IPL ਸੀਜ਼ਨ 17 ਦਾ ਪਹਿਲਾ ਮੈਚ ਪੰਜਾਬ ਵਿਚ ਹੋਣ ਜਾ ਰਿਹਾ ਹੈ। ਮੁੱਲਾਂਪੁਰ ਮੋਹਾਲੀ ਦੇ ਸਟੇਡੀਅਮ ‘ਚ IPL ਸੀਜ਼ਨ ਦਾ ਪਹਿਲਾ ਮੈਚ ਹੋਵੇਗਾ। ਇਹ ਮੈਚ ਦਿੱਲੀ ਕੈਪੀਟਲ ਤੇ ਕਿੰਗਸ ਇਲੈਵਨ ਪੰਜਾਬ ਵਿਚਾਲੇ ਹੋਵੇਗਾ।ਇਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪੁਲਿਸ ਪ੍ਰਸ਼ਾਸਨ ਸਖਤੀ ਦੇ ਨਾਲ ਸੁਰੱਖਿਆ ਦੇ ਪ੍ਰਬੰਧਾਂ ਦੀ ਜਾਂਚ ਕਰ ਰਿਹਾ ਹੈ। ਇਸ ਸਟੇਡੀਅਮ ਵਿਚ 33000 ਤੋਂ ਵੱਧ ਲੋਕ ਬੈਠ ਸਕਦੇ ਹਨ। 2200 ਪੁਲਿਸ ਮੁਲਾਜ਼ਮ ਸੁਰੱਖਿਆ ਵਿਚ ਲੱਗੇ ਹੋਏ ਹਨ। ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਸ ਸਟੇਡੀਅਮ ਵਿਚ ਇਹ ਪਹਿਲਾ ਮੈਚ ਹੈ, ਇਹ ਉਨ੍ਹਾਂ ਲਈ ਵੀ ਇਕ ਚੈਲੇਂਜ ਵਰਗਾ ਹੈ। ਇਸ ਲਈ ਉਨ੍ਹਾਂ ਨੇ ਪੂਰਾ ਪਲਾਨ ਤਿਆਰ ਕਰ ਲਿਆ ਹੈ। ਸਟੇਡੀਅਮ ਦੇ ਅੰਦਰ ਤੇ ਬਾਹਰ 3 ਲੇਅਰ ਦੀ ਸੁਰੱਖਿਆ ਹੋਵੇਗੀ।
SSP ਸੰਦੀਪ ਗਰਗ ਨੇ ਦੱਸਿਆ ਕਿ ਅੰਦਰ ਜਾਣ ਲਈ ਕੁੱਲ 13 ਗੇਟ ਹਨ ਜਿਸ ਵਿਚੋਂ ਇਕ ਤੋਂ ਲੈ ਕੇ 4 ਨੰਬਰ ਗੇਟ ਵਾਲੇ ਸੈਕਟਰ-39 ਚੰਡੀਗੜ੍ਹ ਵੱਲੋਂ ਆਉਣਗੇ ਤੇ 5 ਨੰਬਰ ਗੇਟ ਤੋਂ ਲੈ ਕੇ 13 ਨੰਬਰ ਗੇਟ ਤੱਕ ਵਾਲੇ ਓਮੈਕਸ ਵੱਲੋਂ ਆਉਣਗੇ। ਜੇਕਰ ਕੋਈ ਸ਼ਖਸ ਗਲਤੀ ਨਾਲ ਦੂਜੇ ਗੇਟ ‘ਤੇ ਪਹੁੰਚ ਜਾਂਦਾ ਹੈ ਤੇ ਉਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅੰਦਰ ਨਹੀਂ ਦਿੱਤਾ ਜਾਵੇਗਾ। ਜਿਸ ਗੇਟ ਦਾ ਐਂਟਰੀ ਪਾਸ ਉਸ ਕੋਲ ਹੈ ਉਸ ਗੇਟ ਤੋਂ ਉਸ ਦੀ ਐਂਟਰੀ ਹੋਵੇਗੀ।
ਐੱਸਐੱਸਪੀ ਸੰਦੀਪ ਗਰਗ ਨੇ ਕਿਹਾ ਕਿ ਪਾਰਕਿੰਗ ਦੀ ਸਹੂਲਤ ਨੂੰ ਲੈ ਕੇ ਵੀ ਉਨ੍ਹਾਂ ਨੇ ਪੂਰਾ ਪਲਾਨ ਤਿਆਰ ਕੀਤਾ ਹੈ ਤਾਂ ਕਿ ਆਸ-ਪਾਸ ਦੇ ਲੋਕ ਤੇ ਜੋ ਲੋਕ ਦੂਰ ਤੋਂ ਆਉਣਗੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਪਾਰਕਿੰਗ ਦੀ ਸਮੱਸਿਆ ਨਾ ਹੋਵੇ। ਪੰਜਾਬ ਕਿੰਗਸ ਫ੍ਰੈਂਚਾਈਜੀ ਮੁਤਾਬਕ ਦੋ ਬਲਾਕ ਦੇ ਫ੍ਰੀ ਰਜਿਸਟ੍ਰੇਸ਼ਨ ਵਾਲੇ ਟਿਕਟ ਖਤਮ ਹੋ ਗਏ ਹਨ। ਜੇਕਰ ਕਿਸੇ ਨੂੰ ਇਨ੍ਹਾਂ ਦੋਵੇਂ ਬਲਾਕਾਂ ਦੀ ਟਿਕਟ ਚਾਹੀਦੀ ਹੈ ਤਾਂ ਉਸ ਨੂੰ ਸਾਧਾਰਨ ਕੀਮਤ ‘ਤੇ ਹੀ ਟਿਕਟ ਮਿਲੇਗੀ। ਪ੍ਰੀ ਰਜਿਸਟ੍ਰੇਸ਼ਨ ਦੇ ਈਸਟ ਟੈਰੇਸ ਤੇ ਵੈਸਟ ਅਪਰ ਬਲਾਕ ਦੀ ਟਿਕਟ ਖਤਮ ਹੋ ਗਈ ਹੈ।
ਇਹ ਵੀ ਪੜ੍ਹੋ : ਸਦਗੁਰੂ ਦੀ ਹੋਈ ਬ੍ਰੇਨ ਸਰਜਰੀ, ਦਿੱਲੀ ਦੇ ਅਪੋਲੋ ਹਸਪਤਾਲ ‘ਚ ਹਨ ਭਰਤੀ, ਕੁਝ ਦਿਨ ਪਹਿਲਾਂ ਹੋਇਆ ਸੀ ਦਰਦ
ਮੁੱਲਾਂਪੁਰ ਵਿਚ ਸਟੇਡੀਅਮ ਦੇ ਨਿਰਮਾਣ ਦੇ ਬਾਅਦ ਇਥੇ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। 38.20 ਏਕੜ ਵਿਚ ਬਣੇ ਇਸ ਸਟੇਡੀਅਮ ਵਿਚ 34 ਹਜ਼ਾਰ ਲੋਕਾਂ ਦੇ ਬੈਠਣ ਦੀ ਸਰੱਥਾ ਹੈ। ਇਹ ਸਟੇਡੀਅਮ 24 ਹਜ਼ਾਰ ਦਰਸ਼ਕ ਸਮਰੱਥਾ ਵਾਲੇ ਮੋਹਾਲੀ ਦੇ ਆਈਐੱਸ ਬਿੰਦਰਾ ਪੀਸੀਏ ਸਟੇਡੀਅਮ ਤੋਂ 3 ਗੁਣਾ ਵੱਡਾ ਹੈ।
ਵੀਡੀਓ ਲਈ ਕਲਿੱਕ ਕਰੋ -: