾਲ ਇਸ ਮਾਮਲੇ ਦੇ ਖੁਲਾਸੇ ਦੇ ਬਾਅਦ ਨੋਇਡਾ ਪੁਲਿਸ ਨੇ ਯੂਟਿਊਬਰ ਐਲਵਿਸ਼ ਯਾਦਵ ਸਣੇ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ। ਇਸ ਦੇ ਬਾਅਦ 5 ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਸੀ। ਇਨ੍ਹਾਂ ਦੇ ਨਾਂ ਰਾਹੁਲ, ਟੀਟੂਨਾਥ, ਜੈਕਰਨ, ਨਾਰਾਇਣ ਤੇ ਰਵੀਨਾਥ ਹੈ। ਇਨ੍ਹਾਂ ਪੰਜਾਂ ਦੀ ਗ੍ਰਿਫਤਾਰੀ ਭਾਜਪਾ ਨੇਤਾ ਮੇਨਕਾ ਗਾਂਧੀ ਦੀ ਐਨੀਮਲ ਵੈਲਫੇਅਰ ਸੰਸਥਾ ਪੀਐੱਫ ਦੀ ਪਹਿਲ ‘ਤੇ ਹੋਈ ਸੀ। ਇਸ ਦੇ ਬਾਅਦ ਰਾਹੁਲ ਨੇ ਐਲਵਿਸ਼ ਦੀਆਂ ਕਰਤੂਤਾਂ ਬਾਰੇ ਖੁਲਾਸਾ ਕੀਤਾ ਸੀ। ਪੁਲਿਸ ਨੇ ਉਸ ਸਮੇਂ ਯੂਟਿਊਬਰ ਨੂੰ ਕਈ ਵਾਰ ਪੁੱਛਗਿਛ ਲਈ ਬੁਲਾਇਆ ਸੀ ਪਰ ਉਦੋਂ ਗ੍ਰਿਫਤਾਰੀ ਨਹੀਂ ਹੋ ਸਕੀ ਸੀ।
ਪੁਲਿਸ ਨੇ ਨੋਇਡਾ ਸੈਕਟਰ-49 ਵਿਚ ਐਲਵਿਸ਼ ਯਾਦਵ ਖਿਲਾਫ ਕੇਸ ਦਰਜ ਕੀਤਾ ਹੈ। ਯੂਟਿਊਬਰ ਖਿਲਾਫ ਆਈਪੀਸੀ ਦੀ ਧਾਰਾ 284, 289, 120ਬੀ ਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੀ ਧਾਰਾ 9, 39, 48, 49, 50, 51 ਤਹਿਤ ਕੇਸ ਦਰਜ ਹੋਇਆ ਹੈ। ਮਾਮਲੇ ਵਿਚ ਮੁਲਜ਼ਮਾਂ ਤੋਂ ਬਰਾਮਦ ਸਨੇਕ ਬੇਨਮ ਨੂੰ ਜਾਂਚ ਲਈ ਭੇਜਿਆ ਗਿਆ ਸੀ। ਉਥੋਂ ਮਿਲੀ ਰਿਪੋਰਟ ਦੇ ਬਾਅਦ NDPS ਐਕਟ ਦੀਆਂ ਧਾਰਾਵਾਂ ਵਧਾ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਵਪਾਰੀਆਂ ਨੂੰ ਧਮਕੀ ਦੇਣ ਵਾਲਿਆਂ ‘ਤੇ ਲੁਧਿਆਣਾ ਪੁਲਿਸ ਦਾ ਐਕਸ਼ਨ, ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਐਲਵਿਸ਼ ਖਿਲਾਫ ਜਿਹੜੀਆਂ ਧਾਰਾਵਾਂ ਵਿਚ ਕੇਸ ਦਰਜ ਕੀਤਾ ਗਿਆ ਸੀ ਉਸ ਵਿਚ ਉਨ੍ਹਾਂ ਨੂੰ ਲੰਬੀ ਸਜ਼ਾ ਮਿਲ ਸਕਦੀ ਹੈ ਜੋ ਕਿ ਸਿੱਧੇ ਤੌਰ ‘ਤੇ ਉਨ੍ਹਾਂ ਦੇ ਕਰੀਅਰ ਨੂੰ ਪ੍ਰਭਾਵਿਤ ਕਰਨ ਵਾਲੀ ਹੈ।
ਵੀਡੀਓ ਲਈ ਕਲਿੱਕ ਕਰੋ -: