ਗੂਗਲ ਮੈਪਸ ਇਕ ਨੇਵੀਗੇਸ਼ਨ ਹੈ ਜਿਸ ਦਾ ਇਸਤੇਮਾਲ ਕਰੋੜਾਂ ਲੋਕ ਕਰਦੇ ਹਨ। ਇਹ ਐਪ ਕਾਫੀ ਭਰੋਸੇਮੰਦ ਹੈ ਕਿਉਂਕਿ ਇਸ ਨੂੰ ਗੂਗਲ ਨੇ ਬਣਾਇਆ ਹੈ। ਫੋਨ ਵਿਚ ਇਹ ਐਪ ਪ੍ਰੀ-ਇੰਸਟਲਾਂਡ ਆਉਂਦਾ ਹੈ ਤੇ ਲੋਕਾਂ ਨੂੰ ਕਿਸੇ ਵੀ ਜਗ੍ਹਾ ਜਾਣ ਲਈ ਰਸਤਾ ਦਿਖਾਉਣ ਦੇ ਕੰਮ ਆਉਂਦਾ ਹੈ। ਇਸ ਐਪ ਵਿਚ ਯੂਜਰ ਨੂੰ ਬੱਸ ਆਪਣਾ ਸਟਾਰਟਿੰਗ ਪੁਆਇੰਟ ਤੇ ਡੈਸਟੀਨੇਸ਼ਨ ਪੁਆਇੰਟ ਪਾਉਣਾ ਹੁੰਦਾ ਹੈ। ਇਸ ਦੇ ਬਾਅਦ ਐਪ ਯੂਜ਼ਰ ਨੂੰ ਦੱਸ ਦਿੰਦਾ ਹੈ ਕਿ ਉਸ ਨੇ ਕਿਹੜਾ ਹਾਈ ਲੈਣਾ ਹੈ ਤੇ ਕਿਥੋਂ ਟਰਨ ਲੈਣਾ ਹੈ। ਇਹ ਬਹੁਤ ਹੀ ਫਾਇਦੇਮੰਦ ਐਪ ਹੈ ਪਰ ਇਸਤੇਮਾਲ ਸਿਰਫ ਇਥੋਂ ਤੱਕ ਹੀ ਸੀਮਤ ਨਹੀਂ ਸਗੋਂ ਇਸ ਵਿਚ ਹੋਰ ਵੀ ਬੇਹਤਰੀਨ ਫੀਚਰਸ ਮਿਲਦੇ ਹਨ ਜੋ ਲੋਕਾਂ ਦੇ ਬਹੁਤ ਕੰਮ ਆਉਂਦੇ ਹਨ। ਆਓ ਜਾਣਦੇ ਹਾਂ ਇਸਦੇ ਕੁਝ ਖਾਸ ਫੀਚਰ
ਤੁਸੀਂ ਦੇਖਿਆ ਹੋਵੇਗਾ ਕਿ ਕਦੇ-ਕਦੇ ਗੱਡੀ ਚਲਾਉਂਦੇ ਸਮੇਂ ਲੋਕ ਸਪੀਡ ਲਿਮਟ ਨੂੰ ਪਾਰ ਕਰ ਜਾਂਦੇ ਹਨ। ਗੂਗਲ ਮੈਪਸ ‘ਤੇ ਇਕ ਅਜਿਹਾ ਫੀਚਰ ਹੈ ਜੋ ਤੁਹਾਨੂੰ ਅਜਿਹਾ ਕਰਨ ਤੋਂ ਰੋਕਦਾ ਹੈ। ਇਸ ਫੀਚਰ ਦਾ ਨਾਂ ਸਪੀਡੋਮੀਟਰ ਫੀਚਰ ਹੈ। ਨਾਂ ਤੋਂ ਲੱਗ ਸਕਦਾ ਹੈ ਕਿ ਇਹ ਸਿਰਫ ਗੱਡੀ ਦੀ ਰਫਤਾਰ ਦੱਸਣ ਦਾ ਕੰਮ ਕਰਦਾ ਹੈ ਪਰ ਅਜਿਹਾ ਨਹੀਂ ਹੈ। ਇਹ ਸਿਰਫ ਰਫਤਾਰ ਦੱਸਣ ਵਾਲਾ ਫੀਚਰ ਨਹੀਂ ਸਗੋਂ ਇਹ ਤੁਹਾਨੂੰ ਇਹ ਵੀ ਦੱਸੇਗਾ ਕਿ ਤੁਸੀਂ ਸੈੱਟ ਸਪੀਡ ਲਿਮਿਟ ਤੋਂ ਜ਼ਿਆਦਾ ਤੇਜ਼ ਗੱਡੀ ਚਲਾ ਰਹੇ ਹੋ ਜਾਂ ਨਹੀਂ। ਇਸ ਨਾਲ ਤੁਸੀਂ ਟ੍ਰੈਫਿਕ ਨਿਯਮ ਤੋੜਨ ਤੋਂ ਬਚ ਸਕਦੇ ਹੋ।
- ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ‘ਤੇ ਗੂਗਲ ਮੈਪਸ ਐਪ ਖੋਲ੍ਹੋ।
- ਐਪ ਖੁੱਲ੍ਹਣ ਦੇ ਬਾਅਦ ਉਪਰ ਸੱਜੇ ਪਾਸੇ ਆਪਣੀ ਪ੍ਰੋਫਾਈਲ ਪਿਕਚਰ ‘ਤੇ ਟੈਪ ਕਰੋ।
- ਇਸ ਦੇ ਬਾਅਦ ਇਕ ਮੈਨਿਊ ਖੁੱਲ੍ਹੇਗਾ, ਜਿਸ ਵਿਚ ਤੁਸੀਂ ਸੈਟਿੰਗਸ ਐਪਸ਼ਨ ਨੂੰ ਚੁਣੋ।
- ਫਿਰ ਇਕ ਪੇਜ ਖੁੱਲ੍ਹੇਗਾ। ਇਥੇ ਸਕ੍ਰੀਨ ਨੂੰ ਹੇਠਾਂ ਸਕ੍ਰਾਲ ਕਰੋ ਤੇ ਨੇਵੀਗੇਸ਼ਨ ਸੈਟਿੰਗਸ ਆਪਸ਼ਨ ‘ਤੇ ਜਾਓ।
- ਸਕ੍ਰੀਨ ਨੂੰ ਹੇਠਾਂ ਸਕ੍ਰਾਲ ਕਰਨ ‘ਤੇ ਤੁਹਾਨੂੰ ਡਰਾਈਵਿੰਗ ਆਪਸ਼ਨ ਨਾਂ ਦਾ ਸੈਕਸ਼ਨ ਮਿਲੇਗਾ।
- ਨਾਲ ਹੀ ਤੁਹਾਨੂੰ ਸਪੀਡੋਮੀਟਰ ਦਾ ਆਨ/ਆਫ ਬਟਨ ਵੀ ਮਿਲੇਗਾ।
- ਸਪੀਡੋਮੀਟਰ ਫੀਚਰ ਨੂੰ ਆਨ ਆਨ ਕਰਨ ਲਈ ਬਟਨ ਨੂੰ ਸੱਜੇ ਪਾਸੇ ਸਲਾਈਡ ਕਰੋ।
- ਇਹ ਸਪੀਡੋਮੀਟਰ ਤੁਹਾਨੂੰ ਗੱਡੀ ਚਲਾਉਂਦੇ ਸਮੇਂ ਤੁਹਾਡੀ ਅਸਲੀ ਸਪੀਡ ਦੱਸੇਗਾ ਤੇ ਨਾਲ ਹੀ ਇਹ ਵੀ ਦੱਸੇਗਾ ਕਿ ਤੁਸੀਂ ਕਿਤੇ ਸਪੀਡ ਲਿਮਟ ਤੋੜ ਤਾਂ ਨਹੀਂ ਰਹੇ ਹੋ।
ਵੀਡੀਓ ਲਈ ਕਲਿੱਕ ਕਰੋ -: