ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ ਹੈ। ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਪਿਛਲੇ 4 ਦਿਨਾਂ ਵਿਚ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ। ਸਭ ਤੋਂ ਪ੍ਰਭਾਵਿਤ ਇਲਾਕਾ ਸੰਗਰੂਰ ਹੈ। ਇਥੇ 19 ਲੋਕਾਂ ਦੀ ਜਾਨ ਗਈ ਹੈ। ਮੰਗਲਵਾਰ ਰਾਤ ਤੋਂ ਸ਼ੁਰੂ ਹੋਇਆ ਮੌਤਾਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। 23 ਦੇ ਆਸ-ਪਾਸ ਲੋਕ ਅਜੇ ਵੀ ਸੰਗਰੂਰ ਤੇ ਪਟਿਆਲਾ ਦੇ ਹਸਪਤਾਲਾਂ ਵਿਚ ਭਰਤੀ ਹੈ।
23 ਮਾਰਚ ਨੂੰ 4 ਹੋਰ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿਚ ਗੁੱਜਰਾਂ ਪਿੰਡ ਦਾ ਨਿਮਰਲ ਸਿੰਘ ਤੇ ਸੁਨਾਮ ਦੀ ਰਵੀਦਾਸਪੁਰਾ ਟਿੱਬਾ ਬਸਤੀ ਦੇ ਸੁਖਦੇਵ ਸਿੰਘ ਤੇ ਬਿੱਟੂ ਸ਼ਾਮਲ ਹਨ। ਦਰਜਨਭਰ ਦੇ ਆਸ-ਪਾਸ ਲੋਕ ਅਜੇ ਵੀ ਸੰਗਰੂਰ ਤੇ ਪਟਿਆਲਾ ਵਿਚ ਭਰਤੀ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 20 ਮਾਰਚ ਨੂੰ ਗੁੱਜਰਾਂ ਪਿੰਡ ਦੇ ਹੀ ਜਗਜੀਤ ਸਿੰਘ, ਪ੍ਰਗਟ ਸਿੰਘ, ਭੋਲਾ ਸਿੰਘ ਤੇ ਲਾਡੀ ਨੇ ਦਮ ਤੋੜ ਦਿੱਤਾ ਸੀ। 21 ਮਾਰਚ ਨੂੰ ਪਟਿਆਲਾ ਰੈਫਰ ਕੀਤੇ ਗਏ 20 ਲੋਕਾਂ ਵਿਚੋਂ 3 ਦੀ ਜਾਨ ਚਲੀ ਗਈ। ਇਨ੍ਹਾਂ ਵਿਚ 28 ਸਾਲ ਦਾ ਗੁਰਸੇਵਕ ਸਿੰਘ ਉਪਲੀ ਪਿੰਡ ਦਾ ਰਹਿਣ ਵਾਲਾ ਸੀ ਜਦੋਂ ਕਿ ਕੁਲਦੀਪ ਸਿੰਘ ਤੇ ਕ੍ਰਿਪਾਲ ਸਿੰਘ ਢੰਡੋਲੀ ਖੁਰਦ ਦੇ ਸਨ। 22 ਮਾਰਚ ਨੂੰ 10 ਹੋਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਗੁੱਜਰਾਂ ਪਿੰਡ ਦੇ ਜਰਨੈਲ ਸਿੰਘ ਤੇ ਹਰਜੀਤ ਸਿੰਘ ਤੋਂ ਇਲਾਵਾ ਸੁਨਾਮ ਦੀ ਟਿੱਬੀ ਰਵੀਦਾਸਪੁਰਾ ਬਸਤੀ ਦੇ ਬੁੱਧ ਸਿੰਘ, ਦਰਸ਼ਨ ਸਿੰਘ ਪੁੱਤਰ ਭੀਮ ਸਿੰਘ ਤੇ ਦਰਸ਼ਨ ਸਿੰਘ ਪੁੱਤਰ ਕਪੂਰ ਸਿੰਘ ਸਨ। ਸੁਨਾਮ ਦੇ ਰਵੀ ਤੇ ਕਰਮਜੀਤ ਸਿੰਘ, ਜਖੇਪਲ ਪਿੰਡ ਦੇ ਗਿਆਨ ਸਿੰਘ, ਲਹਿਲਕਲਾਂ ਦੇ ਲੱਛਾ ਸਿੰਘ ਤੇ ਸਮਾਣਾ ਦੇ ਸਫੀ ਨਾਥ ਨੇ ਵੀ ਸ਼ੁੱਕਰਵਾਰ ਨੂੰ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ‘ਤੁਹਾਡੇ ਪਿਆਰ ਦੇ ਕਰਜ਼ਦਾਰ, ਪਰ…’, ਨਿੱਕੇ ਸਿੱਧੂ ਨੂੰ ਵੇਖਣ ਆ ਰਹੇ ਫੈਨਸ ਨੂੰ ਬਲਕੌਰ ਸਿੰਘ ਦੀ ਖਾਸ ਅਪੀਲ
ਜ਼ਿਕਰਯੋਗ ਹੈ ਕਿ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੀ ਅਗਵਾਈ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਕਰਨਗੇ। ਢਿੱਲੋਂ ਮੁਤਾਬਕ ਇਸ ਪੂਰੇ ਮਾਮਲੇ ਵਿਚ ਕੁਲ 10 ਮੁਲਜ਼ਮ ਹਨ ਜਿਨ੍ਹਾਂ ਵਿਚੋਂ 8 ਗ੍ਰਿਫਤਾਰ ਹੋ ਚੁੱਕੇ ਹਨ ਤੇ 2 ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: