ਜਲਾਲਾਬਾਦ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਛੇੜੀ ਗਈ ਹੈ। ਇਸੇ ਤਹਿਤ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ 1020 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਦੀ ਪੁਲਿਸ ਤੇ ਐਕਸਾਈਜ਼ ਵਿਭਾਗ ਜਿਨ੍ਹਾਂ ਵਿਚ ਗੁਰਤੇਜ ਸਿੰਘ ਬਰਾੜ ਸਣੇ 59 ਮੈਂਬਰਾਂ ਦੀ ਟੀਮ ਨੇ ਇਸ ਪੂਰੀ ਮੁਹਿੰਮ ਨੂੰ ਅੰਜਾਮ ਦਿੱਤਾ। ਪੁਲਿਸ ਨੂੰ ਨਾਜਾਇਜ਼ ਸ਼ਰਾਬ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਤਹਿਤ ਪੁਲਿਸ ਵੱਲੋਂ ਉਸ ਥਾਂ ‘ਤੇ ਘੇਰਾ ਪਾਇਆ ਗਿਆ ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਤਹਿਤ ਵੱਡੀ ਕਾਮਯਾਬੀ ਹਾਸਲ ਹੋਈ।
ਸਰਚ ਦੌਰਾਨ ਜਸਕਰਨ ਸਿੰਘ ਪੁੱਤਰ ਮੰਗਲ ਸਿਘ ਵਾਸੀ ਮਾਲਮ ਕੋਲੋਂ 100 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਇਕ ਹੋਰ ਥਾਂ ਤੋਂ 150 ਲੀਟਰ ਲਾਹਣ ਬਰਾਮਦ ਕੀਤੀ ਗਈ ਜਿਸ ਦਾ ਕੇਸ ਦਰਜ ਕੀਤਾ ਗਿਆ ਹੈ। 2000 ਲੀਟਰ ਦੇ ਕਰੀਬ ਲਾਹਣ ਨਸ਼ਟ ਕੀਤੀ ਗਈ। ਪੁਲਿਸ ਵੱਲੋਂ ਇਹ ਮੁਹਿੰਮ ਸਵੇਰੇ 5 ਤੋਂ 7 ਵਜੇ ਤੱਕ ਚਲਾਈ ਗਈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ, ਲੁਧਿਆਣਾ ਤੋਂ ਕਾਂਗਰਸੀ MP ਰਵਨੀਤ ਬਿੱਟੂ ਭਾਜਪਾ ‘ਚ ਸ਼ਾਮਿਲ
ਪੁਲਿਸ ਨੇ ਇਸ ਤਹਿਤ 3 ਮਾਮਲੇ ਦਰਜ ਕੀਤੇ ਹਨ। ਇਕ 8 ਕਿਲੋ ਗ੍ਰਾਮ ਭੁੱਕੀ ਦਾ ਤੇ 2 ਐਕਸਾਈਜ਼ ਦੇ ਕੇਸ ਦਰਜ ਕੀਤੇ ਗਏ। 150 ਲੀਟਰ ਲਾਹਣ ਤੇ 105 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ।
ਵੀਡੀਓ ਲਈ ਕਲਿੱਕ ਕਰੋ -: