Motorola ਭਾਰਤ ਵਿੱਚ ਇੱਕ ਨਵੀਂ ਸਮਾਰਟਫੋਨ ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ ਦਾ ਨਾਂ Motorola Edge 50 ਸੀਰੀਜ਼ ਹੋਵੇਗਾ। ਕੰਪਨੀ ਇਸ ਸੀਰੀਜ਼ ਦੇ ਤਹਿਤ 2 ਜਾਂ 3 ਸਮਾਰਟਫੋਨ ਲਾਂਚ ਕਰ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਫੋਨ ਦੀ ਲਾਂਚਿੰਗ ਡੇਟ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਕੰਪਨੀ ਨੇ ਆਉਣ ਵਾਲੀ ਫੋਨ ਸੀਰੀਜ਼ ਦੇ ਕੁਝ ਖਾਸ ਫੀਚਰਸ ਦੀ ਪੁਸ਼ਟੀ ਕਰਨੀ ਸ਼ੁਰੂ ਕਰ ਦਿੱਤੀ ਹੈ। AI ਫੀਚਰ ਵੀ ਇਨ੍ਹਾਂ ‘ਚੋਂ ਇਕ ਹੈ।
ਦਰਅਸਲ, ਇਹ ਮੋਟੋਰੋਲਾ ਦੀ ਪਹਿਲੀ ਸਮਾਰਟਫੋਨ ਸੀਰੀਜ਼ ਹੋਵੇਗੀ, ਜੋ ਆਰਟੀਫਿਸ਼ੀਅਲ ਟੈਕਨਾਲੋਜੀ ਯਾਨੀ AI ਫੀਚਰ ਨਾਲ ਲਾਂਚ ਹੋਣ ਜਾ ਰਹੀ ਹੈ। ਪਿਛਲੇ ਕਈ ਹਫਤਿਆਂ ਤੋਂ ਸੋਸ਼ਲ ਮੀਡੀਆ ‘ਤੇ ਇਸ ਬਾਰੇ ਚਰਚਾ ਚੱਲ ਰਹੀ ਸੀ ਪਰ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕੰਪਨੀ ਭਾਰਤ ‘ਚ ਆਪਣਾ ਪਹਿਲਾ AI ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਦੇ ਲਈ ਨਵਾਂ ਟੀਜ਼ਰ ਜਾਰੀ ਕੀਤਾ ਹੈ। ਮੋਟੋਰੋਲਾ ਇੰਡੀਆ ਦੁਆਰਾ ਐਕਸ ‘ਤੇ ਇੱਕ ਤਾਜ਼ਾ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਮੋਟੋਰੋਲਾ ਐਜ ਲਾਈਨਅਪ ਦੀ ਆਉਣ ਵਾਲੀ ਸਮਾਰਟਫੋਨ ਸੀਰੀਜ਼ AI ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗੀ। 15-ਸੈਕਿੰਡ ਦੇ ਟੀਜ਼ਰ ਵਿੱਚ, ਇੱਕ ਸੈਂਟਰਡ ਪੰਚ ਹੋਲ ਡਿਜ਼ਾਈਨ ਵਾਲਾ ਮੋਟੋਰੋਲਾ ਫੋਨ ਦਿਖਾਈ ਦੇ ਰਿਹਾ ਹੈ, ਜਿਸ ਦੇ ਡਿਸਪਲੇ ‘ਤੇ AI ਲਿਖਿਆ ਹੋਇਆ ਹੈ।
Calling out all the tech enthusiasts and artists. There is finally a partner worth your taste. Watch this space. #HelloEdge2024 pic.twitter.com/TEux0kty0b
— Motorola India (@motorolaindia) March 18, 2024
ਕੰਪਨੀ ਇਸ ਫੋਨ ਨੂੰ ਕਲਾਕਾਰਾਂ ਲਈ ਖਾਸ ਫੋਨ ਕਹਿ ਰਹੀ ਹੈ। ਇਸ ਦਾ ਮਤਲਬ ਹੈ ਕਿ ਇਸ ਫੋਨ ‘ਚ AI ਫੀਚਰਸ ਦੀ ਮਦਦ ਨਾਲ ਕੁਝ ਆਰਟ ਮੇਕਿੰਗ ਫੀਚਰਸ ਸ਼ਾਮਲ ਕੀਤੇ ਜਾ ਸਕਦੇ ਹਨ, ਜਿਸ ਰਾਹੀਂ ਯੂਜ਼ਰਸ ਫੋਨ ਦੇ ਅੰਦਰੂਨੀ ਫੀਚਰਸ ਦੀ ਮਦਦ ਨਾਲ ਕੁਝ ਕ੍ਰਿਏਟਿਵ ਇਮੇਜ ਬਣਾ ਸਕਦੇ ਹਨ। ਹਾਲਾਂਕਿ ਮੋਟੋਰੋਲਾ ਦੇ ਅਗਲੇ ਫੋਨ ਦਾ ਡਿਸਪਲੇ ਡਿਜ਼ਾਇਨ ਵੀ ਇਸ ਟੀਜ਼ਰ ‘ਚ ਨਜ਼ਰ ਆ ਰਿਹਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਦਾ ਇਹ ਫੋਨ ਕਰਵਡ ਡਿਸਪਲੇਅ ਨਾਲ ਨਹੀਂ ਆਵੇਗਾ, ਕਿਉਂਕਿ ਟੀਜ਼ਰ ‘ਚ ਕਰਵਡ ਡਿਸਪਲੇ ਨਹੀਂ ਦਿਖਾਈ ਗਈ ਹੈ, ਜਦਕਿ ਮੋਟੋਰੋਲਾ ਐਜ ਸੀਰੀਜ਼ ਦੇ ਪਿਛਲੇ ਸਮਾਰਟਫੋਨ ਯਾਨੀ Motorola Edge 40 ‘ਚ ਕੰਪਨੀ ਨੇ ਕਰਵਡ ਸਕ੍ਰੀਨ ਦਿੱਤੀ ਸੀ। ਇਸ ਲਈ, ਇਹ ਵੀ ਸੰਭਵ ਹੈ ਕਿ ਮੋਟੋਰੋਲਾ ਨੇ ਇਸ ਨਵੇਂ ਟੀਜ਼ਰ ਵਿੱਚ ਐਜ ਸੀਰੀਜ਼ ਦੇ ਕਿਸੇ ਹੋਰ ਸਮਾਰਟਫੋਨ ਦੀ ਝਲਕ ਦਿਖਾਈ ਹੈ। ਹੁਣ ਆਉਣ ਵਾਲੇ ਸਮੇਂ ‘ਚ ਪਤਾ ਲੱਗੇਗਾ ਕਿ ਮੋਟੋਰੋਲਾ ਕਿਹੜੇ-ਕਿਹੜੇ ਸਮਾਰਟਫੋਨਜ਼ ਲਾਂਚ ਕਰੇਗੀ। ਮੋਟੋਰੋਲਾ ਦੀ ਇਹ ਸਮਾਰਟਫੋਨ ਸੀਰੀਜ਼ 3 ਅਪ੍ਰੈਲ ਨੂੰ ਭਾਰਤ ‘ਚ ਲਾਂਚ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .