ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਬਾਅਦ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ। CM ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪ ਦੇ ਮੁਹੱਲਾ ਕਲੀਨਿਕਾਂ ਲਈ ਰਾਸ਼ਟਰ ਸਿਹਤ ਮਿਸ਼ਨ ਦਾ ਫੰਡ ਰੋਕ ਦਿੱਤਾ। ਉਹ ਚਾਹੁੰਦੇ ਹਨ ਕਿ ਕੋਈ ਵੀ ਵਿਰੋਧੀ ਧਿਰ ਆਗਾਮੀ ਚੋਣਾਂ ਲਈ ਪ੍ਰਚਾਰ ਨਾ ਕਰ ਸਕੇ। ਉਹ ਪੁਤਿਨ ਦੇ ਨਕਸ਼ੇ ਕਦਮ ‘ਤੇ ਚੱਲ ਰਹੇ ਹਨ। ਇਹ ਤਾਨਾਸ਼ਾਹ ਹੈ।
ਇਹ ਵੀ ਪੜ੍ਹੋ : ਇੰਸਪੈਕਟਰ ਨੇ ਕੀਤਾ ਇੰਸਪੈਕਟਰ ਨੂੰ ਰੰਗੇ ਹਥੀਂ ਕਾਬੂ, ਨਕਸ਼ਾ ਪਾਸ ਕਰਵਾਉਣ ਲਈ ਮੰਗੀ ਸੀ ਰਿਸ਼ਵਤ
CM ਮਾਨ ਨੇ ਕਿਹਾ ਕਿ ਜੇਕਰ ਇਨ੍ਹਾਂ ਦਾ ਵਸ ਚੱਲੇ ਤਾਂ ਇਹ ਰਾਸ਼ਟਰਗਾਨ ਜਨ-ਗਨ-ਮਨ ਤੋਂ ਪੰਜਾਬ ਦਾ ਨਾਂ ਵੀ ਕੱਢ ਦੇਣ। ਇਨ੍ਹਾਂ ਲੋਕਾਂ ਨੂੰ ਪੰਜਾਬ ਤੋਂ ਬਹੁਤ ਨਫਰਤ ਹੈ ਪਰ ਪੰਜਾਬ ਤਾਂ ਪੂਰੇ ਦੇਸ਼ ਦਾ ਪੇਟ ਪਾਲਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਕੰਮ ਦੀ ਰਾਜਨੀਤੀ ਕਰਦੇ ਹਾਂ, ਨਾਂ ਦੀ ਰਾਜਨੀਤੀ ਨਹੀਂ ਕਰਦੇ। 2 ਸਾਲ ਵਿਚ ਮੈਂ ਪੰਜਾਬ ਅੰਦਰ 43 ਹਜ਼ਾਰ ਨੌਕਰੀਆਂ ਦਿੱਤੀਆਂ ਹਨ। 2 ਸਾਲ ਵਿਚ ਅਸੀਂ 829 ਆਮ ਆਦਮੀ ਕਲੀਨਿਕ ਬਣਾ ਦਿੱਤੇ ਹਨ ਜਿਥੋਂ ਸਵਾਰ ਕਰੋੜ ਤੋਂ ਵੱਧ ਲੋਕ ਆਏ ਤੇ ਦਵਾਈ ਲੈ ਕੇ ਠੀਕ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: