ਲੋਕ ਸਭਾ ਚੋਣਾਂ ਹੋਣ ਕਾਰਨ ਪੰਜਾਬ ਵਿਚ ਜਿਥੇ ਚੋਣ ਜ਼ਾਬਤਾ ਲੱਗਾ ਹੋਇਆ ਹੈ ਤੇ ਦੂਜੇ ਪਾਸੇ ਪੁਲਿਸ ਅਲਰਟ ਮੋਡ ‘ਤੇ ਹੈ। ਪੁਲਿਸ ਵੱਲੋਂ ਥਾਂ-ਥਾਂ ‘ਤੇ ਛਾਪੇ ਮਾਰੇ ਜਾ ਰਹੇ ਹਨ ਤੇ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਫਿਰੋਜ਼ਪੁਰ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।
ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਹੈ ਤੇ ਨਸ਼ਾ ਤਸਕਰਾਂ ਦਾ ਜੁਗਾੜ ਦੇਖ ਕੇ ਹਰ ਕੋਈ ਹੈਰਾਨ ਹੈ। ਮਿੱਟੀ ਦੇ ਥੱਲੇ ਲਾਹਣ ਦੇ ਗੱਟੇ ਰੱਖੇ ਹੋਏ ਸਨ। ਤੇ ਜਦੋਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚਦੇ ਹਨ ਤਾਂ ਤਸਕਰਾਂ ਨੂੰ ਭਾਜੜਾਂ ਪੈ ਜਾਂਦੀਆਂ ਹਨ। ਪੁਲਿਸ ਵੱਲੋਂ 32,000 ਲੀਟਰ ਕੱਚੀ ਸ਼ਰਾਬ ਦੀ ਲਾਹਣ ਨੂੰ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਵੱਲੋਂ ਲਾਹਣ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ ।
ਇਹ ਵੀ ਪੜ੍ਹੋ : ਵਿਧਵਾ ਮਾਂ ਨੇ ਰਚੀ ਆਪਣੀ ਹੀ ਅਗਵਾ ਦੀ ਸਾਜ਼ਿਸ਼, ਧੀ ਨੂੰ ਹੀ ਫਰਜ਼ੀ ਵੀਡੀਓ ਭੇਜ ਮੰਗੀ 30,000 ਦੀ ਫਿਰੌਤੀ
ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੀ ਮੁਹਿੰਮ ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਡਰੋਨ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਸੀ। ਤਸਕਰਾਂ ਨੇ ਖੇਤਾਂ ਵਿਚ ਮਿੱਟੀ ਦੇ ਥੱਲੇ ਗੱਟੇ ਰੱਖੇ ਹੋਏ ਸਨ ਤੇ ਉਸ ਵਿਚ ਲਾਹਣ ਮੌਜੂਦ ਸੀ। ਮਿੱਟੀ ਪੁੱਟ ਕੇ ਹੇਠਾਂ ਲਿਫਾਫੇ ਰੱਖੇ ਹੋਏ ਸਨ ਤੇ ਇਸ ਵਿਚ ਲਾਹਣ ਸੰਭਾਲ ਕੇ ਰੱਖੀ ਹੋਈ ਸੀ ਪਰ ਜਦੋਂ ਪੁਲਿਸ ਨੂੰ ਇਸ ਦੀ ਭਣਕ ਲੱਗੀ ਤਾਂ ਉਸ ਵੱਲੋਂ ਛਾਪੇ ਮਾਰ ਕੇ ਲਾਹਣ ਨੂੰ ਬਰਾਮਦ ਕਰ ਲਿਆ ਗਿਆ ।
ਵੀਡੀਓ ਲਈ ਕਲਿੱਕ ਕਰੋ -: